fbpx

ਘਰੇਲੂ ਨੁਸਖੇ

1. ਦਾਲਚੀਨੀ ਨੂੰ ਬਰੀਕ ਪੀਸ ਕੇ, ਪਾਣੀ ‘ਚ ਰਲਾ ਕੇ ਲੇਪ ਬਣਾਓ ਇਸ ਨੂੰ ਸਿਰ ‘ਤੇ ਲਾਉਣ ਨਾਲ ਸਿਰ ਦਰਦ ਤੋ ਆਰਾਮ ਮਿਲਦਾ ਹੈ।
2. ਸਿਰ ਦਰਦ ਸਮੇਂ ਗਾਂ ਤੋ ਬਣਿਆ ਦੇਸੀ ਘਿਓ ਨੱਕ ‘ਵਿੱੱਚ ਇਕ -ਇਕ ਬੂੰਦ ਪਾ ਕੇ ਉਤਾਂਹ ਚੜ੍ਹਾਉਣ ਨਾਲ ਸਿਰ ਦਰਦ ਤੋ ਆਰਾਮ ਮਿਲਦਾ ਹੈ।
3. 10 ਗ੍ਰਾਮ ਕਾਲੀ ਮਿਰਚ ਚੱਬ ਕੇ ਉਪਰੋਂ 20-25 ਗ੍ਰਾਮ ਦੇਸੀ ਘੀ ਪੀਣ ਨਾਲ ਅੱਧਾ ਸਿਰ ਦਰਦ(ਮਾਈਗ੍ਰੇਨ) ਦੂਰ ਹੋ ਜਾਂਦਾ ਹੈ।
4. ਰੋਜ਼ ਤੜਕੇ ਸਵੇਰੇ ਇੱੱਕ ਮਿੱਠਾ ਸੇਬ ਲੂਣ ਲਾ ਕੇ ਖਾਣ ਨਾਲ ਪੁਰਾਣਾ ਸਿਰ-ਦਰਦ ਦੂਰ ਹੋ ਜਾਂਦਾ ਹੈ।
5. ਸ਼ੁੱਧ ਘਿਓ’ਚ ਕੇਸਰ ਮਿਲਾ ਕੇ ਸੁੰਘਣ ਨਾਲ ਵੀ ਅੱਧਾ ਸਿਰ ਦਰਦ (ਮਾਈਗ੍ਰੇਨ) ਦਰਦ ਦੂਰ ਹੋ ਜਾਂਦਾ ਹੈ।
6. ਮਾਇਗ੍ਰੇਨ ਅਤੇ ਚੰਗੀ ਨੀਂਦ ਲਈ ਹਰ ਰੌਜ਼ ਸੌਣ ਵੇਲੇ ਸਿਰ ਅਤੇ ਪੈਰਾਂ ਦੀਆ ਤਲਿਆਂ ਹੇਠਾ ਸ਼ੁੱਧ ਦੇਸੀ ਘਿਓ ਨਾਲ ਮਾਲਿਸ਼ ਕਰੋ।
7. ਕਬਜ਼ ਦੇ ਕਾਰਨ ਸਿਰ-ਦਰਦ ਹੋਵੇ ਤਾਂ ਹਰੜ ਨੂੰ ਬਰੀਕ ਪੀਹ ਕੇ ਥੋੜ੍ਹਾ ਲੂਣ ਮਿਲਾ ਕੇ ਪਾਣੀ ਨਾਲ ਖਾਵੋ।
8. ਸਿਰ-ਦਰਦ ਕਿਸੇ ਤਰ੍ਹਾਂ ਵੀ ਬੰਦ ਨਾ ਹੋਵੇ ਤਾਂ ਗੁੜ , ਕਾਲੇ ਤਿਲ, ਥੋੜ੍ਹਾ ਜਿਹਾ ਦੁੱਧ ਲਓੇ ਗੁੜ ਅਤੇ ਤਿਲ ‘ਚ ਥੋੜ੍ਹਾ ਥੋੜ੍ਹਾ ਦੁੱਧ ਪਾ ਕੇ ਰਗੜਦੇ ਜਾਓ। ਜਦੋਂ ਮਲ੍ਹਮ ਜਹੀ ਬਣ ਜਾਏ ਤਾਂ ਪੂਰੇ ਮੱਥੇ ‘ਤੇ ਲੇਪ ਕਰੋ।
9. ਠੰਡ ਲੱਗਣ ਨਾਲ ਸਿਰ ਦਰਦ ਹੁੰਦਾ ਹੋਵੇ ਤਾਂ ਤੁਲਸੀ ਪੱਤਿਆਂ ਦੀ ਚਾਹ ਪੀਓ।
10. ਸਿਰ ‘ਚ ਦਰਦ ਹੋਵੇ ਤਾਂ ਕੰਨਾਂ ‘ਚ ਦੋ ਤਿੰਨ ਬੂੰਦਾਂ ਨਿੰਬੂ ਦਾ ਰਸ ਗਰਮ ਕਰਕੇ ਪਾਉਣ ਨਾਲ ਸਿਰ ਦਰਦ ਠੀਕ ਹੁੰਦਾ ਹੈ।
11. ਅਜਵਾਇਣ ਦਾ ਬਰੀਕ ਚੂਰਨ ਇੱਕ ਚਮਚ ਚਬਾ ਕੇ ਖਾਣ ਨਾਲ ਸਿਰ-ਦਰਦ, ਨਜ਼ਲਾ, ਅਤੇ ਗੈਸ ਦੀ ਬਿਮਾਰੀ ਠੀਕ ਹੁੰਦੀ ਹੈ।
12. ਦਾਲ-ਚੀਨੀ ਦਾ ਤੇਲ ਇਕ-ਦੋ ਬੂੰਦਾਂ ਸਿਰ ‘ਤੇ ਲਾ ਕੇ ਮਲਣ ਨਾਲ ਠੰਡ ਕਾਰਨ ਹੁੰਦਾ ਸਿਰ ਦਰਦ ਠੀਕ ਹੋ ਜਾਂਦਾ ਹੈ।
13. ਗਾਜਰ ਦੇ ਪੱਤੇ ਪਾਣੀ’ਚ ਉਬਾਲ ਕੇ, ਉਸ ਪਾਣੀ ਨੂੰ ਠੰਡਾ ਕਰਕੇ ਨੱਕ ਅਤੇ ਕੰਨ ‘ਚ ਪਾਉਣ ਨਾਲ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਜਾਂਦਾ ਹੈ।
14. ਅੱਧਾ ਸਿਰ ਦੁਖਣ ਤੇ ਉਸ ਪਾਸੇ ਵਾਲੀ ਨਾਸ ‘ਚ ਤਿੰਨ-ਚਾਰ ਬੂੰਦਾਂ (ਸਰੋਂ ਦੇ) ਕੌੜੇ ਤੇਲ ਦੀਆਂ ਪਾ ਕੇ ਸੁੰਘਣ ਨਾਲ ਦਰਦ ਇਕ ਦਮ ਬੰਦ ਹੋ ਜਾਂਦਾ ਹੈ। ਦੋ ਚਾਰ-ਦਿਨ ਏਦਾਂ ਕਰਦੇ ਰਹਿਣ ਨਾਲ ਹਮੇਸ਼ਾ ਲਈ ਛੁਟਕਾਰਾ ਹੋ ਜਾਂਦਾ ਹੈ।
15. ਸਵੇਰੇ ਤੜਕੇ ਹਰੇ-ਕੱਚੇ ਅਮਰੂਦ ਤੋੜੋ। ਸਿਲ’ਚ ਰਗੜ ਕੇ ਲੇਪ ਜਿਹਾ ਬਣਾ ਲਵੋ। ਮੱਥੇ ਦੀ ਉਸ ਥਾਂ ‘ਤੇ ਲਾਵੋ, ਜਿੱਥੇ ਦਰਦ ਹੋ ਰਿਹਾ ਹੋਵੇ ਇਸ ਤਰ੍ਹਾਂ ਦਰਦ ਤੋ ਅਰਾਮ ਮਿਲੇਗਾ।
16. ਅਦਰਕ ਅਤੇ ਨਿੰਬੂ ਦੇ ਰਸ ਨੂੰ ਚਿਮਚੇ ‘ਚ ਹੀ ਗਰਮ ਕਰ ਲਵੋ। ਠੰਢਾ ਹੋਣ ‘ਤੇ ਨੱਕ ਰਾਹੀਂ ਇਸ ਦੀ ਭਾਫ਼ ਲਓ। ਛਿੱਕਾਂ ਆਉਣਗੀਆਂ ਤੇ ਸਿਰ-ਦਰਦ ਠੀਕ ਹੋ ਜਾਵੇਗਾ।
17. ਤੁਲਸੀ ਦੀ ਟਾਹੀਣ ਲਓ ਇਸ ਨੂੰ ਛਾਂ ‘ਚ ਸੁਕਾ ਕੇ ਬਰੀਕ ਪੀਸ ਲਵੋ। ਦੋ ਗ੍ਰਾਮ ਚੂਰਨ ਮੱੱਖਣ ‘ਚ ਮਿਲਾ ਕੇ ਚੱਟੋ। ਸਿਰ ਦਰਦ ਠੀਕ ਹੋ ਜਾਵੇਗਾ।

1. ਢਿੱਡ ਦੀ ਸੜਨ ਦੂਰ ਕਰਨ ਲਈ ਸੌਂਫ਼, ਅਦਰਕ ਅਤੇ ਜੀਰੇ ਦੀ ਇਕੱਠੀ ਵਰਤੋਂ ਕਰੋ। ਹਾਜ਼ਮਾ ਠੀਕ ਰਹਿੰਦਾ ਹੈ।
2. ਅਜਵੈਣ ਵਿੱਚ ਨਮਕ ਮਿਲਾ ਕੇ ਖਾਣ ਨਾਲ ਹਾਜ਼ਮਾ ਠੀਕ ਹੁੰਦਾ ਹੈ।
3. ਰੋਟੀ ਪਿੱਛੋਂ ਸੌਂਫ਼ ਚਬਾਉਣ ਨਾਲ ਬਤਹਜ਼ਮੀ ਅਤੇ ਉਲਟੀਆਂ ਤੋਂ ਆਰਾਮ ਮਿਲਦਾ ਹੈ। ਇਸ ਤੋਂ ਬਿਨ੍ਹਾਂ ਚਾਰ ਚਮਚ ਸੌਂਫ਼ ਇੱਕ ਗਿਲਾਸ ਪਾਣੀ ਵਿੱਚ 15 ਮਿੰਟ ਉਬਾਲੋ ਬਚੇ ਪਾਣੀ ਨੂੰ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਰੋਟੀ ਪਿੱਛੋਂ ਹੁੰਦੇ ਢਿੱਡ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।
4. ਗੈਸ ਅਤੇ ਘਬਰਾਹਟ ਦੂਰ ਕਰਨ ਲਈ ਇਕ ਕੱਪ ਗਰਮ ਪਾਣੀ 'ਚ ਨਿੰਬੂ ਦਾ ਰਸ ਰਲਾ ਕੇ ਪੀਓ।
5. ਗੈਸ ਦੂਰ ਕਰਨ ਅਤੇ ਹਜਮਾ ਠੀਕ ਕਰਨ ਲਈ ਇੱਕ ਗਿਲਾਸ ਪਾਣੀ ਵਿੱਚ 4 ਚਮਚ ਪੁਦੀਨਾ,1 ਚਮਚ ਅਦਰਕ,
6 ਚਮਚ ਅਜਵਾਇਣ ਪਾ ਕੇ ਉਬਾਲ ਲਉ, ਚੰਗੀ ਤਰ੍ਹਾ ਅੁਬਾਲਣ ਤੇ ਇਸ ਵਿੱਚ ਅੱਧਾ ਕੱਪ ਦੁੱਧ ਤੇ ਖੰਡ ਪਾਉ ਅਤੇ ਚਾਹ ਵਾਂਗ ਸੜੂਕੇ ਮਾਰੋ।

6. ਢਿੱਡ ਵਿੱਚ ਰੁਕੀ ਵਾਈ(ਗੈਸ) ਦੂਰ ਕਰਨ ਲਈ, ਇੱਕ ਛਿੱਲੀ ਹੋਈ ਲਸਣ ਦੀ ਗੰਢੀ ਅਤੇ 4 ਮੁਨਕੇ ਬਿਨ੍ਹਾ ਬੀਜ ਦੇ
ਰੋਟੀ ਤੋ ਬਾਅਦ ਚਬਾਓ।

7. ਅਲਸੀ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਣ ਨਾਲ ਗੈਸ ਦੀ ਤਕਲੀਫ਼ ਦੂਰ ਹੋ ਜਾਂਦੀ ਹੈ।
8. ਅਜਵਾਇਣ, ਸੌਂਫ਼, ਕਾਲਾ ਲੂਣ ਅਤੇ ਕਾਲੀ ਮਿਰਚ ਬ੍ਰੀਕ ਪੀਹ ਕੇ ਪਾਣੀ ਨਾਲ ਲਉ, ਅਫ਼ਾਰਾ ਠੀਕ ਹੋ ਜਾਵੇਗਾ।
9. ਅਦਰਕ ਅਤੇ ਪੀਸਿਆਂ ਧਨੀਆਂ ਇਕ-ਇਕ ਚਮਚ ਰਲਾ ਕੇ ਪਾਣੀ ਨਾਲ ਲਉ,  ਗੈਸ ਤੋਂ ਛੁਟਕਾਰਾ ਹੋਵੇਗਾ।
10. ਢਿੱਡ ਦੀ ਗੈਸ ਈਸਬਗੋਲ ਨਾਲ ਵੀ ਦੂਰ ਹੋ ਜਾਂਦੀ ਹੈ। ਪਰ ਈਸਬਗੋਲ ਵਧੇਰੇ ਨਹੀਂ ਵਰਤਣਾ ਚਾਹੀਦਾ।
11. ਔਲੇ ਦਾ ਰਸ, ਮਿਸਰੀ ਅਤੇ ਭੁੱਕੇ ਜੀਰੇ ਦਾ ਚੂਰਨ ਰਲਾ ਕੇ ਸਵੇਰੇ ਸ਼ਾਮ ਲੈਣ ਨਾਲ ਅਲਤ ਪਿੱਤ ਦਾ ਵਿਗਾੜ ਨਸ਼ਟ ਹੋ ਜਾਂਦਾ ਹੈ।

1 ਕੱਥਾ ਚੂਸਣ ਨਾਲ ਮਸੂੜੇ ਦਰਦ ਕਰਨੋਂ ਹਟ ਜਾਂਦੇ ਹਨ।
2 ਲੂਣ ਅਤੇ ਫਟਕੜੀ ਸਿਰਕੇ 'ਚ ਪਾ ਕੇ ਕੁਰਲੀਆਂ ਕਰੋ ਇਸ ਨਾਲ ਮਸੂੜਿਆਂ 'ਚੋ ਖੂਨ ਵਗਣਾ ਬੰਦ ਹੋ ਜਾਂਦਾ ਹੈ।
3 ਅੱਧਾ ਚਮਚ ਸੁੰਢ ਦਿਨ 'ਚ ਇਕ ਵਾਰੀ ਤਾਜ਼ੇ ਪਾਣੀ ਨਾਲ ਲਉ। ਇਸ  ਨਾਲ ਦੰਦਾ ਦਾ ਦਰਦ ਅਤੇ ਮਸੂੜਿਆਂ ਦਾ ਫੁੱਲਣਾ ਠੀਕ ਹੋ ਜਾਵੇਗਾ।
4 ਚਾਰ ਚਮਚ ਟੁੱਥ-ਪੌਡਰ, ਇਕ ਚਮਚਾ ਲੂਣ ਅਤੇ ਅੱਧਾ ਚਮਚਾ ਸੋਡਾ ਰਲਾ ਕੇ ਰੱਖੋ। ਰੋਜ਼ ਸਵੇਰੇ ਨਿੰਬੂ ਦੀਆਂ ਦੋ ਬੂੰਦਾਂ ਪਾ ਕੇ ਉੱਗਲਾਂ ਨਾਲਦੰਦ ਅਤੇ ਮਸੂੜਿਆਂ ਦੀ ਮਾਲਸ਼ ਕਰੋ। ਦੰਦ ਅਤੇ ਮਸੂੜੇ ਮਜ਼ਬੂਤ ਰਹਿਣਗੇ।
5 4-5 ਨਿੰਮ ਦੇ ਪੱੱਤੇ ਲਓ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲੋ ਪਾਣੀ ਥੋੜਾ ਰਹਿ ਜਾਣ ਤੇ ਇਸ ਦੀਆ ਕਰੂਲੀਆ ਕਰੋ। ਦੰਦ ਮਜ਼ਬੂਤ ਬਣੇ ਰਹਿਣਗੇ।

1 ਰੀਠੇ ਦੇ ਛਿੱਲੜ ਪਾਣੀ 'ਚ ਧੋ ਕੇ  ਅੱਖਾ ਤੇਲਾਉਣ ਨਾਲ ਅੱਖਾਂ ਦੇ ਰੋਗ ਨਹੀਂ ਹੁੰਦੇ।
2 ਬੇਰ ਦੀ ਗਿਟਕ ਨੂੰ ਪੱੱਥਰ ਤੇ ਘਸਾ ਕੇ ਅੱਖਾਂ 'ਤੇ ਮਲਣ ਨਾਲ ਅੱਖਾਂ ਦੀਆਂ ਬੀਮਾਰੀਆਂ ਨੇੜੇ ਨਹੀਂ ਆਉਂਦੀਆਂ।
3 ਲਾਲ ਮਿਰਚ ਦੇ ਬੂਟੇ ਦੀ ਜੜ੍ਹ ਨੂੰ ਪਾਣੀ ਨਾਲ ਧੋ ਕੇ ਕਿਸੇ ਸਾਫ ਪੱੱਥਰ ਤੇ ਰਗੜੋ ਫਿਰ ਸੁਰਮੇ ਵਾਂਗ ਅੱੱਖਾ 'ਚ' ਲਗਾਓ।ਅੱੱਖਾ ਦੀ ਸੋਜ਼ ਠੀਕ ਹੋ ਜਾਏਗੀ।
4 ਅਰਹਰ ਦੀ ਜੜ੍ਹ ਨੂੰ ਪਾਣੀ 'ਚ ਪੀਸ ਲਓ। ਇਸ ਨੂੰ ਰੋਜ਼ ਸੁਰਮੇ ਵਾਂਗ ਸਵੇਰੇ-ਸ਼ਾਮ ਅੱਖਾਂ 'ਤੇ ਲਗਾਓ। ਇਸ ਨਾਲ ਅੱਖਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ
5 ਬਾਦਾਮ ਦੀਆ ਗਿਰੀਆ, ਮਿਸਰੀ ਅਤੇ ਸੌਂਫ ਤਿੰਨੋ ਹੀ ਬਰਾਬਰ ਮਾਤਰਾ ਵਿੱਚ ਬਰੀਕ ਪੀਸ ਕੇ ਰਲਾ ਲਉ। ਰਾਤ ਨੂੰ ਇੱਕ ਚਮਚ ਇਸ ਨੂੰ ਇੱਕ ਗਿਲਾਸ ਦੁੱਧ ਵਿੱਚ ਘੋਲ ਕੇ ਹਰ ਰੋਜ਼ ਪੀਓ। ਨਜ਼ਰ ਤੇਜ਼ ਹੋਵੇਗੀ ਅਤੇ ਯਾਦ ਸ਼ਕਤੀ ਵੱਧਦੀ ਹੈ।
6 ਅੱਖ ਦੀ ਫੀਨਸੀ ਹੋਣ ਤੇ  ਅੰਬ ਦੇ ਰੁੱਖ ਦਾ ਪਤੱਾ ਤੋੜੋ ਇਸ 'ਚੋ' ਰਸ ਨਿਕਲੇਗਾ, ਧਿਆਨ ਨਾਲ ਉਸ ਰਸ ਨੂੰ ਫੀਨਸੀ ਤੇ ਲਗਾਓ। ਦੋ-ਤਿੰਨ ਦਿਨਾ ਵਿੱਚ ਫੀਨਸੀ 'ਤੇ ਕਾਲਾਪਨ ਜਿਹਾ ਰਹੇਗਾ, ਫਿਰ ਠੀਕ ਹੋ ਜਾਵੇਗਾ।
7 ਅੰਧਰਾਤਾ ਦੀ ਬਿਮਾਰੀ ਹੋਣ ਤੇ  ਨਿੰਮ ਦੇ ਕੁਝ ਤਾਜੇ ਪੱਤੇ ਪੀਸ ਲਓ, ਵੀਹ ਗ੍ਰਾਮ ਗੁੜ 'ਚ ਰਲਾ ਕੇ  ਇਸ ਨੂੰ ਸਵੇਰੇ ਬਿਨਾ ਕੁਝ ਖਾਧੇ ਅਤੇ ਰਾਤੀਂ ਸੌਣ ਵੇਲੇ ਰੋਟੀ ਖਾਣ ਤੋ ਪਹਿਲਾ ਖਾਉੇ।ਪੰਦਰਾਂ ਦਿਨ ਵਰਤਣ ਨਾਲ ਜਰੂਰ ਲਾਭ ਮਿਲਦਾ ਹੈ।
8 ਅਰਮੂਦ ਦੇ ਪੱਤਿਆਂ ਦਾ ਰਸ ਦੋਵਾਂ ਅੱਖਾਂ 'ਚ ਪਾਉ ਅਤੇ ਫਿਰ ਬਰਫ਼ ਅੱਖਾਂ ਤੇ ਲਗਾਓ । ਇਹ ਅੱਖਾ ਲਈ ਲਾਹੇਵੰਦ ਹੈ।
9 50 ਗ੍ਰਾਮ ਗੁਲਾਬ ਜਲ ਵਿੱਚ ਹਲਦੀ ਦੀ ਗੱਠੀ ਕੁੱਟ ਕੇ ਰਲਾ ਲਿਉ। ਅਗਲੇ ਦਿਨ ਇਸ ਨੂੰ ਪੁਣ ਕੇ ਇਕ ਸਾਫ ਸ਼ੀਸ਼ੀ ਵਿੱਚ ਰੱਖੋ। ਅੱਖਾ ਵਿੱਚ ਲਾਲੀ ਜਾਂ ਖੁਰਕ  ਹੋਣ ਤੇ ਹਰ ਰੋਜ਼ ਦੋ-ਦੋ ਬੂੰਦਾਂ ਤਿੰਨ-ਚਾਰ ਵਾਰੀ ਪਾਉ। ਅਰਾਮ ਮਿਲੇਗਾ।
10 ਮੱਖਣ ਨੂੰ ਸੁਰਮੇ ਵਾਂਗ ਦੋਹਾਂ ਅੱਖਾਂ 'ਚ ਲਾਓ।ਥੋੜ੍ਹੀ ਜਿਹੀ ਚੁਬਣ ਮਹਿਸੂਸ ਹੋਵੇਗੀ।ਪਰ ਗੰਦਾ ਪਾਣੀ ਨਿਕਲ ਜਾਣ 'ਤੇ ਠੰਢਕ ਮਹਿਸੂਸ ਹੋਵੇਗੀ।
11 ਅੱਖ ਦੇ ਦੁਖਣ ਤੇ ਹਲਦੀ ਨੂੰ ਪੀਸ ਕੇ ਰੂੰ ਤੇ ਲੇਪ ਕਰ ਲਓ ਇਸ ਨੂੰ ਅੱਖ ਬੰਦ ਕਰ ਕੇ ਉੱਪਰ ਬੰਨ ਲਓ। ਆਰਾਮ ਮਿਲੇਗਾ।
12 ਸੌਂਫ਼ ਨੂੰ ਹਰ ਰੋਜ਼ ਖਾਣ ਨਾਲ ਅੱਖਾਂ ਦੀ ਨਜ਼ਰ ਵੱਧਦੀ ਹੈ। ਅੱਖਾਂ ਨੂੰ ਕੋਈ ਬਿਮਾਰੀ ਨਹੀ ਹੁੰਦੀ।
13 ਅਜਵਾਇਣ ਨੂੰ  ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ, ਠੰਡਾ ਕਰਨ ਉਪੰਤ ਇਸ ਨਾਲ ਅੱਖਾ ਨੂੰ ਧੋਵੋ।ਇਸ ਨਾਲ ਅੱਖਾਂ ਸਾਫ਼ ਹੋ ਜਾਂਦੀਆ ਹਨ।
14 ਗਰਮੀ ਕਾਰਨ ਅੱਖਾਂ  ਦੁਖਣ ਤੇ ਫਟਕੜੀ ਨੂੰ ਪੀਸ ਕੇ ਮਲਾਈ 'ਚ ਫੈਂਟ ਲਓ, ਇੱਕ ਸਾਫ ਕੌਟਨ ਦੇ ਕੱਪੜੇ 'ਤੇ ਇਸ ਨੂੰ ਲਾ ਕੇ ਅੱਖਾਂ 'ਤੇ ਥੋੜ੍ਹੀ ਦੇਰ ਰੱਖੋ। ਅਰਾਮ ਮਿਲੇਗਾ।
15 ਕੰਨ ਜਾਂ ਅੱਖ 'ਵਿੱਚ ਜੇਕਰ ਕਿਸੀ ਵੀ ਤਰ੍ਹਾਂ ਦੀ ਕੋਈ ਤਕਲੀਫ਼ ਹੋਵੇ ਤਾਂ ਆਪਣੇ ਤਾਜ਼ੇ ਪਿਸ਼ਾਬ ਦੀਆਂ ਕੁਝ ਬੂੰਦਾਂ ਅੱਖਾਂ ਅਤੇ ਕਨਾਂ ਵਿੱਚ ਹਰ ਰੋਜ਼ ਰਾਤ ਨੂੰ ਪਾਵੋ।

1 ਨਿੰਮ ਦੇ ਕੁਝ ਪੱਤੇ ਲਓ ਇਹਨਾ ਦਾ ਰਸ ਇਕ-ਇਕ ਬੂੰਦ ਹਰ ਰੋਜ਼ ਨੱਕ 'ਚ ਪਾਉ ਤਾਂ ਸਾਹ ਦੇ ਰੋਗ ਠੀਕ ਹੋ ਜਾਣਗੇ ਅਤੇ ਬੰਦ ਨੱਕ ਖੁਲ੍ਹ ਜਾਏਗਾ।
2 ਟਕੜੀ ਨੂੰ ਪਾਣੀ 'ਚ ਘੋਲ ਲਓ।ਇਸ ਦੀਆ ਕੁਝ ਬੂੰਦਾ ਨੱਕ 'ਚ ਪਾ ਕੇ, ਉਸ ਨੂੰ ਮੂੰਹ ਰਾਹੀਂ ਬਾਹਰ ਕੱਢੋ।ਇਸ ਤਰ੍ਹਾਂ ਕਰਨ ਨਾਲ ਨਕਸੀਰ ਕੁਝ ਹੀ ਦਿਨਾਂ 'ਚ ਠੀਕ ਹੋ ਜਾਂਦੀ ਹੈ।
3 ਨਿੰਬੂ ਦੇ ਰਸ ਨੂੰ ਡ੍ਰਾਪਰ ਰਾਹੀਂ ਨੱਕ 'ਵਿੱਚ ਦੋ-ਦੋ ਬੂੰਦਾਂ ਪਾਉæਂਦੇ ਰਹੋ ਤਾਂ ਵੀ ਨਕਸੀਰ ਦੂਰ ਹੋ ਜਾਂਦੀ ਹੈ।
4 ਜੇ ਨੱਕ 'ਚ ਚੀਜ਼ ਫਸ ਗਈ ਹੋਵੇ ਤਾਂ ਤੰਬਾਕੂ ਪੀਹ ਕੇ ਸੁੰਘੋ। ਛਿੱਕਾਂ ਆਉਣ ਨਾਲ ਫਸੀ ਚੀਜ਼ ਬਾਹਰ ਆ ਜਾਏਗੀ।
5 ਇੱਕ ਚਮਚ ਔਲੇ ਦੇ ਪਾਉਡਰ ਨੂੰ ਅੱਧਾ ਗਿਲਾਸ ਪਾਣੀ 'ਚ ਮਿਲਾਓ। ਸਵੇਰੇ ਪੁਣ ਕੇ ਪਾਣੀ ਪੀਓ ਅਤੇ ਔਲੇ ਨੂੰ ਪੀਹ ਕੇ ਤਾਲੂ ਅਤੇ ਮੱਥੇ 'ਤੇ ਲੇਪ ਕਰੋ।
6 4 ਚਮਚ ਮੁਲਤੀਨੀ ਮਿੱਟੀ ਕੁੱਟ ਕੇ ਇਕ ਕੱਪ ਪਾਣੀ 'ਚ ਰਾਤ ਨੂੰ ਭਿਉਂ ਦਿਉ। ਸਵੇਰੇ ਉਪਰਲਾ ਪਾਣੀ ਪੀ ਲਉੇ ਹੇਠਾਂ ਬੈਠੀ ਮਿੱਟੀ ਦਾ ਮੱਥੇ 'ਤੇ ਲੇਪ ਕਰੋ।
7 ਮਹਿੰਦੀ ਨੂੰ ਪਾਣੀ ਵਿੱਚ ਘੋਲ ਲਓ।ਸਵੇਰੇ ਇਸ ਨੂੰ ਤਲਿਆਂ 'ਤੇ ਲਗਾਓ ਇਸ ਨਾਲ ਨਕਸੀਰ ਬੰਦ ਹੋ ਜਾਂਦੀ ਹੈ।
8 ਨਕਸੀਰ ਆਉਣ 'ਤੇ ਨੱਕ 'ਤੇ ਪਾਣੀ ਪਾਓ ਜਾਂ ਬਰਫ਼ ਘਸਾਓ ਇਸ ਨਾਲ ਖੂਨ ਰੋਕਣ 'ਚ ਮਦਦ ਮਿਲਦੀ ਹੈ।
9 ਰਾਤੀਂ ਕੁਝ ਸੌਗੀ ਭਿਉਂ ਦਿਉੇ।ਸਵੇਰੇ ਉਠ ਕੇ ਖਾ ਲਉ। ਕੁਝ ਦਿਨ ਲਗਾਤਾਰ ਖਾਣ ਨਾਲ ਨਕਸੀਰ ਆਉਣੀ ਬੰਦ ਹੋ ਜਾਵੇਗੀ।
10 2-4 ਬੂੰਦਾਂ ਦੇਸੀ ਘਿਓ 4-5 ਘੰਟਿਆਂ ਪਿੱਛੋਂ ਨੱਕ ਵਿੱਚ ਪਾਉਣ ਨਾਲ ਨੱਕ ਦੀ ਫੁੰਸੀ, ਨੱਕ 'ਚ ਸੁੱਕਾਪਨ, ਨੱਕ ਦੀ ਨਕਸੀਰ ਤੋਂ ਆਰਾਮ ਮਿਲਦਾ ਹੈ।
11 ਗਾਂ ਦੇ ਦੁੱਧ 'ਚ ਫਟਕੜੀ ਰਲਾ ਕੇ ਨੱਕ 'ਚ ਖਿੱਚਣ ਨਾਲ ਜਾ ਫਟਕੜੀ ਦਾ ਮੱਥੇ   ਤੇ ਲੇਪ ਕਰਨ ਨਾਲ ਨਕਸੀਰ ਤੋਂ ਆਰਾਮ ਮਿਲਦਾ ਹੈ।
12 ਸਵੇਰੇ ਸ਼ਾਮ ਔਲੇ ਦਾ ਰਸ ਵੀਹ-ਵੀਹ ਗ੍ਰਾਮ ਲਓ, ਵਾਰ-ਵਾਰ ਨਕਸੀਰ ਆਉਣੀ ਬੰਦ ਹੋਵੇਗੀ ।
13 ਗਰਮੀ ਕਾਰਨ ਨੱਕ 'ਚੋਂ ਖੂਨ ਵਗੇ ਤਾ ਸਿਰ ਉਤੇ ਕੁਝ ਦੇਰ ਤੱਕ ਠੰਢਾ ਪਾਣੀ ਪਾਉਂਦੇ ਰਹੋ , ਖੂਨ ਵਗਣਾ ਬੰਦ ਹੋ ਜਾਂਦਾ ਹੈ।
14 ਨਾਰੀਅਲ ਦਾ ਪਾਣੀ ਦਿਨ 'ਚ ਵਾਰ- ਵਾਰ ਪੀਣ ਨਾਲ ਨੱਕ 'ਚ ਖੂਨ ਵਗਣਾ ਬੰਦ ਹੋ ਜਾਂਦਾ ਹੈ। ਗਰਮੀ ਦੀ ਰੁੱਤ 'ਚ ਇਹ ਪਾਣੀ ਵਧੇਰੇ ਗੁਣਕਾਰੀ ਹੁੰਦਾ ਹੈ।

1 ਨਿੰਮ ਦੀ ਦਾਤਣ ਦੰਦ ਸਾਫ਼ ਕਰਨ ਲਈ ਸਭ ਤੋਂ ਚੰਗੀ ਹੈ। ਨਿੰਮ ਦੀ ਦਾਤਣ ਪੱਕੀ ਟਾਹਣੀ ਦੀ ਹੋਵੇ। ਇਸ ਦੀ ਕੂਚੀ ਚੰਗੀ ਬਣਦੀ ਹੈ। ਇਸ ਦੇ ਲਈ ਦਾਤਣ ਦੰਦਾਂ ਹੇਠਾਂ ਦੱਬ ਕੇ ਅਤੇ ਘੁੰਮਾ ਘੁੰਮਾ ਕੇ ਨਰਮ ਅਤੇ ਬਰੀਕ ਕੂਚੀ ਬਣਾਉਣੀ ਜ਼ਰੂਰੀ ਹੈ, ਨਹੀਂ ਤਾਂ ਮਸੂੜ੍ਹੇ ਜ਼ਖ਼ਮੀ ਹੋ ਜਾਣਗੇ। ਕੂਚੀ ਨਾਲ ਦੰਦ ਉਪਰੋਂ-ਥੱਲ੍ਹੇ ਵਲ ਸਾਫ਼ ਕਰੋ, ਨਾ ਕਿ ਸਜਿਓਂ ਖੱਬੇ। ਉਪਰੋਂ ਥੱਲ੍ਹੇ ਵਲ ਦਾਤਣ ਕਰਨ ਨਾਲ ਵਿਚਾਲੇ ਅਟਕੇ ਖੁਰਾਕ ਕੇ ਕਣ ਨਿਕਲ ਜਾਂਦੇ ਹਨ। ਪਰ ਸੱਜੇ-ਖੱਬੇ ਦਾਤਨ ਕਰਨ ਨਾਲ ਉਹ ਕਣ ਮਜ਼ਬੂਤੀ ਨਾਲ ਡਟ ਜਾਂਦੇ ਹਨ। ਨਿੰਮ ਦੇ ਦਾਤਣ ਕੀੜੇ ਵੀ ਮਾਰਦੀ ਹੈ।
2 ਔਲੇ ਚੱਬਾ ਕੇ ਖਾਉ। ਇਸ ਨਾਲ ਦੰਦ ਮਜ਼ਬੂਤ ਤੇ ਸਾਫ਼ ਰਹਿਣਗੇ। ਔਲਾ ਦੰਦਾਂ 'ਤੇ ਕੀੜੇ ਨੂੰ ਮਾਰਦਾ ਹੈ।
3 ਅਨਾਰ ਦੇ ਛਿੱਲੜ ਦਾ ਪਾਣੀ ਉਬਾਲ ਕੇ ਰੱਖ ਲਓ। ਰੋਜ਼ ਸਵੇਰੇ ਸ਼ਾਮ ਕੋਸਾ ਜਿਹਾ ਕਰਕੇ ਗਰਾਰੇ ਕਰੋ। ਮੂੰਹ ਦੀ ਬੋਅ ਠੀਕ ਹੋ ਜਾਂਦ
4 ਔਲਾ ਸਾੜ ਲਓ ਉਸ'ਚ ਥੋੜ੍ਹਾ ਜਿਹਾ ਲੂਣ ਰਲਾ ਕੇ ਸਰੋਂ੍ਹ ਦੇ ਤੇਲ ਨਾਲ ਮੰਜਣ ਕਰਨ ਨਾਲ ਪਾਇਰੀਆਂ ਬਿਮਾਰੀ ਦੂਰ ਹੋ ਜਾਂਦੀ ਹੈ।
5 ਇਲਾਇਚੀ, ਲੌਂਗ, ਅਤੇ ਖ਼ਸਖ਼ਸ ਦੇ ਤੇਲ ਨੂੰ ਮਿਲਾ ਕੇ ਦੰਦਾਂ 'ਤੇ ਮਲ੍ਹਣ ਨਾਲ ਵੀ ਪਾਇਰੀਆਂ ਦੀਬਿਮਾਰੀ ਦੂਰ ਹੋ ਜਾਂਦੀ ਹੈ।
6 ਦੰਦਾਂ ਵਿੱਚ ਕੀੜਾ ਲੱਗਣ ਤੇ ਤੁਲਸੀ ਦੇ ਰਸ'ਚ ਥੋੜਾ ਜਿਹਾ ਕਪੂਰ ਮਿਲਾ ਕੇ ਰੂੰ 'ਚ ਭਿਉਂ ਕੇ ਦੰਦ 'ਤੇ ਰੱਖ ਦਿਉ। ਕੀੜੇ ਮਰ ਜਾਣਗੇ।
7 ਅਮਰੂਦ ਦੇ ਪੱਤੇ ਚੱਬਣ ਜਾਂ ਅਮਰੂਦ ਦੇ ਪੱਤੇ ਪਾਣੀ 'ਚ ਉਬਾਲ ਕੇ ਕੁਰਲੀਆਂ ਕਰੋ। ਦੰਦ-ਦਰਦ ਤੋਂ ਬਿਨਾਂ ਮਸੂੜਿਆਂ ਦਾ ਦਰਦ ਅਤੇ ਸੋਜ ਵੀ ਦੂਰ ਹੋ ਜਾਂਦੀ ਹੈ।
8 ਦੰਦ/ਮਸੂੜੇ 'ਚ ਦਰਦ ਹੋਣ ਨਾਲ ਕੱਚੇ ਪਿਆਜ਼ ਦਾ ਟੁੱਕੜਾ ਉਸ ਥਾਂ ਰੱਖਣ ਨਾਲ ਦਰਦ ਘੱਟ ਜਾਂਦਾ ਹੈ।
9 10 ਗ੍ਰਾਮ ਸਰ੍ਹੋਂ ਦੇ ਤੇਲ  ਵਿੱਚ ਅੱਧਾ ਚਮਚ ਲੂਣ ਮਿਲਾਓ, ਇਸ ਮਿਸ਼ਰਨ ਨੂੰ ਮੂੰਹ ਵਿੱੱਚ ਘੁਮਾਉਂਦੇ ਰਹੋ। ਅੱਧੇ ਘੰਟੇ ਪਿੱਛੋਂ ਥੁੱਕ ਕੇ ਮੂੰਹ ਸਾਫ਼ ਕਰ ਲਓ। ਇਸ ਨੂੰ ਉਦੋ ਤੱੱਕ ਕਰੋ ਜਦ ਤੱਕ ਮੂੰਹ 'ਚੋਂ' ਸਾਰਾ ਤੇਲ ਬਾਹਰ ਨਾ ਨਿਕਲ ਜਾਏ। ਅੱਧਾ ਘੰਟਾ ਨਾ ਪਾਣੀ ਪੀਓ ਅਤੇ ਨਾ ਹੀ ਕੁਰਲੀ ਕਰੋ। ਇਸ ਨਾਲ ਪਾਇਰੀਆਂ ਬੀਮਾਰੀ ਤੋæ ਹੈਰਾਨੀਜਨਕ ਲਾਭ ਹੁੰਦਾ ਹੈ।
10 ਇੱਕ ਲੌਕੀ ਦਾ ਗੁੱਦਾ ਲਓ, ਇੱੱਕ ਲਸਣ ਦੀ ਗੰਡੀ ਨੂੰ ਛਿੱੱਲ ਲਓ  ਦੋਹਾਂ ਨੂੰ ਰਗੜ ਕੇ ਇਕ ਲੀਟਰ ਪਾਣੀ 'ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਏ ਤਾਂ ਉਸ ਨੂੰ ਕੋਸਾ ਕਰ ਕੇ ਉਸ ਦੀਆਂ ਕੁਰਲੀਆਂ ਕਰੋ। ਦੰਦਾਂ ਦਾ ਦਰਦ ਛੇਤੀ ਠੀਕ ਹੋ ਜਾਵੇਗਾ।
11 ਸੁੰਢ, ਕਾਲੀ ਮਿਰਚ, ਮੱਘਠ ਪਿਪਲੀ , ਲੂਣ,ਸਿੰਮ੍ਹਲ ਰੁੱਖ ਦਾ ਸੱਕ ਪੀਹ ਕੇ ਚੂਰਨ ਬਣਾਉ। ਇਸ ਦਾ ਮੰੰਜਣ ਦੰਦਾਂ ਦਾ ਹਿਲਣਾ ਰੋਕਦਾ ਹੈ ਤੇ ਦੰਦ ਮਜ਼ਬੂਤ ਹੁੰਦੇ ਹਨ।
12 ਦੰਦਾਂ ਨੂੰ ਕੀੜਾ ਲਗਿਆ ਹੋਵੇ ਤਾਂ ਪਿਆਜ਼ ਗਰਮ ਕਰਕੇ ਉਸ ਦੇ ਛਿਲਕੇ ਲਾਹ ਕੇ ਟੁਕੜੇ ਦੰਦਾਂ 'ਤੇ ਰੱਖ ਲਉ। ਹੌਲੀ ਹੌਲੀ ਦਬਾਓ। ਪਿਆਜ਼ ਦਾ ਤਿੱਖਾ ਰਸ ਕੀੜੇ ਜਰ ਨਹੀਂ ਸਕਣਗੇ, ਦੰਦਾਂ ਦਾ ਸਾਥ ਛੱਡ ਜਾਣਗੇ।
13 ਸਰ੍ਹੋਂ ਦੇ ਤੇਲ ਅਤੇ ਲੂਣ ਮਿਲਾ ਕੇ ਮਸੂੜਿਆਂ ਤੇ ਮਲਣ ਨਾਂਲ ਦੰਦ ਪੱਕੇ ਰਹਿੰਦੇ ਹਨ।
14 ਇਕ ਨਿੰਬੂ ਦੇ ਟੁਕੜੇ ਕਰ ਲਓ, ਇਨ੍ਹਾਂ ਤੇ ਲੂਣ ਪਾਓ ਹੁਣ ਅੱਗ 'ਤੇ ਰੱਖ ਕੇ ਗਰਮ ਕਰ ਲਉ। ਜਿਸ ਦੰਦ ਜਾਂ ਜਾੜ੍ਹ 'ਚ ਦਰਦ ਹੋਵੇ, ਉਸ ਹੇਠਾਂ ਇਕ-ਇਕ ਕਰਕੇ ਸਾਰੇ ਟੁੱਕੜੇ ਥੋੜ੍ਹੀ-੨ ਦੇਰ ਤੱਕ ਦਬਾਉ। ਦਰਦ ਠੀਕ ਹੋ ਜਾਵੇਗਾ।
15 ਗਾਜਰ ਅਤੇ ਚਮੇਲੀ ਦੇ ਪੱਤੇਪਾਣੀ 'ਚ' ਉਬਾਲ ਲਓ,  ਇਸ ਨਾਲ ਕੁਰਲੀਆਂ ਕਰੋ। ਛਾਲਿਆਂ ਤੋਂ ਆਰਾਮ ਮਿਲੇਗਾ।

1. ਕੰਨ ਵਗਣ ਤੇ ਕਿੱਕਰ ਦੇ ਫੁੱਲਾਂ ਨੂੰ ਤੇਲ 'ਚ ਪਕਾ ਕੇ ਕੰਨ 'ਵਿੱਚ ਪਾਉੇ ਕੰਨ ਵਗਣੋਂ ਬੰਦ ਹੋ ਜਾਂਦਾ ਹੈ ।
2. ਕੰਨ 'ਚ ਦਰਦ ਹੋਵੇ ਤਾਂ ਪਿਆਜ਼ ਦੇ ਰਸ ਦੀਆਂ 1-2 ਬੂੰਦਾਂ ਕੰਨ ਵਿੱਚ ਪਾਉਣ ਨਾਲ ਆਰਾਮ ਮਿਲਦਾ ਹੈ।
3. ਕੰਨ 'ਚ ਦਰਦ ਹੋਵੇ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਗਰਮ ਕਰਕੇ 1-2 ਬੂੰਦਾ ਕੰਨ ਚ ਪਾਓ।
4. ਬੱਚੇ ਦਾ ਕੰਨ ਵਗਦਾ ਹੋਵੇ ਤਾਂ ਇਕ-ਦੋ ਬੂੰਦਾਂ ਚੂਨੇ ਦਾ ਪਾਣੀ ਡ੍ਰਾਪਰ ਨਾਲ ਪਾਉ।
5. ਅੰਬ ਦੇ ਪੱਤਿਆਂ ਦਾ ਰਸ ਕੋਸਾ-ਕੋਸਾ ਕੰਨ 'ਚ ਪਾਉਣ ਨਾਲ ਲਾਭ ਹੁੰਦਾ ਹੈ।
6. ਕੰਨਾਂ ਦਾ ਦਰਦ ਦੂਰ ਕਰਨ ਲਈ ਚਕੰਦਰ ਦੇ ਪੱਤਿਆਂ ਦਾ ਰਸ ਕੋਸਾ ਕਰਕੇ ਦੋ-ਦੋ ਬੂੰਦਾ ਕੰਨਾਂ 'ਚ ਹਰ ਚਾਰ ਘੰਟਿਆਂ ਪਿੱਛੋਂ ਪਾਓ।
7. ਕੰਨਾ ਵਿੱਚ ਦਰਦ ਹੋਣ ਤੇ ਫਟਕੜੀ ਅਤੇ ਹਲਦੀ ਨੂੰ ਬਰਾਬਰ ਮਾਤਰਾ ਵਿੱਚ ਪੀਹ ਕੇ ਰੱਖ ਲਉ। ਕੰਨਾਂ ਨੂੰ ਪਹਿਲਾ ਰੂੰ ਨਾਲ ਸਾਫ਼ ਕਰੋ ਫਿਰ ਇਸ ਮਿਸ਼ਰਨ ਨੂੰ ਦੋ ਰੱਤੀਆਂ ਪਾਉ, ਲਾਹੇਵੰਦਾ ਹੈ।
8. ਇਕ ਕੱਪ ਕੋਸਾ ਪਾਣੀ ਲਓ, ਇਸ ਵਿੱਚ ਇੱਕ ਛੋਟਾ ਚਮਚ ਫਟਕੜੀ ਦਾ ਪਾਓ, ਇਸ ਮਿਸ਼ਰਨ ਨਾਲ ਕੰਨ ਧੋਣ ਨਾਲ ਕੰਨ ਦਰਦ ਦੂਰ ਹੁੰਦਾ ਹੈ।
9. ਮੂਲੀ ਦੇ ਸੁੱਕੇ ਪੱਤਿਆਂ ਦੀ ਸਵਾਹ ਬਣਾ ਕੇ ਇਸ ਨੂੰ ਤਿਲਾਂ ਦੇ ਤੇਲ 'ਚ ਮਿਲਾ ਕੇ ਪਕਾ ਲਉ, ਕੰਨ 'ਚ ਪਾਉਣ ਨਾਲ ਦਰਦ ਦੂਰ ਹੋਵੇਗਾ।

1 ਅੱੱਧਾ ਗਿਲਾਸ ਪਾਣੀ ਵਿੱਚ ਅੱਧਾ ਚਮਚ ਫਟਕੜੀ ਪਾਓ, ਹਰ ਰੋਜ ਇਸ ਦੀ ਕਰੂਲੀਆ ਕਰਨ ਨਾਲ ਮੂੰਹ ਦੇ ਛਾਲੇ ਜਲਦ ਠੀਕ ਹੋ ਜਾਣਗੇ।
2 ਰਾਤੀਂ ਸੌਣ ਵੇਲੇ ਮੱਖਣ ਜਾਂ ਘਿਓ ਲਾ ਲਵੋ। ਸੜਨ ਘੱਟ ਜਾਏਗੀ ਤੇਮੂੰਹ ਦੇ ਛਾਲੇ ਜਲਦ ਠੀਕ ਹੋ ਜਾਣਗੇ।
3 ਮਿਸਰੀ ਅਤੇ ਇਲਾਇਚੀ ਇੱੱਕਠੇ ਚੱੱਬਣ ਨਾਲ ਵੀ ਮੂੰਹ ਦੇ ਛਾਲੇ ਠੀਕ ਹੋ ਜਾਦੇ ਹਨ।
4 ਹਰੜ ਦਾ ਲੇਪ ਬਣਾ ਕੇ ਇਸ ਨੂੰ ਛਾਲਿਆਂ 'ਤੇ ਲਾਉਣ ਨਾਲ ਆਰਾਮ ਮਿਲੇਗਾ।
5 ਨਾਰੀਅਲ ਦੀ ਗਿਰੀ ਨੂੰ ਚੱਬਣ ਨਾਲ ਮੂੰਹ ਵਿੱਚ ਛਾਲੇ ਨਹੀ ਹੁੰਦੇ ਤੇ ਦੰਦ ਵੀ ਮਜਬੂਤ ਰਹਿੰਦੇ ਹਨ।।
6 10- 12 ਔਲੇ ਦੇ ਪੱਤਿਆ ਨੂੰ ਇਕ ਲੀਟਰ ਪਾਣੀ 'ਚ ਉਬਾਲੋ ਤੇ ਫ੍ਰਿਜ 'ਚ ਰੱਖ ਲਉ। ਇਸ ਪਾਣੀ ਨਾਲ ਕੁਰਲੀਆਂ ਕਰੋ ਆਰਾਮ ਮਿਲੇਗਾ।
7 ਤਾਜ਼ੇ ਬੇਲ-ਪੱਤਰ ਦਿਨ 'ਚ ਤਿਨ-ਚਾਰ ਚਬਾਉ। ਛਾਲੇ ਛੇਤੀ ਠੀਕ ਹੋ ਜਾਣਗੇ।
8 ਮੂੰਹ ਦੇ ਛਾਲੇ ਹੋ ਜਾਣ 'ਤੇ ਇੱੱਕ ਚਮਚ ਹਲਦੀ ਇੱਕ ਗਲਾਸ ਪਾਣੀ 'ਚ ਖੂਬ ਉਬਾਲੋ। ਠੰਡਾ ਕਰਕੇ ਇਸ ਪਾਣੀ ਦੀਆਂ ਕੁਰਲੀਆਂ ਕਰੋ। ਮੂੰਹ ਦੇ ਛਾਲੇ ਜਲਦ ਠੀਕ ਹੋਣਗੇ।
9 ਮੂੰਹ ਦੇ ਛਾਲੇ ਹੋ ਜਾਣ 'ਤੇ  ਮੁਲੱਠੀ ਚੂਸੋ ਇਸ ਨਾਲ ਵੀ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।
10 ਅਮਰੂਦ ਦੇ ਪੱਤੇ ਚੱਬਣ ਨਾਲ  ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ।
11 ਮੂੰਹ ਦੇ ਛਾਲੇ ਵਾਰ ਵਾਰ ਹੋਣ ਤੇ ਟਮਾਟਰਾਂ ਦਾ ਰਸ ਪਾਣੀ 'ਚ ਰਲਾ ਕੇ ਕੁਰਲੀਆਂ ਕਰੋ ਕੱੱਚਾਟਮਾਟਰ ਵਧੇਰੇ ਖਾਓ।
12 ਸਾਬਤ ਧਨੀਆ ਪਾਣੀ 'ਚ ਉਬਾਲ ਕੇ ਕੁਰਲੀਆ ਕਰੋ ਜਾ ਧਨੀਆਂ ਪਾਉਡਰ ਨੂੰ  ਛਾਲਿਆਂ 'ਤੇ ਰੱਖੋ।ਇਸ ਨਾਲਮੂੰਹ ਅਤੇ ਜੀਭ ਦੇ ਛਾਲੇ ਦੂਰ ਹੋ ਜਾਂਦੇ ਹਨ।
13 ਗਾਜਰ ਦਾ ਰਸ 'ਚ ਥੋੜੀ ਜਿਹੀ ਫਟਕੜੀ ਰਲਾ ਕੇ ਕੁਰਲੀਆਂ ਕਰਨ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਦੂਰ ਹੋ ਜਾਂਦੇ ਹਨ।
14 ਰੋਟੀ ਪਿੱਛੋਂ ਰੋਜ਼ ਇਕ ਚਮਚ ਆਂਵਲਾ ਦਾ ਚੂਰਨ ਖਾਣ ਨਾਲ ਪੇਟ ਠੀਕ ਰਹਿੰਦਾ ਹੈ ਤੇ ਮੂੰਹ ਵਿੱਚ ਛਾਲੇ ਨਹੀ ਹੁੰਦੇ।
15 ਚਮੇਲੀ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲੇਗਾ।

1. ਸ਼ੂਗਰ ਰੋਗ ਨੂੰ ਠੀਕ ਕਰਨ ਲਈ, ਜਾਮਨ ਦੇ ਹਰੇ ਤੇ, ਨਰਮ ਪੱਤਿਆ ਨੂੰ ਪੀਸ ਕੇ 4 ਚਮਚ ਪਾਣੀ ਚ' ਰਗੜ ਕੇ ਪੁਣ ਕੇ 10 ਦਿਨਾ ਤੱਕ ਲਓ।
2. ਪੱਕੀ ਹੋਈ 60 ਗ੍ਰਾਮ ਜਾਮਨ ਨੂੰ 1 ਗਿਲਾਸ ਉਬਲੇ ਹੋਏ ਪਾਣੀ ਚ' ਰੱਖ ਕੇ ਢੱਕ ਦਿਓ, ਫਿਰ ਇਸ ਨੂੰ ਤਿੰਨ ਹਿੱਸਿਆ ਚ' ਵੰਡ ਕੇ ਇੱਕ ਦਿਨ ਵਿੱਚ ਤਿੰਨ ਵਾਰ ਪੀਣ ਨਾਲ ਪਿਸ਼ਾਬ ਚ' ਸ਼ੱਕਰ ਘੱਟ ਜਾਵੇ।
3. ਜਾਮਨ ਦੀਆ ਸੁੱਕੀਆ ਹੋਈਆ ਗਿਟਕਾ ਦਾ ਚੂਰਨ ਰੋਜ ਦੋ ਚਮਚ ਪਾਣੀ ਨਾਲ ਪੀਓ ਸ਼ੂਗਰ ਰੋਗ ਠੀਕ ਹੋਵੇਗਾ।
4. ਸ਼ੱਕਰ ਰੋਗ ਦੂਰ ਕਰਨ ਲਈ, 4 ਚਮਚ ਮੇਥੀ ਦਾਣਾ ਕੁੱਟ ਕੇ ਸ਼ਾਮ ਨੂੰ ਪਾਣੀ ਚ' ਭਿਓੁ ਕੇ ਰੱਖ ਲਓ ਅਤੇ ਸਵੇਰੇ ਚੰਗੀ ਤਰ੍ਹਾ ਘੋਟ ਕੇ ਪੀਓੁ।
5. ਤਾਜ਼ਾ ਬੇਲ-ਪੱਤਰ ਦੇ 5 ਪੱਤੇ ਅਤੇ ਕਾਲੀਆਂ ਮਿਰਚਾਂ ਦੋਵੇਂ ਸ਼ਰਦਿਆਈ ਵਾਂਗ ਘੋਟ ਕੇ ਪੀਣ ਨਾਲ ਸ਼ੱਕਰ ਰੋਗ ਦੂਰ ਹੁੰਦਾ ਹੈ।
6. ਟਮਾਟਰ ਦਾ ਸਲਾਦ, ਟਮਾਟਰ ਦੀ ਸਬਜ਼ੀ, ਟਮਾਟਰ ਦਾ ਰਸ ਖਾਣ ਨਾਲ ਸ਼ੱਕਰ ਰੋਗ ਨਹੀਂ ਰਹਿੰਦਾ।
7. ਸ਼ੱਕਰ ਰੋਗੀਆਂ ਲਈ ਮੇਥੀ ਬੇਹੱਦ ਲਾਹੇਵੰਦ ਹੈ। ਮੇਥੀ ਦਾ ਸਾਗ ਲਾਭਦਾਇਕ ਹੁੰਦਾ ਹੈ।
8. ਤਾਜ਼ੇ ਔਲੇ ਦੇ ਰਸ 'ਚ ਮੱਖਣ ਰਲਾ ਕੇ ਪੀਣ ਨਾਲ ਸ਼ੱਕਰ ਰੋਗ ਦੂਰ ਹੋ ਜਾਂਦਾ ਹੈ।
9. ਦਿਨ 'ਚ ਤਿੰਨ ਵਾਰ ਕਰੇਲੇ ਦਾ ਰਸ 2 ਚਮਚ ਵਿੱਚ ਅੱਧਾ ਗਿਲਾਸ ਪਾਣੀ ਰਲਾ ਕੇ ਪੀਣ ਨਾਲ ਲਾਭ ਹੁੰੰਦਾ ਹੈ। ਛਾਂ 'ਚ ਸੁਕਾਏ ਕਰੇਲਿਆਂ ਦਾ ਚੂਰਨ ਲਗਭਗ ਇੱਕ ਚਮਚ ਦਿਨ 'ਚ ਇਕ ਵਾਰ ਲਉ। ਕਰੇਲੇ ਦੀ ਸਬਜ਼ੀ ਵਰਤੋਂ, ਸ਼ੂਗਰ ਰੋਗ ਠੀਕ ਹੋਵੇਗਾ।
10. ਜੋਅ ਅਤੇ ਛੋਲਿਆ ਦੇ ਆਟੇ ਦੀ ਰੋਟੀ ਖਾਣ ਨਾਲ ਸ਼ੱਕਰ ਰੋਗ ਠੀਕ ਹੁੰਦਾ ਹੈ।ਕਾਲੇ ਛੋਲੇ ਰਾਤ ਨੂੰੇ ਅੱਧਾ ਘੰਟਾ ਦੁੱਧ ਚ' ਭਿਓੁ ਕੇ ਰਖੋ ਅਤੇ ਸਵੇਰੇ ਖਉ।
11. ਸ਼ੱਕਰ ਰੋਗੀ ਨੂੰ ਮਿੱਠਾ ਖਾਣ ਦਾ ਮਨ ਕਰੇ ਤਾਂ ਥੋੜ੍ਹਾ ਜਿਹਾ ਸ਼ਹਿਦ ਵਰਤ ਲੈਣ।
12. ਸ਼ੱਕਰ ਦੀ ਬੀਮਾਰੀ 'ਚ ਨਿੰਮ ਦੀਆਂ ਕਰੂੰਬਲਾਂ ਖਾਣ ਨਾਲ ਖੰਡ ਦੀ ਮਿਕਦਾਰ ਘੱਟ ਹੋ ਜਾਂਦੀ ਹੈ।
13. ਸੁੱਕੇ ਕਰੇਲੇ ਅਤੇ ਪੀਸੀ ਹੋਈ ਮੇਥੀ ਦਾ ਚੂਰਨ ਬਣਾਉ, ਸਵੇਰੇ ਨਿਰਨੇ ਕਾਲਜੇ ਦੋ ਚਮਚ ਪਾਣੀ ਨਾਲ ਖਾਉ, ਸ਼ੱਕਰ ਰੋਗ ਠੀਕ ਹੋਵੇਗਾ।
14.  ਅੰਬ ਦੀਆਂ ਨਰਮ ਪੱਤੀਆਂ ਲਓ। ਪਾਣੀ 'ਚ ਨਿਚੋੜ ਕੇ ਪਾਣੀ ਪੀਣ ਨਾਲ ਸ਼ੱਕਰ ਰੋਗ ਠੀਕ ਹੁੰਦਾ ਹੈ।

1. ਖੂਨੀ ਬਵਾਸੀਰ ਠੀਕ ਕਰਨ ਲਈ ਗੇਂਦੇ ਦੇ ਹਰੇ ਪੱਤੇ, 5 ਕਾਲੀ ਮਿਰਚ ਦੇ  ਦਾਣੇ, ਮਿਸਰੀ 2 ਚਮਚ ਪਾਣੀ 'ਚ ਰਗੜੋ ਅਤੇ ਛਾਣ ਕੇ ਹਰ ਰੋਜ਼ ਇੱਕ ਵਾਰ ਪੀਉ, ਗਰਮ ਚੀਜ਼ਾਂ ਨਾ ਖਾਓ ਅਤੇ ਕਬਜ਼ ਨਾ ਹੋਣ ਦਿਓ, ਖੂਨੀ ਬਵਾਸੀਰ ਠੀਕ ਹੋ ਜਾਵੇਗੀ।
2. ਸੁੱਕੇ ਹੋਏ  ਔਲੇ ਦੇ ਚੂਰਨ ਨੂੰ 4- 5 ਚਮਚ  ਸਵੇਰੇ ਸ਼ਾਮ ਗਾਂ ਦੇ ਦੁੱਧ ਨਾਲ ਲਵੋ।
3. ਇੱਕ ਪੱਕਿਆ ਹੋਇਆ ਕੇਲਾ, ਸ਼ੱਦਰ ਮਿਲੇ ਦੁੱਧ ਨਾਲ 10 ਦਿਨਾਂ ਤੱਕ ਵਰਤੋ।
4.  ਢਿੱਡ ਦਰਦ, ਅਫ਼ਾਰਾ ਅਤੇ ਬਵਾਸੀਰ ਲਈ ਮੂਲੀ ਦੇ ਪੱਤਿਆ ਦਾ ਰਸ ਲਾਹੇਵੰਦ ਹੈ।
5. ਇੱਕ ਨਿੰਬੂ ਦੇ ਛਿਲਕੇ ਨੂੰ ਠੰਡੇ ਪਾਣੀ 'ਚ ਰਾਤ ਨੂੰ ਭਿਉਂ ਦਿਉ, ਅੰਮ੍ਰਿਤ ਵੇਲੇ ਉਸ ਨੂੰ ਪੀ ਲਵੋ। ਬਵਾਸੀਰ ਦਾ ਖੂਨ ਬੰਦ ਹੋ ਜਾਏਗਾ।
6. ਬਾਦੀ ਬਵਾਸੀਰ ਦੇ ਮੱਸਿਆਂ ਲਈ ਅਜ਼ਵਾਇਣ ਦਾ ਚੂਰਨ ਅੰਗਾਰਾਂ ਤੇ ਪਾ ਕੇ ਇਸ ਦਾ ਧੂੰਆਂ ਮੱਸਿਆਂ ਨੂੰ ਦੇਣ ਨਾਲ ਲਾਭ ਹੁੰਦਾ ਹੈ।
7. ਲਗਾਤਾਰ ਇੱਕ ਮਹੀਨੇ ਤਕ ਸਵੇਰੇ ਪੰਜ ਅੰਜੀਰ ਖਾਓ ਇਸ ਨਾਲ ਹਰ ਤਰ੍ਹਾਂ ਦੀ ਬਵਾਸੀਰ ਠੀਕ ਹੁੰਦੀ ਹੈ।
8. ਹਲਦੀ ਅਤੇ ਸੇਹੁੰਡ ਨੂੰ ਪੀਸ ਕੇ ਦੁੱਧ 'ਚ ਘੋਲ ਲਓ ਇਸ ਨੁੰ ਮੱਸਿਆਂ 'ਤੇ ਰੋਜ਼ ਸਵੇਰੇ ਟੱਟੀ ਜਾਣ ਪਿੱਛੋਂ ਮਲੋ।
9. ਮੱਸੇ ਦੀ ਜ਼ਿਆਦਾ ਤਕਲੀਫ਼ ਦੇ ਰਹੇ ਹੋਣ ਤਾਂ  2 ਚਮਚ ਮੱਖਣ, ਦੁੱਧ, ਦਹੀਂ ਦੀ ਮਲਾਈ ਨਾਲ ਇਕ ਚਮਚ ਫਟਕੜੀ ਰਲਾ ਕੇ ਮੱਸਿਆਂ 'ਤੇ ਲੇਪ ਕਰੋ।
10. ਖੂਨੀ ਬਵਾਸੀਰ 'ਚ ਫਟਕੜੀ ਪਾਣੀ 'ਚ ਰਲਾ ਕੇ ਘੋਲ ਕੇ ਅਤੇ ਇਸ ਤੋਂ ਬਿਨ੍ਹਾਂ ਬਵਾਸੀਰ ਦੇ ਰੋਗੀ ਨੂੰ ਦਹੀਂ 'ਚ ਫਟਕੜੀ ਦਾ ਚੂਰਨ ਰਲਾ ਕੇ ਸਵੇਰੇ ਸ਼ਾਮ ਵਰਤਣਾ ਚਾਹੀਦੈ, ਖੂਨੀ ਬਵਾਸੀਰ ਲਈ ਲਾਹੇਵੰਦ ਹੈ।

1. ਛੁਹਾਰੇ ਦੀ ਗਿੱਟਕ ਸਿਰਕੇ ਨਾਲ ਪੱਥਰ 'ਤੇ ਘਸਾ ਲਓ ਇਸ ਦੇ ਲੇਪ ਨੂੰ ਮੋਕ੍ਹੇ (ਮੁਹਾਸੇ) 'ਤੇ ਕਰੋ, ਘੰਟੇ ਪਿਛੋਂ ਧੋ ਲਵੋ।
2. ਮਸਰਾਂ ਦੀ ਦਾਲ ਨੂੰ ਪੀਸ ਕੇ ਦੁੱਧ 'ਚ ਰਲਾ ਕੇ ਗਾੜ੍ਹਾ ਲੇਪ ਬਣਾ ਲਉ, ਇਹ ਲੇਪ ਮੋਕ੍ਹੇ ਤੇ ਲਾਉ, ਥੋੜ੍ਹੀ ਦੇਰ ਪਿੱਛੋਂ ਪਾਣੀ ਨਾਲ ਧੋ ਲਵੋ।
3. ਇਕ ਬਾਦਾਮ ਪਾਣੀ 'ਚ ਪਾ ਕੇ ਰੱਖ ਦਿਉ, ਸ਼ਾਮੀਂ ਛਿੱਲੜ ਲਾਹ ਕੇ ਪੱਥਰ 'ਤੇ ਘਸਾ ਕੇ ਲੇਪ ਬਣਾ ਲਉ, ਨਿੰਬੂ ਦਾ ਰਸ 10-15 ਬੂੰਦਾਂ ਰਲਾ ਲਵੋ,ਓਨੀ ਹੀ ਗਲੈਸਰੀਨ ਮਿਲਾ ਲਉ, ਇਸ ਦਾ ਮੂੰਹ 'ਤੇ ਲੇਪ ਕਰੋ ਥੋੜ੍ਹੇ ਚਿਰ ਪਿੱਛੋਂ ਕੋਸੇ ਪਾਣੀ ਨਾਲ ਧੋ ਲਵੋ।
4. ਇਕ ਚਮਚ ਮਲਾਈ 'ਚ ਨਿੰਬੂ ਦਾ ਚੌਥਾ ਹਿੱਸਾ ਨਿਚੋੜ ਕੇ ਮੂੰਹ ਤੇ ਲਾਉਣ ਨਾਲ ਚੇਹਰੇ ਦਾ ਰੰਗ ਸਾਫ਼ ਹੋਵੇਗਾ ਅਤੇ ਮਹਾਂਸੇ ਖ਼ਤਮ ਹੋ ਜਾਣਗੇ, ਇਸ ਨੂੰ ਗਿੱਲੇ ਮਹਾਂਸਿਆ 'ਤੇ ਨਾ ਲਾਵੋ।
5. ਮੁਹਾਂਸੇ ਹੋਣ 'ਤੇ ਕਬਜ਼ ਨਹੀਂ ਹੋਣੀ ਚਾਹੀਦੀ, ਗਰਮ ਤਲੇ ਹੋਏ ਅਤੇ ਮਿਰਚ ਮਸਾਲੇਦਾਰ ਪਦਾਰਥ ਨਹੀਂ ਖਾਣੇ ਚਾਹੀਦੇ।
6. ਮੁਲਤਾਨੀ ਮਿੱਟੀ 2 ਚਮਚ, ਇੱਕ ਚਮਚ ਮਹਿੰਦੀ ਅਤੇ ਔਲਾ  ਰਾਤ ਨੂੰ ਭਿਉਂ ਕੇ ਰੱਖ ਦਿਉ, ਸਵੇਰੇ ਤਿੰਨੋਂ ਵਸਤਾਂ ਮਿਲਾ ਲਉ, ਇਸ ਮਿਸ਼ਰਣ ਵਿਚ ਪੀਸੀ ਹੋਈ ਇੱਕ ਚਮਚ ਹਲਦੀ ,5 ਚਮਚ ਦਹੀ, 1 ਚਮਚ ਮੱਖਣ, 1 ਚਮਚ ਜ਼ੌਂਅ ਦਾ ਆਟਾ,1 ਚਮਚ ਕਣਕ ਦਾ ਬ੍ਰੀਕ ਪੀਸਿਆ ਆਟਾ ਮਿਲਾ ਕੇ ਲੇਪ ਬਣਾ ਕੇ ਮੁਹਾਂਸਿਆਂ 'ਤੇ ਲਾਉ।
7. ਫਟਕੜੀ ਅਤੇ ਕਾਲੀ ਮਿਰਚ ਬਰਾਬਰ ਮਾਤਰਾ 'ਚ ਪੀਸ ਕੇ ਗਾੜ੍ਹਾ ਲੇਪ  ਬਣਾ ਲਓ ਨਾਲ ਹੀ ਚੰਦਨ ਵੀ ਘਸਾ ਲਉ ਅਤੇ ਰਾਤ ਨੂੰ ਮੁਹਾਂਸਿਆਂ 'ਤੇ ਲਾਉ, ਸਵੇਰੇ ਮੂੰਹ ਧੋਵੋ।ਫਿਰ ਹਲਕੀ ਜਿਹੀ ਕ੍ਰੀਮ ਲਾ ਲਵੋ।
8. ਲਾਲ ਚੰਦਨ, ਜੈਫਲ, ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਲੈ ਕੇ ਪਾਣੀ ਚ ਘੋਟ ਕੇ ਲਾਉਣ ਨਾਲ ਮੁਹਾਂਸੇ ਠੀਕ ਹੋ ਜਾਦੇ ਹਨ।

1. ਸੁੱਕੇ ਔਲੇ ਦੇ ਚੂਰਨ ਦਾ ਪਾਣੀ ਨਾਲ ਪੇਸਟ ਬਣਾ ਲਓ ਅਤੇ ਸਿਰ 'ਤੇ ਲੇਪ ਕਰੋ, 15 ਮਿੰਟਾਂ ਪਿਛੋਂ ਵਾਲ ਸਾਫ ਪਾਣੀ ਨਾਲ ਥੋ ਲਵੋ। ਵਾਲ ਡਿਗਣੋਂ ਅਤੇ ਚਿੱਟੇ ਹੋਧੇ ਬੰਦ ਹੋ ਜਾਣਗੇ।
2. ਇੱਕ ਚਮਚ ਔਲੇ ਦਾ ਚੂਰਨ ਕੋਸੇ ਪਾਣੀ ਨਾਲ ਸੌਣ ਵੇਲੇ ਲਵੋ, ਵਾਲ ਚਿੱਟੇ ਹੋਣੋਂ ਬੰਦ ਹੋ ਜਾਣਗੇ, ਚੇਹਰੇ ਦੀ ਚਮਕ ਲਈ ਵੀ ਲਾਭਦਾਇਕ ਹੈ।
3. ਕਾਲੀ ਮਹਿੰਦੀ ਪਾਣੀ 'ਚ ਘੋਲ ਕੇ ਰਾਤੀਂ ਲਾਉ, ਸਵੇਰੇ ਸਿਰ ਧੋ ਲਉ, ਇਉਂ ਸਾਰੇ ਵਾਲ ਜੜ੍ਹ ਤਕ ਕਾਲੇ ਹੋ ਜਾਣਗੇ।
4. ਵਾਲਾਂ ਨੂੰ ਝੜਨੋਂ ਜਾਂ ਟੁੱਟਣੋਂ ਬਚਾਉਣ ਲਈ  ਨਿੰਬੂ ਦੇ ਰਸ 'ਚ ਦੋ ਗੁਣਾ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ ਵਿੱਚ ਮਸਾਜ਼ ਕਰੋ।
5. ਰੀਠੇ ਦਾ ਸ਼ੈਂਪੂ ਸਿਕਰੀ ਦੂਰ ਕਰਨ ਲਈ ਫਾਇਦੇਮੰਦ ਹੈ, ਵਾਲ ਟੁੱਟਦੇ ਹੋਣ ਤਾਂ ਸਾਬਣ ਨਾ ਵਰਤੋ, ਰੀਠਿਆਂ ਨਾਲ ਧੋਵੋ, ਜੇ ਵਾਲ ਫਿਰ ਵੀ ਟੁੱਟਣ ਤਾਂ ਹਰ ਚੌਥੇ ਦਿਨ ਵਾਲ ਧੋਵੋ।
6. ਨਾਰੀਅਲ ਦਾ ਤੇਲ ਅਤੇ ਕਪੂਰ ਦੋਵੇਂ ਰਲਾ ਕੇ ਸ਼ੀਸ਼ੀ 'ਚ ਰੱਖ ਲਉਂ, ਸਿਰ ਧੋਣ ਪਿੱਛੋ ਜਦ ਵਾਲ ਸੁਕ ਜਾਣ ਅਤੇ ਰਾਤੀਂ ਸੋਣ ਤੋਂ ਪਹਲਾਂ ਸਿਰ 'ਤੇ ਖੂਬ ਮਾਲਿਸ਼ ਕਰੋ।

7. ਵਾਲ ਧੋਣ ਤੋਂ ਪਹਿਲਾਂ ਇਕ ਨਿੰਬੂ ਕੱਟ ਕੇ ਮਲਣ ਨਾਲ ਸਿਰ ਹਲਕੇ ਗਰਮ ਪਾਣੀ ਨਾਲ ਧੋਣ ਨਾਲ ਸਿਕਰੀ ਖ਼ਤਮ ਹੋ ਜਾਂਦੀ ਹੈ।
8. ਜੂੰਆਂ ਮਾਰਨ ਲਈ ਪਿਆਜ਼ ਦਾ ਰਸ ਵਾਲਾਂ 'ਤੇ ਤਿੰਨ ਚਾਰ ਘੰਟੇ ਲੱਗਿਆ ਰਹਿਣ ਦਿਉ।ਫੇਰ ਸਾਬਣ ਨਾਲ ਧੋਵੋ। ਤਿੰਨ ਦਿਨ ਲਗਾਤਾਰ ਇਹੀ ਕਿਰਿਆ ਦੁਹਰਾਉਣ ਨਾਲ ਜੂੰਆਂ ਮਰ ਜਾਂਦੀਆਂ ਹਨ।
9. ਨਾਰੀਅਲ ਦੇ ਤੇਲ 'ਚ ਕਪੂਰ ਦਾ ਚੂਰਨ ਮਿਲਾ ਕੇ ਰਾਤ ਨੂੰ ਵਾਲਾ 'ਚ ਲਾਉ, ਸਵੇਰੇ ਵਾਲ ਕਿਸੇ ਚੰਗੇ ਸ਼ੈਂਪੂ ਨਾਲ ਧੋ ਲਵੋ।
10. ਜੂੰਆਂ ਅਤੇ ਲੀਕਾਂ ਮਾਰਨ ਲਈ ਲਸਣ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਇਸ ਨੂੰ ਸਿਰ ਅਤੇ ਵਾਲਾਂ 'ਚ ਰਾਤ ਨੂੰ ਮਸਾਜ਼ ਕਰੋ ਅਤੇ ਕਪੜਾ ਬੰਨ੍ਹ ਦਿਉ। ਸਵੇਰੇ ਜੂੰਆਂ, ਲੀਕਾਂ ਨਹੀਂ ਲੱਭਣਗੀਆ। ਵੇਸਣ, ਦਹੀਂ, ਸਾਬਣ ਨਾਲ ਵਾਲ ਧੋ ਕੇ ਨਹਾ ਲਵੋ।
11. ਬਾਥੂ ਦਾ ਰਸ ਵਾਲਾਂ 'ਚ ਮਲਣ ਨਾਲ ਵੀ ਜੂੰਆਂ ਅਤੇ ਲੀਕਾਂ ਖਤਮ ਹੋ ਜਾਂਦੀਆਂ ਹਨ।
12. ਫੁੱਲਗੋਭੀ ਅਤੇ ਪੱਤਾਗੋਭੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਵਾਲ ਟੁੱਟਣੋਂ ਹਟ ਜਾਂਦੇ ਹਨ।
13. ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਕਰਨ ਲਈ ਕੌੜੇ ਪਰਮਲ ਦੇ ਪੱਤੇ ਪੀਸ ਕੇ ਲੇਪ ਬਣਾਓ ਅਤੇ ਵਾਲਾਂ ਦੀਆਂ ਜੜ੍ਹਾਂ 'ਚ ਮਾਲਸ਼ ਕਰੋ। ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਬੰਦ ਹੋ ਜਾਂਦਾ ਹੈ।
14.ਟਮਾਟਰ ਦੇ ਨਾਲ ਵਾਲ ਧੋਂਦੇ ਰਹਿਣ ਨਾਲ ਵਾਲ ਚਮਕਦਾਰ ਅਤੇ ਮਜ਼ਬੂਤ ਹੁੰਦੇ ਹਨ।
15. ਮੇਥੀ ਨੂੰ ਪਾਣੀ 'ਚ ਘੋਟ ਕੇ ਵਾਲਾਂ 'ਚ ਲਾਉਣ ਨਾਲ ਵਾਲ ਨਹੀਂ ਝੜਦੇ, ਸਿਕਰੀ ਦੂਰ ਹੁੰਦੀ ਹੈ।
16. ਨਿੰਮ ਅਤੇ ਬੇਰ ਦੇ ਪੱਤੇ ਦਾ ਬਣਿਆਂ ਲੇਪ ਸਿਰ 'ਤੇ ਲਾਉ, ਬਾਰਾਂ ਘੰਟਿਆਂ ਪਿੱਛੋਂ ਸਿਰ ਧੋ ਲਵੋ। ਗੰਜਾਪਨ ਦੂਰ ਹੋ ਕੇ ਨਵੇਂ ਵਾਲ ਉਗ ਆਉਣਗੇ।
17. ਸੌਗੀ ਅਤੇ ਔਲੇ ਨੂੰ ਖਰਲ 'ਚ ਪੀਸ ਲਓ,  ਇਸ 'ਚ ਪਾਣੀ ਮਿਲਾ ਕੇ  ਲੇਪ ਬਣਾਓ ਤੇ ਗੰਜ ਵਾਲੀ ਥਾਂ 'ਤੇ ਲੇਪ ਕਰੋ। ਕੁਝ ਸਮਾਂ ਵਰਤਣ ਨਾਲ ਵਾਲ ਉਗਣ ਲਗਦੇ ਹਨ।

1. ਘੜੀ-ਘੜੀ ਪਿਸ਼ਾਬ ਆਉਣ 'ਤੇ ਭੁੱਜੇ ਛੋਲੇ ਖਾ ਕੇ ਉਪਰੋਂ ਥੋੜ੍ਹਾ ਜਿਹਾ ਗੁੜ ਖਾ ਲਉ, ਦਸ ਦਿਨ ਲਗਾਤਾਰ ਵਰਤਣ ਨਾਲ ਪਿਸ਼ਾਬ -ਜ਼ਿਆਦਾ ਆਉਣਾ ਠੀਕ ਹੋ ਜਾਏਗਾ। ਵਿਗੜੇ ਹਾਜ਼ਮੇ ਅਤੇ ਬਿਰਧਾਂ ਲਈ ਇਹ ਖੁਰਾਕ ਲਾਹੇਵੰਦ ਹੈ।
2. ਪਿਸ਼ਾਬ ਦੇ ਵਾਰ-ਵਾਰ ਆਉਣ ਤੇ ਸਵੇਰੇ ਸ਼ਾਮ ਗੁੜ-ਤਿਲ ਦਾ ਲੱਡੂ ਖਾਓ। ਸਰਦੀਆਂ 'ਚ ਤਾਂ ਇਹ ਬਹਤੁ ਹੀ ਉਤਮ ਦਵਾਈ ਹੈ।
3. ਪਿਸ਼ਾਬ ਵਾਰ-ਵਾਰ ਅਤੇ ਵਧੇਰੇ ਮਿਕਦਾਰ 'ਚ ਆਵੇ ਤਾਂ ਦੁਪਹਿਰ ਨੂੰ ਰੋਟੀ ਖਾਣ ਪਿਛੋ ਇੱਕ ਪੱਕਾ ਕੇਲਾ ਖਾਓ।
4. ਪਿਸ਼ਾਬ ਦੀ ਸੜਨ ਦੂਰ ਕਰਨ ਲਈ, ਹਦਵਾਣਾ ਕਟ ਕੇ ਤ੍ਰੇਲ 'ਚ ਰੱਖ ਦਿਉ। ਸਵੇਰੇ ਉਸ ਦਾ ਰਸ ਕੱਢਾ ਕੇ ਸ਼ੱਕਰ ਰਲਾ ਕੇ ਪੀਓ।
5. ਸੁੱਤਿਆਂ ਪਿਸ਼ਾਬ ਕਰ ਦੇਣ ਵਾਲੇ ਬੱਚਿਆਂ ਦੇ ਮਸਾਨੇ ਕਮਜ਼ੁਰ ਹੋ ਜਾਂਦੇ ਹਨ। ਇਕ ਛੁਹਾਰਾ ਧੋ ਕੇ ਕਪੜੇ ਨਾਲ ਸਾਫ਼ ਕਰਕੇ 250 ਮਿ.ਲੀ. ਦੁੱਧ 'ਚ ਪਾ ਕੇ ਉਬਾਲੋ। ਦੁੱਧ ਉੁਬਲ ਜਾਵੇ ਅਤੇ ਛੁਹਾਰਾ ਫੁਲ ਜਾeੈ ਤਾਂ ਦੁੱਧ ਨੂੰ ਚੁੱਲਿਉਂ ਲਾ ਕੇ ਠੰਡਾ ਕਰਕੇ ਬੱਚੇ ਨੂੰ ਪਿਲਾ ਦਿਉ। ਚਾਰ-ਪੰਜ ਦਿਨਾਂ ਦੀ ਵਰਤੋਂ ਪਿੱਛੋਂ ਬੱਚਾ ਠੀਕ ਹੋ ਜਾਏਗਾ।
6. ਇਕ ਕਿਲੋ ਪਾਣੀ 'ਚ 5 ਪਿਆਜ਼ ਦੇ ਟੁੱਕੜੇ ਉਬਾਲੋ, ਪੁਣ ਕੇ, ਮਾਖਿਉਂ ਮਿਲਾ ਕੇ ਰੋਜ਼ ਤਿੰਨ ਵਾਰ ਪੀਣ 'ਤੇ ਪਿਸ਼ਾਬ ਖੁੱਲ ਕੇ ਆਉਂਦਾ ਹੈ। ਬੰਦ ਹੋਏ ਪਿਸ਼ਾਬ ਦਾ ਰੋਕਾ ਵੀ ਖੁਲ੍ਹ ਜਾਂਦਾ ਹੈ।
7.  ਪਿਸ਼ਾਬ ਨਾ ਆਉਣ ਤੇ ਪੰਜ ਪਿਆਜ ਨੂੰ ਚੱਟਣੀ ਵਾਂਗ ਰਗੜ ਲਵੋ, ਓਨਾਂ ਹੀ ਕਣਕ ਦਾ ਆਟਾ ਪਾ ਕੇ ਕੜਾਹ ਜਿਹਾ ਬਣਾ ਲਵੋ, ਹਲਕਾ ਗਰਮ ਕਰਕੇ ਢਿੱਡ 'ਤੇ ਇਸ ਦਾ ਲੇਪ ਕਰਕੇ ਲੇਟ ਜਾਉ। ਪਿਸ਼ਾਬ ਆਉਣ ਲਗੇਗਾ।
8. ਜੀਰਾ ਅਤੇ ਮਿਸਰੀ ਦੋਵੇਂ ਪੀਹ ਕੇ ਖਾਣ ਨਾਲ ਰੁਕਿਆ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।
9. ਗੁਰਦਿਆਂ ਦੀ ਖਰਾਬੀ ਕਾਰਨ ਜੇਕਰ ਪਿਸ਼ਾਬ ਬਣਨਾ ਬੰਦ ਹੋ ਜਾਵੇ ਤਾਂ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਵਿੱਚ ਪਾਣੀ ਮਿਲਾ ਕੇ ਪੀਣ ਨਾਲ ਪਿਸ਼ਾਬ ਫਿਰ ਤੋਂ ਬਣਨ ਲਗਦਾ ਹੈ। ਇਸ ਨਾਲ ਪਿਸ਼ਾਬ ਦੀ ਸੜਨ ਅਤੇ ਦਰਦ ਵੀ ਠੀਕ ਹੋ ਜਾਂਦੇ ਹਨ।
10. ਮੱਕੀ ਦੇ ਸਿੱਟੇ ਦੇ ਵਾਲਾ ਨੂੰ ਪਾਣੀ 'ਚ ਉਬਾਲੋ, ਪਾਣੀ ਇਕ ਛਟਾਂਕ ਰਹਿਣ 'ਤੇ ਪੁਣ ਕੇ, ਠੰਡਾ ਕਰਕੇ ਪੀਓ। ਪਿਸ਼ਾਬ ਖੁੱਲ੍ਹ ਕੇ ਆਵੇਗਾ।
11. ਜੇਕਰ ਬੱਚਾ ਬਿਸਤਰੇ 'ਤੇ ਪਿਸ਼ਾਬ ਕਰਦਾ ਹੈ ਤਾਂ ਰਾਤ ਨੂੰ 3 ਗ੍ਰਾਮ ਸੰਖਪਸ਼ਪੀ ਦੁੱਧ ਨਾਲ ਵਰਤੋ, ਲਾਹੇਵੰਦ ਹੈ।

1.  ਰਾਤ ਨੂੰ ਅੱਧਾ ਕਿੱਲੋ ਪਾਣੀ 'ਚ 10 ਗ੍ਰਾਮ ਸੌਗੀ ਭਿਉਂ ਦਿਓ, ਸਵੇਰੇ ਇੱਕ-ਇੱਕ ਦਾਖ ਅੱਧੇ ਮਿੰਟ ਤਕ ਚੱਬਾ ਕੇ ਖਾਉ, ਖੂਨ ਦੇ ਘਟਦੇ ਦਬਾਅ 'ਚ ਪੂਰਾ ਲਾਭ ਹੁੰਦਾ ਹੈ।
2. ਸੇਬ ਦਾ ਮੁਰੱਬਾ ਰੋਜ਼ ਖਾਣ ਨਾਲ ਦਿਲ ਦੀ ਕਮਜ਼ੋਰੀ ਦੂਰ ਹੁੰਦੀ ਹੈ।
3. ਦਿਲ ਦੀ ਤਾਕਤ ਵਧਾਉਣਲਈ, ਅਦਰਕ ਦਾ ਚੂਰਨ ਮਾਖਿਉਂ 'ਚ ਮਿਲਾ ਕੇ ਖਾਓ।
4. ਰਾਤ  ਨੂੰ ਗਾਜਰ ਭੁੰਨ ਕੇ ਛਿੱਲ ਲਉ ਅਤੇ ਹਵਾ ਹਾਰੇ ਰੱਖ ਦਿਉ, ਸਵੇਰੇ ਇਸ ਨੂੰ ਸ਼ੱਕਰ ਅਤੇ ਗੁਲਾਬ ਜਲ ਰਲਾ ਕੇ ਖਾਓ, ਦਿਲ ਦੀ ਧੜਕਨ 'ਚ ਲਾਹੇਵੰਦ ਹੈ।
5. ਹਰ ਰੋਜ਼ ਇੱਕ ਚਮਚ ਮੇਥੀਦਾਣਾ ਪੀਸ ਕੇ, ਮਾਖਿਉਂ 'ਚ ਰਲਾ ਕੇ ਖਾਣ ਨਾਲ ਦਰਦ, ਸੜਨ ਅਤੇ ਘਬਰਾਹਟ ਦੂਰ ਹੁੰਦੀ ਹੈ।
6.  ਖੂਨ ਦਾ ਦਬਾਅ ਵਾਲੇ ਮਰੀਜ਼ਾ ਨੂੰ ਪੈਰਾਂ ਦੇ ਤਲੇ ਅਤੇ ਤਲੀਆਂ 'ਤੇ ਮਹਿੰਦੀ ਦਾ ਲੇਪ ਕਰਨ ਨਾਲ ਆਰਾਮ ਮਿਲਦਾ ਹੈ।
7. ਘਬਰਾਹਟ ਅਤੇ ਬੇਚੈਨੀ ਮਹਿਸੂਸ ਹੋਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਇਸ ਹਾਲਤ 'ਚ ਗੁਲਾਬ ਦੇ ਫੁੱਲ ਸਵੇਰੇ ਧੋ ਕੇ ਚੱਬ ਕੇ ਖਾਣ ਨਾਲ ਆਰਾਮ ਮਿਲਦਾ ਹੈ।

1. ਸੈਕਸ ਕਮਜੋਰੀ ਦੂਰ ਕਰਨ ਲਈ, ਮੁਲੱਠੀ ਨੂੰ ਪੀਸ ਕੇ ਛਾਣ ਲਵੋ ਇਸ ਦਾ ਇੱਕ ਚਮਚ ਖਾਸੇ ਘਿਉੁ 'ਚ ਪਾ ਕੇ ਚੱਟ ਲਵੋ, ਉਪਰੋਂ ਮਿਸਰੀ ਮਿਲਿਆ ਦੁੱਧ ਘੁੱਟ-ਘੁੱਟ ਕਰਕੇ ਪੀਓ, ਅਜਿਹਾ ਸਵੇਰੇ  ਰੋਟੀ ਤੋਂ ਦੋ ਘੰਟੇ ਪਹਿਲਾਂ  ਜਾਂ ਰਾਤ ਦੀ ਰੋਟੀ ਤੋਂ ਦੋ ਘੰਟੇ ਪਿੱਛੋਂ ਕਰੋ। ਸੈਕਸ ਕਮਜ਼ੋਰੀ ਹਟੇਗੀ।
2. ਰਾਤੀ ਸੌਣ ਤੋਂ ਪਹਿਲਾ ਠੰਡੇ ਪਾਣੀ ਨਾਲ ਹੱਥ ਪੈਰ ਧੋਵੇ,   ਲਿੰਗ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰੋ, ਸ਼ਾਮੀ 7 ਵਜੇ ਪਿੱਛੋਂ ਗਰਮ ਚਾਹ ਜਾਂ ਦੁੱਧ ਨਾ ਵਰਤੋਂ।
3. ਤੁਲਸੀ ਦੇ ਬੀਜ ਸ਼ਾਮੀ ਪਾਣੀ ਨਾਲ ਕੁਝ ਸਮਾਂ ਵਰਤੋਂ, ਸੈਕਸ ਕਮਜੋਰੀ ਨਹੀ ਹੋਵੇਗੀ।
4. ਔਲੇ ਦਾ ਮੁਰੱਬੇ ਨੂੰ ਪਾਣੀ ਨਾਲ ਧੋਵੋ, ਇੱਕ ਹਰ ਰੋਜ਼ ਚੱਬ-ਚੱਬ ਕੇ ਖਾਉ।
5. ਇਕ ਪਾਣੀ ਦੇ ਗਿਲਾਸ ਵਿੱਚ 2 ਚਮਚ ਪੀਸਿਆ ਸੁੱਕਾ ਔਲਾ ਰਾਤ ਨੂੰ ਭਿਓ ਦਿਉ, ਫਿਰ ਪੁਣ ਕੇ ਇਕ ਚੁਟਕੀ ਪੀਸੀ ਹਲਦੀ ਪਾ ਕੇ ਪੀਉ।
6. ਕੰਧਾਰੀ ਅਨਾਰ ਦਾ ਛਿੱਲੜ ਬਰੀਕ ਕਰ ਕੇ ਅੱਧਾ ਚਮਚ ਸਵੇਰੇ ਸ਼ਾਮ ਪਾਣੀ ਨਾਲ ਖਾਓ, ਸੁਪਨਦੋਸ਼ ਠੀਕ ਹੁੰਦਾ ਹੈ।
7. ਤਾਕਤ ਲਈ - ਸੁੱਕੇ ਔਲੇ ਦਾ ਅੱਧਾ ਚਮਚ ਚੂਰਨ ਰੋਜ਼ ਗਾਂ ਦੇ ਦੁੱਧ ਨਾਲ ਖਾਓ, ਵੀਰਜ ਵਧੇਰੇ ਤਾਕਤੀ ਹੋਵੇਗਾ।
8. ਇਲਾਇਚੀ ਦੇ ਦਾਣੇ, ਈਸਬਗੋਲ ਬਰਾਬਰ ਮਿਕਦਾਰ 'ਚ ਲੈ ਕੇ ਔਲੇ ਦੇ ਰਸ 'ਚ ਘੋਟ ਕੇ ਛੋਟੀਆਂ- ਛੋਟੀਆਂ ਗੋਲੀਆਂ ਬਣਾ ਲਉ, ਹਰ ਰੋਜ਼ ਸਵੇਰੇ ਸ਼ਾਮ ਇੱਕ ਗੋਲੀ ਖਾਉ, ਸੁਪਨਦੋਸ਼ ਨਹੀਂ ਹੁੰਦਾ।
9. ਲਸਣ ਦੀ ਇੱਕ ਤੁਰੀ ( ਕਲੀ) ਚੱਬ-ਚੱਬ ਕੇ  ਖਾਵੋ, ਸੁਪਨਦੋਸ਼ ਨਹੀਂ ਹੁੰਦਾ। ਇਹ ਤਜਰਬਾ ਰਾਤੀਂ ਸੌਣ ਵੇਲੇ ਹੱਥ ਪੈਰ ਧੋ ਕੇ ਕਰੋ।
10. ਇਮਲੀ ਦੇ ਬੀਜ ਪਾਣੀ 'ਚ ਭਿਉਂ ਕੇ ਛਿੱਲੜ ਲਾਹ ਲਵੋ, ਗਿਰੀ ਕੁੱਟ ਛਾਣ ਕੇ ਚੂਰਨ ਬਣਾ ਲਉ, ਓਨੀ ਹੀ ਮਿਸਰੀ ਰਲਾ ਲਉ, ਚੌਥਾਈ ਚਮਚਾ ਸਵੇਰੇ ਸ਼ਾਮ ਦੋ ਵਾਰ ਦੁੱਧ ਨਾਲ ਖਾਓ। ਵੀਰਜ ਗਾੜ੍ਹਾ ਹੋਵੇਗਾ ਅਤੇ ਸ਼ੀਘਰ ਪਤਨ ਨਹੀਂ ਹੋਵੇਗਾ।
11. ਤੁਲਸੀ ਦੇ ਬੀਜ ਜਾਂ ਜੜ੍ਹ ਦਾ ਚੂਰਨ ਇੱਕ ਚਮਚ, ਪਾਨ 'ਚ ਰੱਖ ਕੇ ਖਾਣ ਨਾਲ ਸ਼ੀਘਰ ਪਤਨ ਦੂਰ ਹੁੰਦਾ ਹੈ।
12. ਮਰਦਾਨਾ ਤਾਕਤ ਲਈ ਮਿੱਠੇ ਅੰਬ ਦਾ ਰਸ, ਦੁੱਧ, ਖੰਡ ਪਾ ਕੇ ਮੈਗੋ ਸ਼ੇਕ ਬਣਾ ਕੇ ਹਰ ਰੋਜ਼ ਸ਼ਾਮ ਨੂੰ ਪੀਓ। ਮਰਦਾਨਾ ਤਾਕਤ ਵਧਦੀ ਅਤੇ ਕਮਜ਼ੋਰੀ ਦੂਰ ਕਰਦੀ ਹੈ।
13. ਛੁਹਾਰੇ ਦੀ ਖੀਰ ਬਣਾ ਕੇ ਖਾਉ। ਕਮਜੋਰੀ ਦੂਰ ਕਰਦੀ ਹੈ।
14. ਮਹਾਂ ਦਾ ਆਟਾ ਘਿਉ 'ਚ ਭੁੰਨ ਕੇ ਇਸ ਵਿੱਚ ਮਿਸ਼ਰੀ ਮਿਲਾ ਕੇ ਕੜਾਹ ਬਣਾ ਲਉ। ਹਰ ਰੋਜ਼ ਸਵੇਰੇ ਥੋੜ੍ਹੀ ਮਿਕਦਾਰ 'ਚ ਖਾਉ, ਤਾਕਤ ਮਿਲੇਗੀ।
15. ਦੋ ਚਮਚੇ ਪਿਆਜ਼ ਦਾ ਰਸ ਅਤੇ ਦੋ ਚਮਚ  ਮਾਖਿਉਂ ਦੋਵੇਂ ਰਲਾ ਕੇ ਰੋਜ਼ ਸਵੇਰੇ ਨਿਰਨੇ ਕਾਲਜੇ ਚੱਟਣ ਨਾਲ ਵੀਰਜ ਵੱਧਦਾ ਹੈ।

1. ਗਾਜਰ ਦੇ ਬੀਜ 3 ਚਮਚ ਪੀਸ ਕੇ ਅੱਧਾ ਲੀਟਰ ਪਾਣੀ 'ਚ ਉਬਾਲੋ, ਜਦ ਪਾਣੀ ਅੱਧਾ ਰਹਿ ਜਾਵੇ ਤਾਂ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਪੀਓ, 2-3 ਦਿਨ ਪੀਣ ਨਾਲ ਮਾਹਵਾਰੀ ਖੁਲ੍ਹ ਜੇ ਆ ਜਾਂਦੀ ਹੈ।
2. ਮਹਾਵਾਰੀ ਦੀ ਦਰਦ ਦੂਰ ਕਰਨ ਲਈ ਇੱਕ ਲੀਟਰ ਗਰਮ ਪਾਣੀ ਨੂੰ ਕੱਚ ਦੀ ਬੋਤਲ ਵਿੱਚ ਪਾ ਕੇ ਪੇਟ ਤੇ ਫੇਰੋ। ਦਰਦ ਤੋ ਅਰਾਮ ਮਿਲੇਗਾ।
3. ਮਾਸਿਕ ਧਰਮ ਹੋਣ ਲਈ ਗਾਜਰ ਦੇ ਬੀਜ ਪਾਣੀ 'ਚ ਰਗੜ ਕੇ ਪੰਜ ਦਿਨਾ ਤੱਕ ਪੀਉ।
4. ਮਾਸਿਕ ਧਰਮ ਸਮੇਂ ਵਧੇਰੇ ਖੂਨ-ਵਹਾਅ ਹੋਣ 'ਤੇ ਉਸ ਦੀ ਰੋਕਥਾਮ ਲਈ ਪਾਈਆਂ ਦੁੱਧ 'ਚ ਕੇਲੇ ਦੇ ਪੱਤੇ ਦਾ ਇਕ ਛਟਾਂਕ ਰਸ ਮਿਲਾ ਕੇ  ਖਾਲੀ ਪੇਟ ਇਕ ਹਫ਼ਤੇ ਤਕ ਲਉ।
5. ਇੱਕ ਚਮਚ ਕਤੀਰਾ ਗੂੰਦ, ਇਕ ਕੱਪ ਪਾਣੀ 'ਚ ਭਿਉਂ ਕੇ ਸਵੇਰੇ ਪੀਸੀ ਹੋਈ ਮਿਸਰੀ ਰਲਾ ਕੇ ਪੀਉ। ਮਹਾਵਾਰੀ ਠੀਕ ਆਵੇਗੀ।
6. ਔਲੇ ਦਾ ਚੂਰਨ, ਸ਼ਹਿਦ 'ਚ ਮਿਲਾ ਕੇ ਹਰ ਰੋਜ਼  ਇਕ ਚਮਚ ਲਗਾਤਾਰ ਲੈਣ ਨਾਲ ਚਿੱਟੇ ਪ੍ਰਦਰ (ਪਾਣੀ ਪੈਣਾ, ਲੁਕੇਰੀਆ) ਸਮੇਂ ਲਾਭ ਹੁੰਦਾ ਹੈ।
7. ਜਾਮਨ ਦਾ ਹਰਾ ਤਾਜ਼ਾ ਸੱਕ ਛਾਂ 'ਚ ਸੁਕਾ ਕੇ ਬਰੀਕ ਪੀਸ ਕੇ ਇੱਕ ਚਮਚ ਸਵੇਰੇ ਸ਼ਾਮ ਬੱਕਰੀ ਜ਼ਾ ਗਾਂ ਦੇ ਦੁੱਧ ਨਾਲ ਲੈਣ ਨਾਲ ਪ੍ਰਦਰ ਰੋਗ 'ਚ ਲਾਭ ਹੁੰਦਾ ਹੈ।
8. ਪ੍ਰਦਰ ਦੀ ਤਕਲੀਫ਼ ਦੂਰ ਕਰਨ ਲਈ, ਤੁਲਸੀ ਦੇ ਰਸ 'ਚ ਜੀਰਾ ਮਿਲਾਉ। ਗੋਕੇ ਦੁੱਧ ਨਾਲ ਲਉ।

1, ਤੁਲਸੀ ਦੇ ਪੱਤੇ ਅਤੇ 4-5 ਕਾਲੀਆਂ ਮਿਰਚਾਂ-ਦੋਵੇਂ ਪਾਈਆਂ ਪਾਣੀ ਵਿੱਚ ਉਬਾਲੋਂ। ਚੰਗੀ ਤਰ੍ਹਾਂ ਉਬਲਣ ਪਿੱਛੋਂ ਪੁਣ ਲਓ। ਦੁੱਧ ਅਤੇ ਮਿੱਠਾ ਪਾ ਕੇ ਚਾਹ ਵਾਂਗ ਪੀਓ। ਮਾਮੂਲੀ ਬੁਖ਼ਾਰ, ਜ਼ੁਕਾਮ ਦੂਰ ਹੋ ਜਾਂਦਾ ਹੈ।
2. ਅਦਰਕ ਅਤੇ ਗੁੜ ਦੋਵੇਂ ਪਾਈਆਂ ਪਾਣੀ ਵਿੱਚ ਉਬਾਲੋ, ਇਕ ਛਟਾਂਕ ਰਹਿ ਜਾਣ ਤੇ ਪੁਣ ਲਉ ਇਸ ਨੂੰ ਗਰਮ-ਗਰਮ ਹੀ ਪੀ ਕੇ ਕੰਬਲ ਲੈ ਕੇ ਸੌਂ ਜਾਉ। ਖੰਘ, ਜ਼ੁਕਾਮ, ਦਮੇਂ ਲਈ ਅਤੇ ਸਰਦੀ ਦੇ ਦਿਨਾਂ ਵਿੱਚ ਬਹੁਤ ਫ਼ਾਇਦੇਮੰਦ ਹੈ।
3.  ਸੁੱਕੀ ਖੰਘ ਲਈ  ਮੁਨੱਕਾ, ਮੁਲੱਠੀ, ਬਾਦਾਮ ਦੀ ਗਿਰੀ, ਬਰਾਬਰ ਲੈ ਕੇ ਬਰੀਕ ਪੀਸ ਲੁਉ,  ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਉ, ਦੋ-ਦੋ ਗੋਲੀਆਂ ਦਿਨ ਚ' ਚਾਰ ਵਾਰ ਮੂੰਹ ਚ' ਰੱਖ ਕੇ ਚੂਸ ਲਉ।
4. ਕੱਚੇ ਅਮਰੂਦ ਦਾ ਛਿਲਕਾ ਚੱਬ ਕੇ ਖਾਣ ਨਾਲ ਕੁੱਤਾ ਖੰਘ ਦੂਰ ਹੋ ਜਾਂਦੀ ਹੈ। ਕੁੱਤਾ ਖੰਘ ਲਈ ਅਮਰੂਦ ਨੂੰ ਅੱਗ ਚ' ਭੁੰਨ ਕੇ ਖਾ ਸਕਦੇ ਹੋ।
5. ਖੰਘ ਠੀਕ ਕਰਨ ਲਈ ਅਦਰਕ ਦਾ ਰਸ 3 ਚਮਚ, ਮਾਖਿਉਂ 5 ਚਮਚ ਦੋਵੇਂ ਕੋਸੇ ਚ'ਪਾ ਕੇ ਦਿਨ ਚ' ਦੋ ਵਾਰ ਲਉ। ਖੱਟੀਆ  ਚੀਜਾਂ ਦਾ ਪਰਹੈਜ ਕਰੋ।
6. ਕੱਚਾ ਪਿਆਜ਼ ਖਾਣ ਨਾਲ ਜ਼ੁਕਾਮ ਕਾਰਨ ਨੱਕ ਚੋਂ ਵਗਦਾ ਪਾਣੀ ਬੰਦ ਹੋ ਜਾਂਦਾ ਹੈ।
7. ਗਾਂ ਦਾ ਘਿਓ ਅੱਧਾ ਚਮਚ, ਸਹਿਦ 2 ਚਮਚ, ਦੋਵੇਂ ਰਲਾ ਕੇ ਇਕ ਚਮਚ ਤ੍ਰਿਫਲਾ ਚੂਰਨ ਰਲਾ ਕੇ ਸਵੇਰੇ ਚੱਟ ਲਉ।
8. ਪੰਜ ਚਮਚ ਅਦਰਕ ਦੇ ਰਸ ਚੋਂ 5 ਚਮਚ ਹੀ ਤੁਲਸੀ ਦਾ ਰਸ  ਸਹਿਦ ਨਾਲ ਲਵੋ।
9. ਅੱਧਾ ਕੱਪ ਗਰਮ ਦੁੱਧ ਚ' 2 ਚਮਚ ਕਾਲੀਆਂ ਮਿਰਚਾਂ ਉਬਾਲ ਕੇ ਸ਼ਵੇਰੇ ਸ਼ਾਮ ਇਸ ਦਾ ਸੇਵਨ ਕਰੋ ਖੰਘ ਜਾਂ ਜੁਕਾਮ ਠੀਕ ਹੁੰਦਾ ਹੈ।
10. ਗਲਾ ਸਾਫ਼ ਕਰਨ ਲਈ ਦੋ ਨਿੰਬੂਆਂ ਦਾ ਰਸ ਅਤੇ ਕਾਲੀ  ਮਿਰਚ ਅਤੇ ਥੋੜਾ ਜਿਹਾ ਸਹਿਦ ਰਲਾਉ। ਰਾਤ ਨੂੰ ਚੱਟ ਕੇ ਸੌਂ ਜਾਉ।
11. ਤੁਲਸੀ ਅਤੇ ਅਦਰਕ ਦੀ ਚਾਹ ਪੀਣ ਨਾਲ ਠੰਢ, ਜ਼ੁਕਾਮ ਅਤੇ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ।
12. ਗਲੇ ਦੀ ਖ਼ਰਾਬੀ, ਸੁੱਕੀ ਖੰਘ ਅਤੇ ਕਫ਼ ਵਾਲੀ ਖੰਘ ਠੀਕ ਕਰਨ ਲਈ ਤੁਲਸੀ ਦੇ ਰਸ ਚ ਸਹਿਦ ਮਿਲਾ ਕੇ ਚੱਟੋ। ਸਵੇਰੇ  ਤੁਲਸੀ ਦੇ 2-4 ਪੱਤੇ ਰੋਜ਼ ਚੱਬਣ ਨਾਲ ਖੂਨ ਦਾ ਵਾਹਅ ਠੀਕ ਰਹਿੰਦਾ ਹੈ।
13. ਖੰਘ ਦੂਰ ਕਰਨ ਲਈ ਹਲਦੀ ਦੀਆ ਗੰਢੀਆ ਨੂੰ ਅੱਗ ਚ' ਭੁੰਨ ਕੇ ਪੀਸ ਲਉ ਅਤੇ ਪਾਣੀ ਨਾਲ ਖਾਓ।
14. ਪੀਸੀ ਹੋਈ ਹਲਦੀ ਦਾ ਧੂੰਆਂ ਲੈਣ ਨਾਲ ਨਜ਼ਲਾ-ਜ਼ੁਕਾਮ ਦੂਰ ਹੋ ਜਾਂਦਾ ਹੈ।
15. ਖਾਂਸੀ ਦੂਰ ਕਰਨ ਲਈ।ਸਹਿਦ ਚ' ਇਲਾਇਚੀ ਦੇ ਦਾਣਿਆਂ ਦਾ ਚੂਰਨ 2 ਚਮਚ ਅਤੇ ਪੀਸੀ ਹੋਈ ਸੁੰਢ ਦੋਵੇਂ ਰਲਾ ਕੇ ਚੱਟੋ। ।
16. ਪੱਕੇ ਸੇਬ ਦਾ ਇੱਕ ਗਲਾਸ ਰਸ ਕੱਢ ਲਓ, ਮਿਸ਼ਰੀ ਮਿਲਾ ਕੇ ਰੋਜ਼ ਸਵੇਰੇ ਪੀਓ, ਪੁਰਾਣੀ ਖੰਘ ਦੂਰ ਹੋ ਜਾਂਦੀ ਹੈ।
17. ਸਰ੍ਹੋਂ ਦੇ ਤੇਲ ਚ ਲੱਸਣ ਦੀ ਇਕ ਗੰਢੀ ਸਾਫ਼ ਕਰਕੇ ਰੱਖ ਲਉ, ਇਸ ਤੇਲ ਨੂੰ ਛਾਤੀ ਅਤੇ ਗਲੇ ਤੇ ਮਾਲਸ਼ ਲਈ ਵਰਤੋ।
18. ਕਣਕ ਚ',  ਲੂਣ ਅਤੇ ਪਾਣੀ ਚ ਪਾ ਕੇ ਚੰਗੀ ਤਰ੍ਹਾ ਗਰਮ ਕਰੋ ਥੋੜਾ ਪਾਣੀ ਰਹਿ ਜਾਣ ਤੇ ਪਾਣੀ ਪੁਣ ਕੇ ਪੀਣ ਨਾਲ ਖੰਘ ਦੂਰ ਹੋ ਜਾਂਦੀ ਹੈ।
19. ਖੰਘ, ਕੁੱਤਾ ਖੰਘ, ਜ਼ੁਕਾਮ ਅਦਿ ਚ' ਮੱਕੀ ਦੀ ਛੱਲੀ ਨੂੰ ਚੰਗੀ ਤਰ੍ਹਾ ਭੁੰਨ ਕੇ ਪੀਸ ਲਓੁ ਅਤੇ ਇਸ ਵਿੱਚ ਸਵਾਦ ਅਨੁਸਾਰ ਲੂਣ ਪਾਉ, ਥੋੜਾ ਜਿਹਾ ਰੋਜ਼ ਖਾਣ ਨਾਲ ਲਾਭ ਹੋਵੇਗਾ।
20. ਜ਼ੁਕਾਮ ਨਾਲ ਬੁਖਾਰ ਹੋ ਜਾਵੇ ਤਾਂ ਗਰਮ ਪਾਣੀ ਚ' ਸਹਿਦ ਅਤੇ ਅਦਰਕ ਦੇ ਰਸ ਚ' ਮਿੱਠਾ ਸੋਡਾ ਮਿਲਾ ਕੇ ਪੀਓੁ। ਪਸੀਨਾ ਆਉਣ ਦਿਉ,ਹਵਾ ਨਾ ਲੱਗਣ ਦਿਉ।
21. ਪੁਰਾਣੇ ਵਿਗੜੇ ਹੋਏ ਜੁਕਾਮ ਲਈ ਪੀਸੀ ਹੋਈ ਕਾਲੀ ਮਿਰਚ 3 ਚਮਚ, ਗੁੜ ਅਤੇ ਦਹੀਂ ਵਿੱਚ ਮਿਲਾਓੁ ਅਤੇ ਚੰਗੀ ਤਰਾਂ੍ਹ ਘੋਟ ਲਓੁ। ਰੋਜ਼ ਸਵੇਰੇ 1-1 ਚਮਚ ਵਰਤੋ।
22. ਜ਼ੁਕਾਮ ਠੀਕ ਕਰਨ ਲਈ ਦਾਲਚੀਨੀ ਅਤੇ ਜੈਫ਼ਲ ਨੂੰ ਚੰਗੀ ਤਰ੍ਹਾ ਪੀਸ ਲਉ ਅਤੇ ਸਵੇਰੇ ਸ਼ਾਮ ਇਸ ਦੀ ਵਰਤੋ ਕਰੋ।
23. ਬਲਗ਼ਮ ਠੀਕ ਕਰਨ ਲਈ ਪੀਸੀ ਹੋਈ ਸਰ੍ਹੋਂ ਅਤੇ ਹਲਦੀ ਨੂੰ ਮੱਠੀ ਅੱਗ ਤੇ ਭੁੰਨ ਕੇ ਇਸ ਦਾ ਚੂਰਨ ਬਣਾਉ।ਇਸ ਚੂਰਨ ਨੂੰ ਸਵੇਰੇ-ਸ਼ਾਮ 3-4 ਚਮਚ ਸਹਿਦ ਨਾਲ ਲਓੁ।
24. ਜੇ ਅਰਮੂਦ ਦੇ ਫ਼ਲ ਨੂੰ ਭੁੰਨ ਕੇ ਖਾਧਾ ਜਾਏ ਤਾਂ ਪੁਰਾਣੇ ਤੋਂ ਪੁਰਾਣਾ ਜ਼ੁਕਾਮ ਵੀ ਠੀਕ ਹੋ ਜਾਦਾ ਹੈ।
25. ਸਿਰ-ਦਰਦ, ਭਾਰੀਪਣ ਅਤੇ ਜੁਕਾਮ ਦੂਰ ਕਰਨ ਲਈ ਅਜਵਾਇਣ ਗਰਮ ਕਰਕੇ ਚੰਗੀ ਤਰ੍ਹਾ ਰਗੜ ਕੇ ਉਸ ਨੂੰ ਸੁਘੋ।

1. ਮੋਟਾਪਾ ਘੱਟ ਕਰਨ ਲਈ ਨਿੰਬੂ ਦਾ ਰਸ ਗਰਮ ਪਾਣੀ ਚ ਪਾ ਕੇ ਨਿਰਨੇ ਕਾਲਜੇ ਪੀਉ ਅਤੇ ਬਾਅਦ ਵਿੱਚ ਗਾਜਰ ਅਤੇ  ਪਾਲਕ ਦਾ ਰਸ ਪੀਓੁ।
2. ਮੋਟਾਪਾ ਘਟਾਉਣ ਲਈ ਨਿੰਬੂ ਦੇ ਰਸ ਨੂੰ ਪਾਣੀ ਚ ਨਿਚੋੜ ਕੇ ਸਵੇਰੇ ਅਤੇ ਦੁਪਿਹਰੁ ਸਹਿਦ ਵਿੱਚ ਪਾ ਕੇ ਪੀਓੁ। ਗਰਮੀਆਂ ਚ'ਇਸ ਦਾ ਜਿਆਦਾ ਅਸਰ ਹੁੰਦਾ ਹੈ।
3. ਕੱਚਾ ਟਮਾਟਰ, ਨਿੰਬੂ, ਲੂਣ ਅਤੇ ਪਿਆਜ਼ ਖਾਣ ਨਾਲ ਮੋਟਾਪਾ ਘੱਟਦਾ ਹੈ। ਖਾਣ ਚ' ਪਰਹੇਜ ਰਖੋ ਕਸਰਤ ਅਤੇ ਯੋਗ ਆਸਣ ਵੀ ਰੋਜ ਕਰੋ।
4. ਆਲੂ ਉਬਾਲ ਕੇ ਜਾਂ ਅੱਗ ਚ ਭੁੰਨ ਕੇ ਖਾਣਾ ਲਾਹੇਵੰਦ ਹੈ। ਆਲੂ ਮੋਟਾਪਾ ਨਹੀਂ ਵਧਾਉਂਦਾ, ਸਗੋਂ ਆਲੂ ਤੇਜ਼ ਮਸਾਲੇ, ਘਿਓ ਆਦਿ ਚ' ਭੁੰਨ ਕੇ ਖਾਣ ਨਾਲ ਚਿਕਨਾਈ ਢਿੱਡ ਚ ਜਮ੍ਹਾ ਹੋ ਜਾਂਦੀ ਹੈ ਤਾਂ ਮੋਟਾਪਾ ਵਧੱਦਾ ਹੈ।
5. ਕਰੇਲੇ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਮੋਟਾਪਾ ਘੱਟਦਾ ਹੈ।

1. ਲੱਕ ਦਰਦ ਦੂਰ ਕਰਨ ਲਈ ਸੁੰਢ ਅਤੇ ਧਨੀਆ ਨੂੰ ਰਾਤ ਨੂੰ ਪਾਣੀ ਚ' ਭਿਉਂ ਦਿਓ, ਰੋਜ਼ ਸਵੇਰੇ ਉੱਠ ਕੇ ਪੀਓੁ।
2. ਲੱਕ ਦਰਦ ਦੂਰ ਕਰਨ ਲਈ ਕਿੱਕਰ ਦੇ ਦਰੱਖਤ ਦੀ ਜੜ੍ਹ ਨੂੰ ਸਾੜ ਕੇ ਇਸ ਦਾ ਚੂਰਨ  ਬਣਾਓੁ, ਇਸ ਨੂੰ ਘਿਓ ਨਾਲ ਵਰਤੋ। ਲੱਕ ਦਰਦ ਦੂਰ ਹੋਵੇਗੀ।
3. ਅੰਦਰੂਨੀ ਦਰਦ ਦੂਰ ਕਰਨ ਲਈ ਕਣਕ ਦੀ ਰੋਟੀ ਨੂੰ ਇਕ ਪਾਸਿਉਂ ਸੇਕ ਲਉ ਕੱਚੇ ਵਾਲੇ ਪਾਸੇ ਹਲਦੀ ਅਤੇ ਤੇਲ ਲਾਉ, ਫਿਰ ਇਸ ਨੂੰ ਦਰਦ ਵਾਲੀ ਥਾਂ ਤੇ ਬੰਨੋ, ਇਸ ਨਾਲ ਅੰਦਰੂਨੀ ਦਰਦ ਦੂਰ ਹੋਵੇਗੀ।
4. ਜੈਫ਼ਲ ਪਾਣੀ ਚ ਘਸਾ ਕੇ ਤਿਲ ਦੇ ਤੇਲ ਚ ਰਲਾ ਕੇ ਚੰਗੀ ਤਰਾਂ੍ਹ ਗਰਮ ਕਰੋ, ਠੰਡਾ ਹੋਣ ਤੇ ਲੱਕ ਤੇ ਮਾਲਸ਼ ਕਰੋ। ਲਾਭ ਹੋਵੇਗਾ।
5. ਲੱਕ ਦਰਦ ਦੂਰ ਕਰਨ ਲਈ ਸੁੰਢ ਦਾ ਚੂਰਨ ਜਾਂ ਅਦਰਕ ਦਾ ਰਸ ਨਾਰੀਅਲ ਦੇ ਤੇਲ ਚ ਉਬਾਲੋ ਅਤੇ ਮਾਲਿਸ਼ ਕਰੋ ਲੱਕ ਦਰਦ ਦੂਰ ਹੋਵੇਗਾ।

1. ਗੰਨਾ ਭੁੰਨ ਕੇ ਚੂਪਣ ਨਾਲ ਬੈਠਿਆਂ ਗਲਾ ਖੁੱਲ੍ਹ ਜਾਂਦਾ ਹੈ।
2. ਮੁਲੱਠੀ ਦੇ ਕੁਝ ਟੁਕੜੇ ਮੂੰਹ ਚ ੧੦ ਮਿੰਟ ਲਈ ਰੱਖੋ। ਬੈਠਿਆ ਗਲਾ ਖੁੱਲ੍ਹ ਜਾਂਦਾ ਹੈ।
3. ਗਲੇ ਚ ਦਰਦ ਜਾਂ ਜਲਨ ਨੂੰ ਦੂਰ ਕਰਨ ਲਈ, ਮੁਲੱਠੀ ਮੂੰਹ ਚ ਪਾ ਕੇ ਚੂਸ ਲਓ।
4. ਜੇ ਗਲੇ ਚ ਖਾæਰਿਸ਼, ਦਰਦ ਹੋਵੇ ਤਾਂ ਕੋਸੇ ਪਾਣੀ ਚ ਸਿਰਕਾ ਪਾ ਕੇ ਚੂਸ ਲਉ। ਅਰਾਮ ਮਿਲੇਗਾ।
5. ਗਲੇ ਦੇ ਰੋਗਾਂ ਨੂੰ ਠੀਕ ਕਰਨ ਲਈ ਜਾਮੁਨ ਦੇ ਛਿੱਲੜ ਨੂੰ ਪਾਣੀ ਚ ਘੋਲ ਕੇ ਮੂੰਹ ਚ' ਪਾਉ ਅਤੇ ਕੁਰਲੀ ਕਰੋ।
6. ਗਲੇ ਦੀ ਸੜਨ ਜਾਂ ਸੋਜ਼ਨ ਨੂੰ ਦੂਰ ਕਰਨ ਲਈ  ਪਾਲਕ ਦੇ ਪੱਤਿਆ ਨੂੰ ਗਰਮ ਕਰਕੇ ਗਲੇ ਤੇ ਬੰਨ੍ਹ ਲਉ।ਅਰਾਮ ਮਿਲੇਗਾ।
7. ਗਲੇ ਦੀ ਖਾਰਿਸ਼ ਮਿਟਾਉਣ ਲਈ ਅਨਾਰ ਦੇ ਛਿੱਲੜ ਅਤੇ ਪੀਸੇ ਹੋਏ ਲੌਗ ਪਾਣੀ ਚ ਉਬਾਲ ਲਉ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਥੋੜ੍ਹੀ ਜਿਹੀ ਫ਼ਟਕੜੀ ਪਾ ਲਉ ਅਤੇ ਇਸ ਪਾਣੀ  ਦੀਆਂ ਕੁਰਲੀਆਂ ਕਰੋ।
8. ਗਲੇ ਤੇ ਸੋਜ਼ ਹੋ ਜਾਣ ਤੇ ਹਰੇ ਧਨੀਏ ਨੂੰ ਪੀਸ ਲਉ ਅਤੇ ਉਸ ਵਿੱਚ ਗੁਲਾਬ ਜਲ ਜਾਂ ਵੇਸਣ ਮਿਲਾ ਕੇ ਗਲੇ ਤੇ ਲੇਪ ਕਰੋ।
9. ਗਲੇ ਚ ਕਾਂ ਵੱਧ ਜਾਣ ਤੇ ਦਾਲ-ਚੀਨੀ ਬੀਰਕ ਪੀਹ ਕੇ ਅੰਗੂਠੇ ਨਾਲ ਸਵੇਰੇ ਸ਼ਾਮ ਕਾਂ(ਕਾਕੂ) ਤੇ ਲਾਵੋ, ਲਾਰ ਵਗਦੀ ਰਹਿਣ ਦਿਉ। ਕਾਂ ਦਾ ਵੱਧਣਾ ਰੁਕ ਜਾਉ।
10. ਔਲੇ ਦਾ ਚੂਰਨ ਗਾਂ ਦੇ ਤੁਰੰਤ ਚੋਏ ਦੁੱਧ ਨਾਲ ਵਰਤੋ, ਬੈਠਿਆਂ ਗਲਾ ਠੀਕ ਹੋ ਜਾਵੇਗਾ।
11. ਜੇ ਸਰਦੀ ਜਾਂ ਜ਼ੁਕਾਮ ਕਾਰਨ ਗਲਾ ਬੈਠ ਜਾਵੇ ਤਾਂ ਇਕ ਗਲਾਸ ਪਾਣੀ ਵਿੱਚ ਚੂੰਡੀ ਕੁ ਹਲਦੀ ਪਾ ਕੇ ਉਬਾਲੋ ਅਤੇ ਕੋਸੇ-ਕੋਸ ਪਾਣੀ ਦੀਆਂ ਕੁਰਲੀਆਂ ਕਰੋ। ਲਾਭ ਹੋਵੇਗਾ।
12.ਗਲੇ ਦੀ ਸ਼ੋਜ ਅਤੇ ਦਰਦ ਦੂਰ ਕਰਨ ਲਈ ਅਨਾਰ ਦੀ ਕਲੀ, ਸੁੱਕਾ ਧਨੀਆਂ, ਪੋਸਤ ਅਤੇ ਤੂਤ ਦੇ ਹਰੇ ਪੱਤੇ, ਮਸਰਾਂ ਦੀ ਦਾਲ ਥੋੜੀ-ਥੌੜੀ ਲੈ ਕੇ ਪਾਣੀ ਚ ਉਬਾਲ ਕੇ ਕਾੜ੍ਹਾ ਬਣਾਉ ਲਉ। ਇਸ ਦੀਆਂ ਕੁਰਲੀਆਂ ਕਰੋ।
13. ਗਲੇ ਦੀ ਸੋਜ਼ ਅਤੇ ਦਰਦ ਲਈ ਇੱਕ ਗਿਲਾਸ ਪਾਣੀ ਚ ਇਕ ਚਮਚ ਅਜਵਾਇਣ ਪਾ ਕੇ ਉਬਾਲੋ ਜਦੋ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨਾਲ ਕੁਰਲੀਆਂ ਕਰੋ।
14. ਇੱਕ ਗਿਲਾਸ ਕੋਸੇ ਪਾਣੀ ਚ ਨਿੰਬੂ ਨਿਚੋੜ ਕੇ ਲੂਣ ਮਿਲਾਉ। ਪਾਣੀ ਨਾਲ ਗਲੇ ਦੇ ਅੰਦਰ ਤੱਕ ਸਵੇਰੇ ਥੋੜ੍ਹ-੨ ਚਿਰ ਪਿੱਛੋਂ 3-4 ਵਾਰ ਕੁਲੀਆਂ ਕਰੋ।ਗਲੇ ਦੀ ਸੋਜ਼ ਅਤੇ ਦਰਦ ਠੀਕ ਹੋਵੇਗੀ।
15. ਇਕ ਗਲਾਸ ਪਾਣੀ ਚ ਦੋ ਚਮਚੇ ਸ਼ਹਿਦ ਘੋਲੋ, ਘੁੱਟ-ਘੁੱਟ ਕਰਕੇ ਹੌਲੀ-ਹੌਲੀ ਪੀਓ ਸਵੇਰੇ 1-1 ਘੰਟੇ ਦੇ ਫਰਕ ਨਾਲ ਇਹ ਪਾਣੀ ਪੀਉ। ਇਸ ਨਾਲ ਗਲੇ ਦੀ ਸ਼ੋਜਿਸ਼ ਅਤੇ ਦਰਦ ਦੂਰ ਹੋਵੇਗੀ।
16. ਗਲੇ ਦੀ ਸੋਜ਼ ਨੂੰ ਦੂਰ ਕਰਨ ਲਈ ਦਹੀਂ ਵਿੱਚ ਪਿਆਜ਼ ਦੇ ਟੁਕੜੇ ਅਤੇ ਮਿਸਰੀ ਖਾਉ, ਗਲੇ ਦੀ ਸੋਜ਼ ਅਤੇ ਕੰਡਿਆਂ ਵਰਗੀ ਚੋਭ ਦੂਰ ਹੋਵੇਗੀ।

1. ਜੀਰਾ 1 ਚਮਚ, ਦੁੱਧ ਚ' ਘੋਲ ਲਉ ਅਤੇ ਪੁਣ ਲਉ। ਥੋੜ੍ਹਾ ਜਿਹਾ ਸੇਂਧਾ ਲੂਣ ਪਾ ਕੇ ਸਵੇਰੇ ਨਰਨੇ ਕਾਲਜੇ ਪੀਓ।
2.ਪੁਰਾਣੇ ਦਮੇ ਨੂੰ ਠੀਕ ਕਰਨ ਲਈ, ਫੁੱਲੀ ਹੋਈ ਫਟਕੜੀ ਅਤੇ ਮਿਸਰੀ ਪੀਹ ਲਉ। ਦਿਨ 'ਚ ਇਕ ਦੋ ਵਾਰ ਡੇਢ ਚਮਚ ਦੀ ਪਾਣੀ ਨਾਲ ਲਉ, ਤੇਲ, ਖਟਾਈ, ਦੁੱਧ, ਘਿਓ, ਮੱਖਣ,  ਤੇਜ਼ ਮਿਰਚ-ਮਸਾਲੇ ਤੋਂ ਪ੍ਰਹੇਜ ਕਰੋ।  ਦਹੀਂ-ਲੱਸੀ, ਸਬਜ਼ੀਆਂ ਦੇ ਸੂਪ ਆਦਿ ਲਉੇ।
3. ਦਮੇ ਦੇ ਰੋਗੀਆਂ ਲਈ ਸਹਿਦ, ਪਿਆਜ਼, ਲਸਣ ਅਤੇ  ਤੁਲਸੀ ਦੀ ਚਾਹ ਅਤੇ ਗੁੜ ਵਰਤੋ, ਦਾਲ-ਚੀਨੀ ਮੂੰਹ 'ਚ ਪਾ ਚੂਸੋ।
4.ਠੰਡ ਦੇ ਮੌਸਮ 'ਚ ਤਿਲ-ਗੂੜ ਦੇ ਲੱਡੂ ਜਾਂ ਗੱਚਕ ਵਰਤਣ ਨਾਲ ਦਮਾ, ਖੰਘ, ਜ਼ੂਕਾਮ ਆਦਿ ਰੋਗਾਂ ਤੋ ਛੁਟਕਾਰਾ ਹੁੰਦਾ ਹੈ।
5.  ਸਾਹ ਫੁੱਲਣ ਤੇ ਜਾਂ ਹਲਕੇ ਦਮੇ ਦੀ ਤਕਲੀਫ਼ ਹੋਣ ਤੇ, ਕਾਲੀ ਮਿਰਚ, ਸੁੰਢ ਅਤੇ ਖੰਡ ਪੀਸ ਲਉ ਅਤੇ ਇਸ ਵਿੱਚ ਸ਼ਹਿਦ ਰਲਾ ਲਉ ਇਸ ਨੂੰ ਦਿਨ 'ਚ ਤਿੰਨ-ਚਾਰ ਵਾਰ ਮੂੰਹ 'ਚ ਰੱਖ ਕੇ ਚੂਸੋ। ਠੰਡੀ ਲੱਸੀ, ਫ਼੍ਰਿਜ ਦਾ ਪਾਣੀ ਤੋ ਪ੍ਰਹੇਜ ਕਰੋ।
6. ਖੰਘ ਅਤੇ ਦਮੇ ਨੂੰ ਠੀਕ ਕਰਨ ਲਈ ਇਕ ਗਲਾਸ ਪਾਣੀ 'ਚ  5 ਚਮਚ ਮੁਲੱਠੀ ਦਾ ਚੂਰਨ ਉਬਾਲੋ ਲਉ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਉ ।
7. ਸਾਹ ਫੁੱਲਣਾ, ਖੰਘ ਅਤੇ ਦਮੇ ਦੇ ਰੋਗ ਨੂੰ ਠੀਕ ਕਰਨ ਲਈ ਕਾਲੀ ਮਿਰਚ 2 ਚਮਚ, ਸੁੰਢ 2 ਚਮਚ, ਹਰੀ ਇਲਾਇਚੀ ਪੀਸ ਲਓੁ। ਫਿਰ ਇਸ ਨੂੰ ਗੁੜ 'ਚ ਰਲਾ ਕੇ ਛੋਲਿਆ ਦੇ ਦਾਣੇ ਜਿੰਨੀਆਂ ਗੋਲੀਆਂ ਬਣਾਉ। ਹਰ ਰੋਜ਼ ਦੋ ਤਿੰਨ ਵਾਰ ਚੂਸੋ।
8. ਜੇਕਰ ਤੁਹਾਨੂੰ ਪਾਨ ਪਾਣ ਦੀ ਆਦਤ ਹੈ ਤਾ ਅੱਕ ਦੀ ਕਰੂੰਬਲ ਸਵੇਰ ਸ਼ਾਮ ਪਾਨ 'ਚ ਰੱਖ ਕੇ ਚੱਬ ਜਾਉ। ਹੌਲੀ-ਹੌਲੀ ਦਮੇ ਤੋਂ ਛੁਟਕਾਰਾ ਹੋ ਜਾਵੇਗਾ।
9. ਸਵਾਹ 'ਚ ਭੁੰਨੀ ਅਲਸੀ 3 ਚਮਚ ਅਤੇ ਕਾਲੀ ਮਿਰਚ 1 ਚਮਚ 1 ਪੀਸ ਕੇ, ਦੋ ਚਮਚੇ ਸ਼ਹਿਦ ਚ' ਰਲਾ ਕੇ ਸਵੇਰੇ ਸ਼ਾਮ ਚੱਟੋ। ਜ਼ਰੂਰ ਆਰਾਮ ਹੋਵੇਗਾ।
10. ਪੀਸੀ ਹਲਦੀ ੫ ਚਮਚ ਕੋਸੇ ਪਾਣੀ ਨਾਲ ਲੈਂਦੇ ਰਹਿਣ ਨਾਲ ਦਮੇ ਦਾ ਰੋਗ ਠੀਕ ਰਹਿੰਦਾ ਹੈ।
11. ਬਲਗਮ ਸੁੱਕ ਜਾਣ 'ਤੇ 10 ਚਮਚ ਮੁਲੱਠੀ ਪਾਉਡਰ ਇੱਕ ਗਿਲਾਸ ਪਾਣੀ 'ਚ ਉਬਾਲ ਕੇ ਘਿਓ, ਮਿਸਰੀ, ਸੇੱਧਾ ਲੂਣ ਮਿਲਾ ਕੇ ਪੀਣ ਨਾਲ ਬਲਗਮ ਸੌਖਿਆਂ ਬਾਹਰ ਆ ਜਾਂਦੀ ਹੈ।
12. ਤੁਲਸੀ ਅਤੇ ਅਦਰਕ ਦਾ ਰਸ 3-3 ਚਮਚ,  5 ਚਮਚ ਸਹਿਦ ਚ' ਰਲਾ ਕੇ ਸਵੇਰੇ ਸ਼ਾਮ ਚੱਟਣ ਨਾਲ ਦਮਾ, ਖੰਘ ਅਤੇ ਬੁਖ਼ਾਰ ਠੀਕ ਹੁੰਦਾ ਹੈ।
13. ਸ਼ਲਗਮ, ਬੰਦ ਗੌਭੀ, ਗਾਜਰ ਅਤੇ ਸੇਮ ਫਲੀ ਦਾ ਰਸ ਮਿਲਾ ਕੇ ਪੀਓ ਬਲਗਮ ਚ ਲਾਭਦਾਇਕ ਹੈ।
14. ਅੱਕ ਦੀ ਕਲੀ, ਕਾਲੀ ਮਿਰਚ ਦੋਵਾ ਦਾ ਬਰਾਬਰ ਚੂਰਨ ਬਣਾ ਕੇ 1-2 ਚਮਚ ਸ਼ਹਿਦ ਚ' ਰਲਾ ਕੇ ਖਾਵੋ। ਦਮੇ ਦੇ ਦੌਰੇ ਤੋਂ ਛੁਟਕਾਰਾ ਮਿਲਦਾ ਹੈ।
15. ਦਮਾ, ਸੁੱਕੀ ਖੰਘ ਠੀਕ ਕਰਨ ਲਈ ਗੁੜ ਚ',ਸਰ੍ਹੋਂ ਦਾ ਤੇਲ ਰਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ।
16. ਆਮ ਖੰਘ ਨੂੰ ਠੀਕ ਕਰਨ ਲਈ ਅਦਰਕ ਦੇ ਰਸ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਅਤੇ ਸ਼ਹਿਦ ਮਿਲਾ ਕੇ ਚੱਟੋ।
17. ਇਕ ਚਮਚ ਅਜਵਾਇਣ ਪਾਨ ਦੇ ਪੱਤੇ 'ਚ ਰੱਖ ਕੇ ਹਰ ਰੋਜ਼ ਖਾਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।

1. ਅਨਾਰ ਦੇ ਪੱਤਿਆਂ ਦੇ ਰਸ 'ਚ ਦੋ ਚਮਚੇ ਸ਼ੱਕਰ ਪਾ ਕੇ ਪੀਓ। ਦਸਤ ਬੰਦ ਹੋ ਜਾਣ ਹਨ।
2. ਦਸਤਾ ਦਾ ਆਉਣ ਤੇ ਰੋਟੀ ਨਾ ਖਾਓ, ਠੰਢੇ ਪਾਣੀ 'ਚ ਅੱਧੇ ਨਿੰਬੂ ਦਾ ਰਸ, ਥੋੜ੍ਹੀ ਕਾਲੀ ਮਿਰਚ ਪਾ ਕੇ ਦਿਨ 'ਚ 4-5 ਵਾਰ ਲਉ। ਦਸਤਾ ਦਾ ਆਉਣਾ ਬੰਦ ਹੋ ਜਾਵੇਗਾ।
3. ਦਸਤ ਲਗ ਜਾਣ ਤੇ ਸੌਂਫ ਨੂੰ ਘਿਓ 'ਚ ਭੁੰਨ ਕੇ ਥੋੜੀ ਜਿਹੀ ਖੰਡ ਪਾਉ, ਇਹ ਮਿਸ਼ਰਨ ਸਵੇਰੇ ਸ਼ਾਮ ਵਰਤੇ ਦਸਤ ਰੁੱਕ ਜਾਣਗੇ।
4. ਦਾਲ-ਚੀਨੀ ਚੂਰਨ ਅਤੇ ਪਿਸਿਆ ਕੱਥਾ ਰਲਾ ਕੇ ਪਾਣੀ ਨਾਲ ਸਵੇਰੇ ਸ਼ਾਮ ਲਓ, ਬਦ-ਹਜ਼ਮੀ ਨਾਲ ਹੋਣ ਵਾਲੇ ਦਸਤ ਬੰਦ ਹੋ ਜਾਣਗੇ।
5. ਦਸਤ ਆਉਣ ਤੇ ਅਨਾਰ ਦਾ ਰਸ ਪੀਣਾ ਲਾਭਦਾਇਕ ਹੈ।
6. ਗੰਨੇ ਦਾ ਰਸ'ਚ ਅਨਾਰ ਦਾ ਰਸ ਪਾ ਕੇ ਪੇਵੋ, ਦਸਤ ਆਉਣ ਲਾਭਦਾਇਕ ਹੈ।
7. ਇਸ ਰੋਗ 'ਚ ਅੰਬ ਦੀ ਗਿਟਕ ਪੀਹ ਕੇ ਲੱਸੀ ਨਾਲ ਖਾਓ, ਲਾਭਦਾਇਕ ਹੋਵੇਗਾ।
8. ਗਾਜਰ ਦਾ ਰਸ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਪੇਚਿਸ਼ 'ਚ ਆਰਾਮ ਮਿਲਦਾ ਹੈ।
9. ਦਸਤ ਲੱਗੇ ਹੋਣ ਤਾਂ ਲੱਸੀ ਪੀਉ।
10. ਸੌਂਫ ਗਰਮ ਪਾਣੀ 'ਚ ਉਬਾਲ ਕੇ ਪੁਣ ਲਵੋ। ਥੋੜਾ ਜਿਹਾ ਕਾਲਾ ਲੂਣ ਪਾ ਕੇ ਦੋ ਤਿੰਨ ਵਾਰੀ ਪੀਉ। ਪੇਚਿਸ਼ ਰੋਗ ' ਲਾਭ ਮਿਲਦਾ ਹੈ।
11. ਨਿੰਬੂ ਦੀ ਸ਼ਿਕੰਜਵੀ, ਗਲੂਕੋਜ਼ ਪੀਣਾ ਆਦਿ ਪੇਚਿਸ਼ ਰੋਗ 'ਚ ਲਾਭਦਾਇਕ ਹੈ।

1. ਅੱਧੇ ਨਿੰਬੂ ਦਾ ਰਸ, ਇਕ ਘੁੱਟ ਪਾਣੀ, ਇੱਕ ਛੋਟੀ ਇਲਾਇਚੀ ਦੇ ਦਾਣੇ, ਸਭ ਨੂੰ ਰਲਾ  ਲਓ,ਹਰ ਦੋ ਘੰਟੈ ਬਾਦ ਪੀਓ। ਉਲਟੀਆਂ ਬੰਦ ਹੋ ਜਾਣਗੀਆ।
2. ਜੇ ਦਮਾ ਖੰਘ ਹੋਵੇ ਤਾਂ ਅਦਰਕ ਦਾ ਰਸ ਅਤੇ ਸ਼ਹਿਦ  ਮਿਲਾ ਕੇ ਕੋਸਾ ਕਰਕੇ ਦਿਨ 'ਚ ਤਿੰਨ ਟਾਇਮ ਖਾਓ।
3. ਕਣਕ ਦੀ ਰੋਟੀ ਸਾੜ ਕੇ ਉਸ ਦੀ ਸਵਾਹ ਪਾਣੀ 'ਚ ਘੋਲ ਲਉ। ਜਦੋਂ ਪਾਣੀ ਸਾਫ਼ ਹੋ ਜਾਵੇ ਤਾਂ ਰੋਗੀ ਨੂੰ ਛਕਾ ਦਿਉ।
4. ਨਿੰਬੂ ਨੂੰ ਕੱਟ ਕੇ ਉਸ 'ਚ ਸੇਂਧਾ ਲੂਣ ਪੀਸੀ ਹੋਈ ਕਾਲੀ ਮਿਰਚ ਭਰ ਦਿਉ। ਫਿਰ ਉਸ ਨੂੰ ਅੱਗ 'ਤੇ ਗਰਮ ਕਰਕੇ ਚੂਸੋ।
5. ਹਿੰਗ ਨੂੰ ਪਾਣੀ 'ਚ ਘੋਲ ਲਓ ਅਤੇ ਇਸ ਨਾਲ ਢਿੱਡ 'ਤੇ ਹਲਕੀ ਮਾਲਿਸ਼ ਕਰੋ।
6. ਇੱਕ ਗਿਲਾਸ ਪਾਣੀ 'ਚ ਇਕ ਨਿੰਬੂ ਦਾ ਰਸ ਘੋਲੋ। ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ, ਇਹ ਵਰਤਣ ਨਾਲ ਉਲਟੀ ਬੰਦ ਹੋ ਜਾਂਦੀ ਹੈ ਅਤੇ ਭੁੱਖ ਲੱਗਦੀ ਹੈ।
7. ਸ਼ਹਿਦ ਚੱਟਣ ਨਾਲ ਵੀ ਉਲਟੀਆਂ ਬੰਦ ਹੋ ਜਾਂਦੀਆਂ ਹਨ।
8. ਇਲਾਇਚੀ ਦੇ ਦਾਣਿਆਂ ਦਾ ਚੂਰਨ ਬਣਾਓ ਸ਼ਹਿਦ ਮਿਲਾ ਕੇ ਚੱਟੋ। ਘਬਰਾਹਟ ਦੂਰ ਹੋਵੇਗੀ, ਉਲਟੀ ਵੀ ਨਹੀਂ ਆਵੇਗੀ।
9. ਕਾਗਜ਼ੀ ਨਿੰਬੂ ਸਾੜ ਕੇ ਉਸ ਦੀ ਸਵਾਹ  ਨੂੰ ਸ਼ਹਿਦ ਵਿੱਚ ਰਲਾ ਕੇ ਚੱਟਣ ਨਾਲ ਉਲਟੀ ਨਹੀਂ ਆਵੇਗੀ ।
10. ਉਲਟੀ ਹੋਣ 'ਤੇ  ਇੱਕ ਗਿਲਾਸ ਤਾਜ਼ੇ ਗੰਨੇ ਦੇ ਰਸ ਵਿਚ ਦੋ ਚਮਚੇ ਸ਼ਹਿਦ ਘੋਲ ਕੇ ਪੀਣ ਨਾਲ ਉਲਟੀ ਨਹੀਂ ਆਵੇਗੀ ।
11. ਜੀਅ ਕੱਚਾ ਹੋਵੇ ਤਾਂ ਲੂਣ ਲਾ ਕੇ ਪਿਆਜ ਖਾਉ। ਠੀਕ ਹੋ ਜਾਵੇਗਾ।

1. ਮੂਲੀ ਦੇ ਪੱਤਿਆਂ ਦਾ ਅਰਕ ਵਿੱਚ ਮਿਸ਼ਰੀ ਮਿਲਾ ਕੇ ਨਿਰਨੇ ਕਾਲਜੇ ਸਵੇਰੇ ਲਉ, ਇਹ ਪੀਲੀਆਂ ਦੂਰਨ ਕਰਨ ਲਈ ਲਭਦਾਇਕ ਹੈ।
2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਦੂਰ ਹੁੰਦਾ ਹੈ, ਜਾਂ ਕੱਚੇ ਪਪੀਤੇ ਦੀ ਬਿਨਾਂ ਮਿਰਚ ਮਸਾਲੇ ਵਾਲੀ ਸਬਜ਼ੀ ਖਾਉ

3. ਗਾਜਰ ਦਾ ਰਸ ਜਾਂ ਸੂਪ ਪੀਣਾ ਪੀਲੀਆਂ ਰੋਗ ਠੀਕ ਕਰਨ ਲਈ ਲਾਭਦਾਇਕ ਹੈ। ਪੀਲੀਆ ਰੋਗ ਲਈ ਗਾਜਰ ਕੁਦਰਤੀ ਦਵਾਈ ਹੈ।
4. ਇਕ ਗਲਾਸ ਗੰਨੇ ਦੇ ਰਸ 'ਚ ਥੋੜ੍ਹਾ ਜਿਹਾ ਅਦਰਕ ਦਾ ਰਸ, ਰਲਾ ਕੇ ਪੀਵੋ। ਪੀਲੀਆ ਦੂਰ ਹੁੰਦਾ ਹੈ।
5. ਇਕ ਪਤਾਸੇ 'ਤੇ ਕੱਚੇ ਪਪੀਤੇ ਦਾ ਰਸ ਇੱਕ ਚਮਚ ਪਾਉੇ 10-15 ਦਿਨ ਲਗਾਤਾਰ ਅਜਿਹਾ ਪਤਾਸਾ ਖਾਣ ਨਾਲ ਪੀਲੀਆ ਦੂਰ ਹੋ ਜਾਂਦਾ ਹੈ।
6. ਪੀਲੀਆਂ ਦੇ ਰੋਗੀਆਂ ਲਈ ਹਦਵਾਣੇ  ਦੀ ਵਰਤੋਂ ਲਾਭਕਾਰੀ ਹੈ। ਕਿਉਂਕਿ ਇਸ ਨਾਲ ਖੂਨ ਸਾਫ਼ ਹੁੰਦਾ ਹੈ।
7. ਪੀਲੀਆਂ ਰੋਗ ਨੂੰ ਦੂਰ ਕਰਨ ਲਈ ਨਿੰਮ ਦੇ ਪੱਤਿਆਂ ਦੇ ਰਸ ਦੋ ਚਮਚੇ ਲੈ ਕੇ ਦੋ ਚਮਚੇ ਹੀ ਸ਼ਹਿਦ ਪਾ ਕੇ ਸਵੇਰੇ ਵਰਤੋ ਲਾਭ ਹੋਵੇਗਾ।

1. ਖਾਜ, ਖੁਰਕ, ਛਾਜਨ, ਕੋਹੜ ਰੋਗਾਂ ਤੋ ਛੁਟਕਾਰਾ ਪਾਉਣ ਲਈ  ਲਸਣ ਨੂੰ ਪਾਣੀ 'ਚ ਘੋਟ ਕੇ ਲਾਉਣ ਨਾਲ ਲਾਭ ਹੁੰਦਾ ਹੈ।
2. ਚਮੜੀ ਰੋਗ ਹੋਣ 'ਤੇ ਸਰ੍ਹੋਂ ਦਾ ਤੇਲ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਪਕਾਓ ਚਮੜੀ ਰੋਗ ਵਾਲੀ ਥਾਂ ਲਾਉਣ ਨਾਲ ਲਾਭ ਹੁੰਦਾ ਹੈ।
3. ਚਮੜੀ ਰੋਗ ਹੋਣ ਤੇ ਹਲਦੀ ਦੀ ਗੰਢੀ ਲੈ ਕੇ ਰੋਗ ਵਾਲੀ ਥਾਂ 'ਤੇ ਰਗੜੋ, ਉਪਰੋ ਪੀਸੀ ਹਲਦੀ ਦਾ ਲੇਪ ਕਰੋ।
4. ਚਮੜੀ ਦੀ ਖੁਸ਼ਕੀ ਅਤੇ ਛੂਤ ਦੇ ਰੋਗਾਂ ਦਾ ਅਸਰ ਦੂਰ ਕਰਨ ਲਈ ਹਲਦੀ ਦੇ ਤੇਲ ਨਾਲ ਮਾਲਸ਼ ਕਰੋ। ਲਾਭਦਾਇਕ ਹੈ।

1. ਜੌ, ਕਣਕ ਅਤੇ ਮੂੰਗੀ ਨੂੰ ਘਿਓ 'ਚ ਪੀਹ ਕੋ ਫੋੜਾ ਫੁੰਸੀ ਤੇ ਲੇਪ ਕਰੋ।
2. ਖ਼ਸਖ਼ਸ, ਚੰਦਨ ਅਤੇ ਮੁਲੱਠੀ ਨੂੰ ਦੁੱਧ 'ਚ ਪੀਹ ਕੇ ਫੋੜਾ ਫੁੰਸੀ ਤੇ ਲੇਪ ਕਰੋ।
3.ਪੱਕੇ ਹੋਏ ਫੋੜਾ ਫੁੰਸੀ ਨੂੰ ਠੀਕ ਕਰਨ ਲਈ ਛੋਲਿਆਂ ਦੀ ਸਵਾਹ ਫੋੜੇ ਫੁੰਸੀ 'ਤੇ ਲਾਉਣ ਨਾਲ ਪੱਕ ਕੇ ਪੀਕ ਆਦਿ ਨਿਕਲ ਜਾਂਦੀ ਹੈ। ਫਿਰ ਆਰਾਮ ਆਉਂਦਾ ਹੈ।
4. ਅਰਬੀ ਦੇ ਪੱਤਿਆ ਨੂੰ ਸਾੜ ਕੇ ਉਸ ਦੀ ਸੁਆਹ ਤੇਲ 'ਚ ਰਲਾ ਕੇ ਫੁੰਸੀ ਫੋੜੇ  ਤੇ ਲਾਓ, ਫੋੜੇ ਠੀਕ ਹੋ ਜਾਣਗੇ।
5. ਗਾਜਰ ਉਬਾਲ ਕੇ ਉਸਦੀ ਪੋਟਲੀ ਬੰਨ੍ਹਣ ਨਾਲ ਜ਼ਖ਼ਮ ਠੀਕ ਹੋ ਜਾਂਦੇ ਹਨ।
6. ਮੇਥੀ ਦੀ ਪੋਟਲੀ ਬੰਨ੍ਹਣ ਨਾਲ ਵੀ ਫੋੜੇ ਦੀ ਸੋਜ਼ ਘਟਦੀ ਹੈ ਅਤੇ ਦਰਦ ਵੀ ਘਟਦਾ ਹੈ।
7. ਨਿੰਮ ਦਾ ਸੱਕ ਨੂੰ ਪੀਹ ਲਓ ਕੇ ਇਸ ਦੇ ਲੇਪ ਨੂੰ ਦਿਨ 'ਚ ਤਿੰਨ ਵਾਰ ਲਾਉਣ ਨਾਲ ਫੋੜੇ ਫੁੰਸੀਆਂ ਠੀਕ ਹੋ ਜਾਂਦੇ ਹਨ।
8. ਫੋੜੇ ਫੁੰਸੀਆਂ ਠੀਕ ਕਰਨ ਲਈ ਬੋਹੜ ਦੀਆਂ ਜਟਾਂ, ਨਿੰਮ ਦੇ ਸੱਕ, ਗੇਂਦੇ ਦੇ ਪੱਤੇ ਅਤੇ ਤੁਲਸੀ ਦੇ ਬੀਜ ਪੀਹ ਕੇ ਲੇਪ ਕਰੋ।
9. ਮੂਲੀ ਦੇ ਬੀਜ, ਸ਼ਲਗਮ ਦੇ ਬੀਜ, ਅਲਸੀ, ਤਿਲ, ਰਾਈ, ਅਰੰਡੀ ਦੇ ਬੀਜ, ਬਿਨੌਲਾ, ਸਰੋਂ੍ਹ, ਸਨ ਦੇ ਬੀਜ ਪੀਹ ਕੇ ਕੋਸਾ-ਕੋਸਾ ਲੇਪ ਕਰੋ।ਫੋੜੇ ਫੁੰਸੀਆਂ ਠੀਕ ਹੋ ਜਾਣਗੇ।
10. ਨਿੰਮ ਜ਼ਹਿਰੀਲੇ ਫੋੜਿਆਂ, ਚਮੜੀ ਦੇ ਪੁਰਾਣੇ ਰੋਗਾ ਨੂੰ ਠੀਕ ਕਰਨ ਲਈ ਲਾਭਦਾਇਕ ਹੈ।
11. ਨਿੰਮ ਦੇ ਤੇਲ ਦੀ ਮਾਲਸ਼ ਕਰਨ ਨਾਲ ਹਰ ਤਰ੍ਹਾਂ ਦੇ ਫੋੜੇ ਫੁੰਸੀ, ਖੁਰਕ ਆਦਿ ਠੀਕ ਹੁੰਦਾ ਹੈ।

1. ਕਾਲੀ ਮਸਰ ਦੀ ਦਾਲ ਤਵੇ 'ਤੇ ਸਾੜ ਕੇ ਕੋਲਾ ਕਰ ਲਉ, ਇਸ ਨੂੰ ਬਰੀਕ ਪੀਹ ਕੇ ਸ਼ੀਸ਼ੀ ਭਰ ਕੇ ਰੱਖ ਲਉ, ਲੋੜ ਪੈਣ 'ਤੇ ਨਾਰੀਅਲ ਦੇ ਤੇਲ 'ਚ ਮਿਲਾ ਕੇ ਸੜੇ ਹੋਏ ਥਾਂ 'ਤੇ ਲਾਉ। ਇਸ ਨਾਲ ਨਾ ਤਾਂ ਛਾਲੇ ਪੈਣਗੇ ਅਤੇ ਨਾ ਹੀ ਸੜਨ ਦਾ ਦਾਗ ਹੀ ਰਹੇਗਾ।
2. ਸੜੇ ਹੋਏ ਥਾਂ 'ਤੇ ਗਾਂ ਦਾ ਗੋਹਾ ਲਾਉ। ਝੱਟ ਆਰਾਮ ਆ ਜਾਂਦਾ ਹੈ ਅਤੇ ਨਿਸ਼ਾਨ ਵੀ ਨਹੀਂ ਰਹਿੰਦਾ।
3. ਕੱਚੇ ਆਲੂ ਦਾ ਲੇਪ ਵੀ ਸੜੀ ਥਾਂ 'ਤੇ ਠੰਡ ਪਾਉਂਦਾ ਹੈ।
4. ਸਰੀਰ 'ਚ ਕਿਸੇ ਵੀ ਸੜੀ ਥਾਂ 'ਤੇ ਸਰੀਂਹ ਮਲਣ ਨਾਲ ਲਾਭ ਹੁੰਦਾ ਹੈ।
5. ਅੱਗ ਜਾਂ ਗਰਮ ਪਾਣੀ ਨਾਂਲ ਸੜੇ ਅੰਗ 'ਤੇ ਤਿਲ ਪੀਹ ਕੇ ਲੇਪ ਕਰੋ। ਲਾਭ ਹੋਵੇਗਾ।
6. ਬੋਹੜ ਦੀਆਂ ਕਰੂੰਬਲਾਂ ਨੂੰ ਤਾਜੇ ਗਾਂ ਦੇ ਦਹੀਂ 'ਵਿੱਚ ਫੈਂਟ ਕੇ ਅੱਗ ਨਾਲ ਸੜੇ ਥਾਂ 'ਤੇ ਲਾਉਣ ਨਾਲ ਰਾਹਤ ਮਿਲਦੀ ਹੈ।
7. ਸੜੇ ਅੰਗ 'ਤੇ ਸਰੋਂ੍ਹ ਦਾ ਤੇਲ ਲਾਉ। ਲਾਭ ਹੋਵੇਗਾ।
8. ਸੜੇ ਅੰਗ 'ਤੇ ਨਾਰੀਅਲ ਦਾ ਤੇਲ ਮਲ ਦਿਉ।
9. ਬੋਹਡ ਦੇ ਪੱਤੇ ਨੂੰ ਦਹੀਂ 'ਚ ਘੋਟ ਕੇ ਸੜੀ ਥਾਂ 'ਤੇ ਲੇਪ ਕਰੋ। ਠੰਡ ਪੈ ਜਾਵੇਗੀ। ਜ਼ਖ਼ਮ ਵੀ ਭਰਨ ਲੱਗੇਗਾ।
10. ਅੱਗ ਨਾਲ ਮੱਚੀ ਥਾਂ 'ਤੇ ਮੇਥੀ ਦੇ ਦਾਣੇ ਪੀਹ ਕੇ ਲੇਪ ਕਰੋ। ਸੜਨ ਦੂਰ ਹੋਵੇਗੀ ਅਤੇ ਛਾਲੇ ਨਹੀਂ ਪੈਣਗੇ।

1. ਜਿਆਦਾ ਪਿਆਸ ਲੱਗਣ ਤੇ ਗਲਾਸ ਪਾਣੀ ਵਿੱਚ ਸ਼ਹਿਦ ਅਤੇ ਕਾਗਜ਼ੀ ਨਿੰਬੂ ਨਿਚੋੜ ਕੇ ਪੀਓ ਜਾ ਪਾਣੀ 'ਚ ਨਿੰਬੂ ਦਾ ਰਸ ਅਤੇ ਲੂਣ ਪਾ ਕੇ ਪੀਓ।
2. ਜਿਆਦਾ ਪਿਸ਼ਾਬ ਲੱਗਣ ਤੇ ਗੁੜ ਅਤੇ ਪੀਸੀ ਹੋਈ ਅਜਵਾਇਣ ਬਰਾਬਰ ਮਾਤਰਾ ਵਿੱਚ ਖਾਣ ਨਾਲ ਇਸ ਰੋਗ ਵਿੱਚ ਲਾਭ ਹੁੰਦਾ ਹੈ।
3. ਇਸ ਰੋਗ ਤੋ ਛੁਟਕਾਰਾ ਪਾਉਣ ਲਈ ਤਿੰਨ ਔਲਿਆਂ ਦਾ ਰਸ ਪਾਣੀ 'ਚ ਮਿਲਾ ਕੇ ਸਵੇਰੇ ਸ਼ਾਮ ਪੀਓ, ਆਰਾਮ ਆ ਜਾਵੇਗਾ।

1. ਪਪੀਤੇ ਦੀ ਜੜ੍ਹ ਕੁਟ ਕੇ ਪੀਹ ਲਓ। ਇਸ ਵਿੱਚ ਪਾਣੀ ਮਿਲਾ ਕੇ ਸਵੇਰੇ ਸ਼ਾਮ ਲਓ। ਪੱਥਰੀ ਗਲ ਕੇ ਨਿਕਲ ਜਾਂਦੀ ਹੈ।
2. ਹਲਦੀ , ਗੁੜ,ਗਾਜਰ ਦੇ ਰਸ ਨਾਲ ਖਾਣ ਨਾਲ ਪੱਥਰੀ ਗਲ ਜਾਂਦੀ ਹੈ।
3. ਕੁਝ ਅੰਗੂਰ ਦੇ ਪਤਿਆ ਨੂੰ ਅੱਧੇ ਨਿੰਬੂ ਦੇ ਰਸ 'ਚ ਘੋਟ ਕੇ ਪੱਥਰੀ ਦੇ ਰੋਗੀ ਨੂੰ ਖੁਆਉਣ ਨਾਲ ਪੱਥਰੀ ਰੋਗ ਤੋ ਰਾਹਤ ਮਿਲਦੀ ਹੈ।
4. ਚੰਦਨ ਦੇ ਤੇਲ ਦਾ ਇੱਕ ਚਮਚ ਪਤਾਸੇ ਵਿੱਚ ਭਰ ਕੇ ਦਿਨ ਵਿੱਚ ਤਿੰਨ ਵਾਰ ਖਾਓ। ਪੱਥਰੀ ਰੋਗ ਤੋ ਛੁਟਕਾਰਾ ਮਿਲਦਾ ਹੈ।

1. ਟਾਈਫ਼ਾਈਡ ਦੇ ਰੋਗੀ ਵਿਅਕਤੀ ਲਈ ਦਹੀਂ ਬਹੁਤ ਲਾਭਦਾਇਕ ਹੈ। ਇਸ ਨਾਲ ਭੁੱਖ ਘੱਟਦੀ ਹੈ।
2. ਤੇਜ਼ ਬੁਖਾਰ ਹੋਣ ਤੇ ਮੱਥੇ 'ਤੇ ਠੰਡੇ ਪਾਣੀ ਦੀ ਪੱਟੀ ਰੱਖਣ ਨਾਲ ਅਰਾਮ ਮਿਲੇਗਾ।
3. ਬੁਖ਼ਾਰ ਉਤਾਰਣ ਲਈ ਪੁਦੀਨੇ ਦੇ ਕੁਝ ਪੱਤਿਆਂ 'ਚ ਲੂਣ, ਹਿੰਗ, ਅਨਾਰਦਾਣਾ, ਪਾ ਕੇ ਬਣਾਈ ਚੱਟਣੀ ਬਣਾ ਲਓ ਇਸ ਨੂੰ ਖਾਣ ਨਾਲ ਬੁਖ਼ਾਰ ਉਤਰ ਜਾਂਦਾ ਹੈ।
4. ਨਿੰਮ ਦਾ ਸੱਕ, ਅੱਧਾ ਕਿਲੋ ਪਾਣੀ ਨੂੰ ਮਿੱਟੀ ਦੇ ਭਾਂਡੇ 'ਚ ਪਾ ਕੇ ਏਨਾ ਉਬਾਲੋ ਕਿ ਪਾਣੀ ਦਾ ਚੌਥਾ ਹਿੱਸਾ ਰਹਿ ਜਾਵੇ। ਰੋਗੀ ਨੂੰ ਸਵੇਰੇ ਸ਼ਾਮ ਪਿਲਾਉਣ ਨਾਲ ਬੁਖਾਰ ਉਤਰ ਜਾਵੇਗਾ।

1. ਬਦਾਮ, ਮੁਨੱਕਾ ਅਤੇ ਮਿਸਰੀ ਇੱਕੋਂ ਮਿਕਦਾਰ ਚ ਕੁੱਟ ਕੇ ਲੱਡੂ ਬਣਾ ਲਉ, ਗਾਂ ਦੇ ਦੁੱਧ ਨਾਲ ਖਾਉ। ਚੱਕਰ ਆਉਣੋਂ ਹੱਟ ਜਾਣਗੇ ਅਤੇ ਇਸ ਨਾਲ ਖੰਘ, ਜ਼ੁਕਾਮ, ਕਬਜ਼ ਆਦਿ ਤਕਲੀਫ਼ਾਂ ਵੀ ਦੂਰ ਹੁੰਦੀਆਂ ਹਨ।
2. ਜੇਕਰ ਚੱਕਰ ਜਾਂ ਉਲਟੀ ਆਵੇ ਤਾਂ ਠੰਢਾ ਪਾਣੀ ਪੀਓ ਅਰਾਮ ਮਿਲਦਾ ਹੈ।

1. ਜੇਕਰ ਭੁੱਖ ਨਾ ਲੱਗੇ ਤਾਂ ਅਨਾਨਾਸ ਦਾ ਰਸ ਅੱਧਾ ਗਿਲਾਸ, ਰੋਟੀ ਤੋਂ ਪਹਿਲਾਂ ਪੀਣ ਨਾਲ ਭੁੱਖ ਲੱਗੇਗੀ।
2. ਅਦਰਕ ਕੱਦੂਕਸ ਕਰ ਲਓ, ਲੂਣ ਮਿਲਾ ਕੇ ਦਿਨ ਵਿੱਚ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਣ ਨਾਲ ਭੁੱਖ ਲੱਗਦੀ ਹੈ। ਢਿੱਡ ਵਿੱਚ ਗੈਸ ਨਹੀ ਬਣਦੀ।
3. ਅਨਾਰ  ਖਾਣ ਨਾਲ ਭੁੱਖ ਵੱਧਦੀ ਹੈ।
4. ਨਿੰਬੂ ਦਾ ਰਸ ਪਾਣੀ ਚ ਪਾ ਕੇ ਰੋਜ਼ ਸਵੇਰੇ ਨਿਰਨੇ ਕਾਲਜੇ ਪੀਣ ਨਾਲ ਭੁੱਖ ਵੱਧਦੀ ਹੈ।
5. ਦੋ ਛੁਹਾਰਿਆਂ ਦੀ ਗਿਟਕ ਕੱਢ ਕੇ ਦੁੱਧ ਵਿੱਚ ਉਬਾਲੋ ਅਤੇ ਛੁਹਾਰਿਆਂ ਨੂੰ ਪਰ੍ਹਾਂ ਕਰਕੇ ਦੁੱਧ ਪੀ ਜਾਉ। ਭੁੱਖ ਵਧੇਗੀ ਅਤੇ ਖਾਧਾ ਪੀਤਾ ਵੀ ਠੀਕ ਤਰਾਂ੍ਹ ਪਚੇਗਾ।
6. ਜੀਰਾ, ਸੁੰਢ, ਅਜਵਾਇਣ, ਛੋਟੀ ਪਿਪਲ, ਕਾਲੀ ਮਿਰਚ- ਭੁੰਨੀ ਹਿੰਗ ਬਰਾਬਰ ਮਾਤਰਾਂ ਵਿੱਚ ਲੈ ਕੇ ਸਭ ਨੂੰ ਖੂਬ ਪੀਹ ਕੇ ਸ਼ੀਸ਼ ਚ ਰੱਖ ਲਵੋ। ਇਸ ਚੂਰਨ ਦਾ ਥੋੜ੍ਹਾ ਜਿਹਾ ਹਿੱਸਾ ਹਰ ਰੋਜ਼ ਲਵੋ। ਭੁੱਖ ਵਧਦੀ ਹੈ।
7. ਭੁੱਖ ਵਧਾਉਣ ਲਈ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਚਕੁੰਦਰ, ਗਾਜਰ, ਟਮਾਟਰ, ਪੱਤਗੋਭੀ, ਪਾਲਕ ਦਾ ਰਸ ਪੀਓ। ਭੁੱਖ ਵੱਧੇਗੀ।
8. ਸੇਬ ਖਾਣ ਨਾਲ ਭੁੱਖ ਵੱਧਦੀ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ।

1. ਗੁੜ ਤੇ ਕਪੂਰ ਮਿਲਾ ਕੇ ਗੋਲੀਆਂ ਬਣਾ ਲਉ। ਇੱਕ ਦਿਨ ਵਿੱਚ ਤਿੰਨ ਵਾਰ ਇੱਕ ਗੋਲੀ ਲੈਣ ਨਾਲ ਮਲੇਰੀਆਂ ਬੁਖਾਰ ਠੀਕ ਹੋ ਜਾਂਦਾ ਹੈ।
2. ਤੁਲਸੀ ਦੇ ਪੱਤੇ , ਕਾਲੀ ਮਿਰਚ, ਥੋੜ੍ਹਾ ਲੂਣ ਤਿੰਨਾਂ ਨੂੰ ਰਲਾ ਕੇ ਰੱਖ ਲਉ। ਜਦੋਂ ਦਵਾਈ ਦੇਣੀ ਹੋਵੇ ਤਾਂ ਪਾਇਆ ਪਾਣੀ ਵਿੱਚ ਉਬਾਲੋਂ, ਪਾਣੀ ਅੱਧਾ ਰਹਿ ਜਾਵੇ ਤਾਂ ਪਿਲਾਉ। ਹਰ ਹਾਲਤ ਅਰਾਮ ਮਿਲੇਗਾ।
3. ਮੱਛਰਾਂ ਤੋਂ ਬਚਾਅ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਲਸੀ ਦਾ ਰਸ ਕਪੜੇ ਚ ਪੁਣ ਕੇ ਸਰੀਰ ਤੇ ਮਲੋ। ਮੱਛਰ ਨੇੜੇ ਨਹੀਂ ਆਉਣਗੇ।
4. ਨਿੰਮ ਦੇ ਪੱਤੇ, ਭੁੰਨੀ ਹੋਈ ਫ਼ਟਕੜੀ ਦੋਵੇ ਪੀਹ ਕੇ  ਗੋਲੀਆਂ ਬਣਾ ਲਉ, ਹਰ ਇੱਕ ਘੰਟੇ ਪਿੱਛੋਂ ਇਕ ਗੋਲੀ ਖਾਣ ਨਾਲ ਮਲੇਰੀਆਂ ਦੂਰ ਹੁੰਦਾ ਹੈ।
5. ਮਲੇਰੀਆਂ ਦੂਰ ਕਰਨ ਲਈ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਪੀਹ ਕੇ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਉ। ਇਕ-ਇਕ ਗੋਲੀ ਪਾਣੀ ਨਾਲ ਸਵੇਰੇ ਸ਼ਾਮ ਲਵੋਂ।
6. ਕਰੇਲੇ ਦੀ ਜੜ੍ਹ , ਜੀਰਾ, ਕਾਲੀ ਮਿਰਚ ਦੇ ਦਾਣੇ, ਪੁਰਾਣਾ ਗੁੜ ਮਿਲਾ ਕੇ ਵਰਤੋ। ਅਰਾਮ ਮਿਲੇਗਾ।
7. ਮਲੇਰੀਆ ਹੋ ਜਾਣ ਤੇ ਲੋਹੇ ਦੇ ਭਾਂਡੇ ਵਿੱਚ ਇੱਕ ਨਿੰਬੂ ਨੂੰ ਇੱਕ ਕਿਲੋ ਪਾਣੀ ਵਿੱਚ ਪਾ ਕੇ ਉਬਾਲੋ। ਜਦ ਅੱਧਾ ਰਹਿ ਜਾਵੇ ਤਾਂ ਕੋਸਾ ਕੋਸਾ ਪਾਣੀ ਰੋਗੀ ਨੂੰ ਪਿਲਾਉ। ਉਪਰ ਕੰਬਲ ਜਾਂ ਰਜਾਈ ਪਾ ਦਿਓ। ਪਿਸ਼ਾਬ ਅਤੇ ਪਸੀਨਾ ਆਉਣ ਨਾਲ ਸਾਰੀ ਗਰਮੀ ਨਿਕਲ ਜਾਵੇਗੀ।
8.  ਤੁਲਸੀ ਦੇ ਪੱਤਿਆਂ ਦੀ ਰੋਜ਼ ਵਰਤੋਂ ਕਰਨ ਨਾਲ ਮਲੇਰੀਆ ਨਹੀਂ ਹੁੰਦਾ।
9. ਤਵੇਂ ਤੇ ਲੂਣ ਗਰਮ ਕਰੋ, ਠੰਢਾ ਕਰਕੇ ਪੀਹ ਕੇ ਰੱਖ ਲਉ। ਮਲੇਰੀਆਂ ਬੁਖ਼ਾਰ ਦੇ ਰੋਗੀ ਨੂੰ ਇਹੀ ਲੂਣ ਅੱਧਾ ਨਿੰਬੂ ਗਰਮ ਕਰਕੇ ਉਸ ਤੇ ਰੱਖ ਕੇ ਚੂਸਣ ਨੂੰ ਦੇਵੋ।

1. ਲੂਅ ਲੱਗ ਕੇ ਬੁਖਾਰ ਹੋ ਜਾਵੇ ਤਾਂ ਇਮਲੀ ਉਬਾਲ ਕੇ ਪੁਣ ਲਓ ਇਕ ਕੱਪ ਸ਼ਰਬਤ ਵਾਂਗ ਵਰਤੋਂ, ਬੁਖਾਰ ਠੀਕ ਹੋ ਜਾਵੇਗਾ
2. ਆਲੂਬੁਖਾਰੇ ਨੂੰ ਗਰਮ ਪਾਣੀ 'ਚ ਪਾ ਕੇ ਰੱਖੋ। ਫੇਰ ਉਸ ਨੂੰ ਪਾਣੀ 'ਚ ਮਸਲ ਲਉ।ਇਸ ਪਾਣੀ ਨੂੰ ਪੀਣ ਨਾਲ ਲੂਅ  ਨਾਲ ਹੋਈ ਘਬਰਾਹਟ ਅਤੇ ਬੇਚੈਨੀ ਦੂਰ ਹੋ ਜਾਂਦੀ ਹੈ।
3. ਨਾਰੀਅਲ ਦੇ ਦੁੱਧ 'ਚ ਕਾਲਾ ਜੀਰਾ ਘੋਟ ਕੇ ਸਰੀਰ 'ਤੇ ਮਲਣ ਨਾਲ ਲੂਅ ਲੱਗਣ 'ਤੇ ਹੋਣ ਵਾਲੀ ਸੜਨ ਘੱਟਦੀ ਹੈ।
4. ਲੂਅ ਦਾ ਅਸਰ ਖ਼ਤਮ ਕਰਨ ਲਈ ਇਮਲੀ ਦਾ ਗੁੱਦਾ ਹੱਥਾਂ ਪੈਰਾਂ ਦੇ ਤਲਵਿਆਂ ਤੇ ਮਲੋ।
5. ਲੂਅ ਤੋ ਬਚਣ ਲਈ ਤੁਲਸੀ ਦੇ ਪੱਤਿਆਂ ਦਾ ਰਸ ਸ਼ੱਕਰ 'ਚ ਰਲਾ ਕੇ ਪੀਓ  ਲੂਅ ਨਹੀਂ ਲਗੇਗੀ।
6. ਲੂਅ ਤੋ ਬਚਣ ਲਈ, ਪਿਆਜ਼ ਦਾ ਰਸ ਪੁੜਪੁੜੀਆਂ 'ਤੇ ਅਤੇ ਛਾਤੀ 'ਤੇ ਮਲੋ। ਰੋਟੀ ਨਾਲ ਕੱਚਾ ਪਿਆਜ਼ ਖਾਣ ਨਾਲ ਵੀ ਲੂਅ ਤੋਂ ਬਚਾਅ ਰਹਿੰਦਾ ਹੈ।
7. ਔਲੇ ਦਾ ਮੁਰੱਬਾ ਚਾਂਦੀ ਦੇ ਵਰਕ 'ਚ ਲਪੇਟ ਕੇ ਖਾਉ।
8. ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਲਸੀ ਦੇ ਰਸ 'ਵਿੱਚ ਥੋੜ੍ਹਾ ਜਿਹਾ ਲੂਣ ਪਾ ਕੇ ਪੀ ਲਵੋ। ਲੂ ਨਹੀਂ ਲਗੇਗੀ ਅਤੇ ਬਹੁਤਾ ਪਸੀਨਾ ਵੀ ਨਹੀਂ ਆਵੇਗਾ।ਪਿਆਸ ਵੀ ਨਹੀਂ ਲੱਗੇਗੀ।
9. ਲੂਅ ਲੱਗ ਜਾਣ 'ਤੇ ਠੰਢੇ ਪਾਣੀ 'ਚ ਬਰਫ਼ ਅਤੇ ਗੁਲਾਬ ਜਲ ਪਾ ਕੇ ਮੱਥੇ 'ਤੇ ਕਪੜੇ ਦੀਆਂ ਗਿੱਲੀਆਂ ਪੱਟੀਆਂ ਰੱਖੋ।
10. ਖਰਬੂਜ਼ੇ ਦੇ ਬੀਜ ਪੀਹ ਕੇ ਸਿਰ ਜਾਂ ਸਰੀਰ 'ਤੇ ਲੇਪ ਕਰੋ। ਇਨ੍ਹਾਂ ਤੋ ਬਣੀ ਠੰਢਿਆਈ ਲਾਭਦਾਇਕ ਹੈ।
11. ਲੂਅ ਲੱਗਣ 'ਤੇ ਸਰੀਰ 'ਚ ਹੋਣ ਵਾਲੀ ਸੜਨ ਦੂਰ ਕਰਨ ਲਈ ਜੌਂ ਦੇ ਆਟੇ 'ਚ ਪਾਣੀ ਰਲਾ ਕੇ ਪਤਲਾ ਲੇਪ ਬਣਾ ਲਉ।  ਇਸ ਨੂੰ ਪੂਰੇ ਸਰੀਰ 'ਤੇ ਲਾਉ।ਅਰਾਮ ਮਿਲੇਗਾ।
12. ਲੂਅ ਤੋਂ ਤੁਰੰਤ ਅਰਾਮ ਪਾਉਣ ਲਈ ਜੌਅ ਦਾ ਆਟਾ ਅਤੇ ਪੀਸਿਆ ਪਿਆਜ਼ ਮਿਲਾ ਕੇ ਸਰੀਰ 'ਤੇ ਲੇਪ ਕਰੋ। ਰਾਹਤ ਮਿਲਦੀ ਹੈ।
13. ਉਲਟੀਆਂ ਅਤੇ ਦਸਤ ਲੱਗਣ 'ਤੇ ਪਾਣੀ 'ਚ ਨਿੰਬੂ, ਲੂਣ, ਸ਼ੱਕਰ ਮਿਲਾ ਕੇ ਮਰੀਜ਼ ਨੂੰ ਇੱਕ ਘੰਟੇ ਪਿੱਛੋਂ ਪਿਆਉਂਦੇ ਰਹੋ।

1. ਤ੍ਰਿਫਲਾ, ਔਲਾ, ਹਰੜ, ਬਹੇੜਾ ਚੂਰਨ ਚੂਰਨ 1-2 ਛੋਟੇ ਚਮਚੇ ਰਾਤੀਂ ਸੌਣ ਵੇਲੇ ਗਰਮ ਦੁੱਧ ਜਾਂ ਗਰਮ ਪਾਣੀ ਨਾਲ ਲੈਣ ਨਾਲ ਕਬਜ਼ ਦੂਰ ਹੁੰਦੀ ਹੈ।

2. ਸਵੇਰੇ ਉਠਦਿਆਂ ਨਿਰਨੇ ਕਾਲਜੇ ਤਾਂਬੇ ਦੇ ਭਾਂਡੇ ਵਿੱਚ ਰਖਿਆ ਪਾਣੀ ਪੀਂਦੇ ਰਹੋ ਕਬਜ ਦੂਰ ਰਹਿੰਦੀ ਹੈ।

3. ਪਪੀਤਾ ਅਤੇ ਅਰਮੂਦ ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਕਬਜ਼ ਦੂਰ ਹੁੰਦੀ ਹੈ।

4. ਕਬਜ਼ ਦੂਰ ਕਰਨ ਲਈ ਨਿੰਮ ਦੇ ਫੁੱਲਾ ਨੂੰ ਸਾਫ਼ ਪਾਦੀ 'ਚ ਧੋ ਕੇ ਸੁਕਾ ਕੇ ਪੀਹ  ਲਓ, ਇਹ ਚੂਰਨ 1 ਗ੍ਰਾਮ ਰੋਜ਼ ਰਾਤੀਂ ਤੱਤੇ ਪਾਣੀ ਨਾਲ ਲਵੋ।

5. ਕਬਜ਼ ਦੂਰ ਕਰਨ ਲਈ ਦੇਸੀ ਘਿਓ 'ਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਓ, ਨਾਲ ਹੀ ਰੋਜ਼ ਸੌਣ ਤੋਂ ਇਕ ਘੰਟਾ ਪਹਿਲਾ ਗਰਮ ਦੁੱਧ 'ਚ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਪੀਵੋ।

6. ਤੁਲਸੀ ਦੇ ਪੱਤਿਆਂ ਦਾ ਰਸ, ਸ਼ਹਿਦ, ਅਦਰਕ ਦਾ ਰਸ ਅਤੇ ਪਿਆਜ਼ ਦਾ ਰਸ ਬਰਾਬਰ-ਬਰਾਬਰ ਲੈ ਕੇ ਚੱਟਣ ਨਾਲ ਸੁੱਕੀ ਅਤੇ ਅੰਤੜੀ 'ਚ ਜੰਮੀ ਟੱਟੀ ਨਿਕਲ ਜਾਂਦੀ ਹੈ।

7. ਅਮਰੂਦ ਖਾਣ ਨਾਲ ਕਬਜ਼ ਦੂਰ ਹੁੰਦੀ ਹੈ। ਅਮਰੂਦ ਰੋਟੀ ਖਾਣ ਤੋਂ ਪਹਿਲਾਂ ਖਾਓ। ਕਿਉਂਕਿ ਰੋਟੀ ਖਾਣ ਪਿਛੋ ਅਮਰੂਦ ਖਾਣ ਨਾਲ ਇਹ ਕਬਜ਼ ਕਰਦਾ ਹੈ। ਇਸ ਨੂੰ ਸੇਂਧਾ ਲੂਣ ਲਾ ਕੇ ਖਾਉ ਕਿ ਪਾਚਨ ਸ਼ਕਤੀ ਵਿਚ ਸੁਧਾਰ ਹੋਵੇ।

8. ਨਿੰਬੂ ਦਾ ਰਸ ਅਤੇ ਸ਼ੱਕਰ ਇਕ ਗਲਾਸ ਪਾਣੀ 'ਚ ਰਲਾ ਕੇ ਰਾਤੀਂ ਪੀਣ ਨਾਲ ਥੋੜ੍ਹੇ ਹੀ ਦਿਨਾ 'ਚ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ।

9. ਖਾਲੀ ਪੇਟ ਸੇਬ ਖਾਣ ਨਾਲ ਕਬਜ਼ ਦੂਰ ਹੁੰਦੀ ਹੈ। ਕਬਜ਼ ਦੂਰ ਕਰਨ ਲਈ ਛਿੱਲਕੇ ਸਮੇਤ ਸੇਬ ਖਾਓ। ਰੋਟੀ ਪਿੱਛੋਂ ਸੇਬ ਖਾਣ ਨਾਲ ਕਬਜ਼ ਹੋ ਜਾਂਦੀ ਹੈ। ਇਸ ਲਈ ਕਬਜ਼ ਦੂਰ ਕਰਨ ਲਈ ਰੋਟੀ ਪਿੱਛੋਂ ਸੇਬ ਨਾ ਖਾਓ।

10. ਰੋਜ਼ ਖਾਧੀ ਜਾਣ ਵਾਲੀ ਸਾਗ-ਸਬਜ਼ੀ 'ਚ ਲੱਸਣ ਦੀ ਵਰਤੋਂ ਜ਼ਰੂਰ ਕਰੋ, ਕਬਜ਼ ਦੂਰ ਹੋਵੇਗੀ।

11. ਹਰੜ, ਸੌਂਫ, ਛੋਟੀ ਮਿਸਰੀ ਬਰਾਬਰ ਮਿਕਦਾਰ 'ਚ ਪੀਹ ਕੇ ਰਲਾ ਲਉਹ ਇਸ ਦਾ ਇਕ ਚਮਚਾ ਰੋਜ਼ ਰਾਤੀਂ ਸੌਣ ਵੇਲੇ ਪਾਦੀ ਨਾਲ ਲਵੋ। ਕਬਜ਼ ਨਹੀਂ ਹੋਵੇਗੀ।

TOP