ਸਾਡੇ ਬਾਰੇ
ਰਿਟਾਇਰਡ ਆਯੁਰਵੈਦ ਮੈਡੀਕਲ ਅਫਸਰ ਡਾ: ਪਰਮਜੀਤ ਸਿੰਘ ਆਯੁਰਵੈਦ ਦੇ ਇੱਕ ਮਾਹਿਰ ਡਾਕਟਰ ਹਨ। ਜੋ ਪਿਛਲੇ 30 ਸਾਲਾ ਤੋ ਆਯੁਰਵੈਦਿਕ ਦਵਾਈਆ ਨਾਲ ਰੋਗੀਆ ਦਾ ਇਲਾਜ ਕਰਦੇ ਆ ਰਹੇ ਹਨ। ਡਾ: ਸਾਹਿਬ ਦਾ ਜਨਮ 1950 ਵਿੱਚ ਬਟਾਲਾ ਸ਼ਹਿਰ (ਪੰਜਾਬ) ਵਿੱਚ ਹੋਇਆ। ਆਪਣੀ ਮੁਢੱਲੀ ਸਿੱਖਿਆ ਪ੍ਰਾਪਤ ਕਰਨ ਤੋ ਬਾਅਦ ਉਹਨਾ ਨੇ 1976 ਵਿੱਚ ਆਯੁਰਵੈਦਿ ਵਿੱਚ ਡਿਗਰੀ ਪ੍ਰਾਪਤ ਕੀਤੀ। ਉਹਨਾ ਦੀ ਕਾਬਿਲਤਾ ਸਦਕਾ ਹੀ ਉਹਨਾ ਨੂੰ ਜਲਦ ਹੀ 1978 ਵਿੱਚ ਪੰਜਾਬ ਸਰਕਾਰ ਵੱਲੋ ਆਯੁਰਵੈਦ ਮੈਡੀਕਲ ਅਫਸਰ ਨਿਯੁਕਤ ਕੀਤਾ ਗਿਆ। ਡਾ: ਸਾਹਿਬ ਨੇ ਆਪਣੇ ਜੀਵਨ ਦੇ 30 ਸਾਲ ਬਤੌਰ ਆਯੁਰਵੈਦ ਮੈਡੀਕਲ ਅਫਸਰ ਪੰਜਾਬ ਦੇ ਅੱਲਗ- ਅੱਲਗ ਪਿੰਡਾ ਦੀ ਡਿਸਪੈਂਸਰੀ ਵਿੱਚ ਬੜੀ ਇਮਾਨਦਾਰੀ ਨਾਲ ਰੋਗੀਆ ਦਾ ਇਲਾਜ ਕਰਦੇ ਬਿਤਾਏ ਹਨ। ਉਹਨਾ ਨੇ ਜਿਆਦਾ ਸਮਾਂ ਗੁਰਦਾਸਪੁਰ ਜਿਲ਼ੇ ਦੇ ਪਿੰਡ ਕਿੜੀ ਅਫਗਾਨਾ ਦੀ ਡਿਸਪੈਂਸਰੀ ਵਿੱਚ ਸੇਵਾ ਨਿਭਾਈ।
2008 ਵਿੱਚ ਡਾ: ਸਾਹਿਬ ਰਿਟਾਇਰਡ ਹੋ ਗਏ। ਉਹਨਾ ਦੇ ਰਿਟਾਇਰਡ ਹੋਣ ਤੋ ਬਾਅਦ ਵੀ ਇਲਾਕੇ ਦੇ ਲੋਕ ਉਹਨਾ ਕੋਲ ਇਲਾਜ਼ ਲਈ ਪਹੁੰਚ ਜਾਇਆ ਕਰਦੇ ਸਨ। ਉਹਨਾ ਦੀ ਹੱਸਮੁਖ ਸ਼ਖਸੀਅਤ ਅਤੇ ਗੱਲਬਾਤ ਕਰਨ ਦਾ ਤਰੀਕਾ ਹਰ ਕਿਸੇ ਦੇ ਦਿਲ ਵਿੱਚ ਇੱਕ ਵੱਖਰੀ ਛਾਪ ਛੱਡ ਜਾਦਾ ਸੀ। ਡਾ: ਸਾਹਿਬ ਦੀ 30 ਸਾਲਾ ਦੀ ਨਿਰੰਤਰ ਮਿਹਨਤ ਸਦਕਾ ਉਹਨਾ ਨੂੰ ਆਯੁਰਵੈਦ ਵਿੱਚ ਮੁਹਾਰਤ ਹਾਸਿਲ ਹੈ। ਇਲਾਕੇ ਦੇ ਲੋਕਾ ਦੀ ਜਰੂਰਤ ਨੂੰ ਦੇਖਦੇ ਹੋਏ ਡਾ: ਸਾਹਿਬ ਆਯੁਰਵੈਦ ਤੋ ਲਏ ਕਈ ਪੁਰਾਣੇ ਨੁਸਖੇ ਲੈ ਕੈ ਜੜ੍ਹੀਆ, ਬੂਟੀਆ, ਭਸਮਾ ਦੁਆਰਾ ਦਵਾਈ ਤਿਆਰ ਕਰਦੇ ਹਨ। ਉਹਨਾ ਦੇ ਸਪੁਤਰ ਡਾ: ਰੁਪਿੰਦਰਜੀਤ ਸਿੰਘ ਵੀ ਆਪਣੀ ਬੀ.ਏ.ਐਮ.ਐਸ ਦੀ ਡਿਗਰੀ ਪ੍ਰਾਪਤ ਕਰਨ ਤੋ ਬਾਅਦ ਆਪਣੇ ਪਿਤਾ ਜੀ ਨਾਲ ਰੋਗੀਆ ਦਾ ਇਲਾਜ ਕਰ ਰਹੇ ਹਨ। ਇਲਾਕੇ ਦੇ ਮਰੀਜ਼ ਤਾਂ ਡਾਕਟਰ ਸਾਹਿਬ ਪਾਸੋ ਇਲਾਜ਼ ਲਈ ਆਉਂਦੇ ਹੀ ਹਨ, ਦੇਸ਼ਾ ਵਿਦੇਸ਼ਾ ਤੋ ਵੀ ਮਰੀਜ਼ ਆਪਣੇ ਇਲਾਜ਼ ਲਈ ਡਾ: ਸਾਹਿਬ ਪਾਸੋ ਦਵਾਈ ਮੰਗਵਾਉਦੇ ਹਨ
ਅੱਜ ਦੇ ਸਮੇਂ ਵਿੱਚ ਸਾਇੰਸ ਨੇ ਮਨੁੱਖ ਦੇ ਜੀਵਨ ਨੂੰ ਬਿਲਕੁਲ ਬਦਲ਼ ਕੇ ਰੱਖ ਦਿੱਤਾ ਹੈ। ਕੰਪਿਉਟਰ, ਇੰਟਰਨੈਟ, ਫਾਸਟ ਫੂਡ ਅਤੇ ਨਸ਼ੇ ਮਨੁੱਖ ਦੇ ਜੀਵਨ ਦਾ ਅੰਗ ਬਣ ਗਏ ਹਨ। ਵੱਧ ਰਹੀ ਮਸ਼ੀਨਰੀ ‘ਚੋ’ ਨਿਕਲਦੇ ਧੂੰਏ, ਜ਼ਹਰੀਲੀਆ ਗੈਸਾ, ਸੜਕਾ ਤੇ ਉੱਡ ਰਹੇ ਘੱਟੇ ਮਿੱਟੀ, ਫਸਲਾ ਉੱਤੇ ਹੋ ਰਹੇ ਜ਼ਹਰੀਲੇ ਸਪਰੇਅ ਜੋ ਕਿ ਕਈ ਬਿਮਾਰੀਆ ਨੂੰ ਸੱਦਾ ਦੇ ਰਹੇ ਹਨ। ਲੋਕਾ ਵਿੱਚ ਖਾਣ ਪੀਣ ਦੀਆ ਆਂਦਤਾ ਨੂੰ ਲੈ ਕੇ ਜਿਆਦਾਤਰ ਬਿਮਾਰੀਆ ਪਾਈਆ ਜਾ ਰਹੀਆ ਹਨ। ਅਮਰੀਕਾ ਵਾਂਗ ਸਾਡੇ ਦੇਸ਼ ਵਿੱਚ ਵੀ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ। ਸ਼ੂਗਰ, ਯੂਰਿਕ ਐਸਿਡ, ਦਿਲ ਦੀਆ ਬਿਮਾਰੀਆ ਆਮ ਲੋਕਾ ਵਿੱਚ ਘੱਟ ਉਮਰ ਵਿੱਚ ਹੀ ਪਾਈਆ ਜਾ ਰਹੀਆ ਹਨ। ਮਾਨਸਿਕ ਤਣਾਅ ਦੇ ਵੱਧਣ ਕਾਰਨ ਵੀ ਲੋਕ ਬਹੁਤ ਪ੍ਰੇਸ਼ਾਨ ਹਨ।
ਸਤਿਕਾਰਯੋਗ ਪਿਤਾ ਜੀ ਡਾ: ਪਰਮਜੀਤ ਸਿੰਘ ਜੀ ਜਿੰਨਾ ਨੇ ਆਪਣੀ ਜਿੰਦਗੀ ਦੇ 30 ਸਾਲ ਆਯੁਰਵੈਦ ਨੂੰ ਦਿੱਤੇ, ਜਦ ਵੀ ਕੋਈ ਮਰੀਜ਼ ਉਹਨਾ ਕੋਲੋ ਇਲਾਜ਼ ਕਰਵਾ ਕੇ ਠੀਕ ਹੁੰਦਾ ਤਾਂ ਮਨ ਨੂੰ ਬਹੁਤ ਪ੍ਰਸਨੰਤਾ ਹੁੰਦੀ। ਪ੍ਰਮਾਤਮਾ ਦੀ ਕ੍ਰਿਪਾ ਨਾਲ ਜਦ ਵੀ ਕੋਈ ਮਰੀਜ਼ ਮੇਰੇ ਕੋਲੋ ਠੀਕ ਹੁੰਦੇ ਹਨ ਤਾਂ ਡਾ ਪਰਮਜੀਤ ਸਿੰਘ ਦਾ ਬੇਟਾ ਹੋਣ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ।
ਸਮੇਂ ਦੀ ਜਰੂਰਤ ਨੂੰ ਵੇਖਦੇ ਹੋਏ ਅਸੀ ਇਹ ਵੈਬਸਾਇਡ ਤਿਆਰ ਕੀਤੀ ਹੈ। ਇਸ ਵਿੱਚ ਅਸੀ ਸਿਹਤ ਸੰਭਾਲ ਦੀ ਵੱਧ ਤੋ ਵੱਧ ਜਾਣਕਾਰੀ ਦਿੱਤੀ ਹੈ, ਸਮੇ ਸਮੇ ਤੇ ਜਾਣਕਾਰੀ ਅੱਪਡੇਟ ਕਾਰਦੇ ਰਹਾਗੇ। ਸਾਡੇ ਫੇਸਬੁੱਕ ਪੇਜ਼ ਨਾਲ ਵੀ ਜੁੜੋ ਤਾ ਜੋ ਤੁਹਾਨੂੰ ਸਿਹਤ ਸੰਭਾਲ ਬਾਰੇ ਅੱਪਡੇਟ ਮਿਲਦੇ ਰਹਿਣ।
ਡਾ: ਰੁਪਿੰਦਰਜੀਤ ਸਿੰਘ ਬੀ.ਏ.ਐਮ.ਐਸ