ਪਿਛਲੇ ਕੁਝ ਹੀ ਕੁ ਸਮੇ ਤੋ ਸਾਡਾ ਜੀਵਨ ਬਹੁਤ ਹੀ ਬਦਲ ਗਿਆ ਹੈ। ਸਾਡੇ ਕੰਮ ਕਾਰ ਕਰਨ ਦੇ ਤਰੀਕੇ ਤੇਜ਼ ਅਤੇ ਸੌਖੇ ਹੋ ਗਏ ਹਨ। ਸਰੀਰਕ ਸ਼ਕਤੀ ਦੀ ਥਾਂ ਕੰਮ ਕਾਜ਼ ਵਿੱਚ ਦਿਮਾਗੀ ਸ਼ਕਤੀ ਵੱਧ ਲੱਗਣ ਲੱਗ ਪਈ ਹੈ ਜਿਸ ਦੇ ਕਰਕੇ ਹਰ ਇੱਕ ਦਾ ਦਿਮਾਗ ਤੇਜ਼ ਅਤੇ ਸਰੀਰ ਢਿੱਲਾ ਪੈਣ ਲੱਗ ਪਿਆ ਹੈ।
ਸਰੀਰ ਦੀ ਸ਼ਕਤੀ ਦਾ ਚੰਗੀ ਤਰ੍ਹਾਂ ਪ੍ਰੋਯਗ ਨਾ ਹੋਣ ਕਾਰਨ ਕਈ ਨਵੀਆਂ ਬਿਮਾਰੀਆਂ ਹੋਂਦ ਵਿੱਚ ਆ ਰਹੀਆ ਹਨ। ਅੱਜ 35 ਸਾਲ ਦੇ ਮਰਦ ਵੀ 60 ਸਾਲ ਦੇ ਮਰਦਾ ਵਾਂਗ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਜਿੰਨਾ ਵਿੱਚ ਫਾਲਤੂ ਚਰਬੀ, ਯੂਰਿਕ ਐਸਿਡ, ਆਲਸ, ਵਾਲਾ ਦਾ ਚਿੱਟਾ ਹੋਣਾ, ਗੈਸ ਤੇਜ਼ਾਬ ਦਾ ਬਣਨਾ, ਮਰਦਾਨਾ ਕਮਜ਼ੋਰੀ, ਖੂਨ ਦਾ ਗਾੜਾ ਹੋਣਾ,ਸ਼ੁਕਰਾਣੂ ਘੱਟ ਹੋਣਾ ਵਰਗੀਆ ਸਮੱਸਿਆਵਾ ਆ ਰਹੀਆ ਹਨ। ਇਹਨਾ ਸਾਰੀਆ ਸਮੱਸਿਆਵਾ ਦੇ ਵਿੱਚੋ ਮਰਦਾਨਾ ਕਮਜ਼ੋਰੀ ਦੇ ਕਰਕੇ ਮਰਦ ਵਧੇਰੇ ਪ੍ਰੇਸ਼ਾਨ ਹੁੰਦੇ ਹਨ ਕਿਉਕਿ ਮਰਦਾ ਦੇ ਕੋਲ ਮਰਦਾਨਗੀ ਹੀ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਉਹ ਆਪਣੇ ਜੀਵਨ ਸਾਥੀ ਨੂੰ ਸੰਤੁਸ਼ਟ ਕਰ ਸਕਦੇ ਹਨ ਅਤੇ ਜੀਵਨ ਦਾ ਭਰਪੂਰ ਅਨੰਦ ਮਾਣ ਸਕਦੇ ਹਨ। ਇਸ ਗੱਲ ਵਿੱਚ ਕੋਈ ਛੱਕ ਨਹੀ ਕਿ ਸੈਕਸ ਕਮਜ਼ੋਰੀ ਸਰੀਰ ਵਿੱਚ ਜਰੂਰੀ ਤੱਤਾ ਦੀ ਘਾਟ ਕਰਕੇ ਆਉਂਦੀ ਹੈ। ਮਰਦਾ ਦੇ ਸਰੀਰ ਦੇ ਵਿੱਚ ਪਾਏ ਜਾਣ ਵਾਲੇ ਹਾਰਮੋਨ ਦਾ ਵਾਧਾ ਘਾਟਾ ਸਰੀਰਕ ਕਮਜ਼ੋਰੀ ਅਤੇ ਬਿਮਾਰੀਆ ਦਾ ਕਾਰਨ ਬਣਦਾ ਜਾ ਰਿਹਾ ਹੈ। ਜਿਵੇ ਕਿ—–
1- ਸੰਭੋਗ ਕਰਨ ਦੀ ਸਮਰੱਥਾ ਨਾ ਰਹਿਣਾ
2- ਸ਼ੁਕਰਾਣੂਆ ਦੀ ਮਾਤਰ੍ਹਾਂ ਘੱਟਣਾ
3- ਸਰੀਰ ਦੀਆ ਮਾਸਪੇਸ਼ੀਆ ਦਾ ਟੁੱਟਣਾ
4- ਵਾਲਾ ਦਾ ਝੜਨਾ ਅਤੇ ਚਿੱਟੇ ਹੋਣਾ
5- ਜਿਗਰ ਦੇ ਵਿੱਚ ਗਰਮੀ ਹੋਣਾ
6- ਔਰਤਾ ਵਾਂਗ ਛਾਤੀ ਦਾ ਵੱਧਣਾ
7- ਯੂਰਿਕ ਐਸਿਡ ਦਾ ਵੱਧਣਾ
8- ਹੱਡੀਆਂ ਦਾ ਕਮਜੋਰ ਹੋਣਾ
9- ਮੋਟਾਪਾ ਅਤੇ ਆਲਸ ਆਉਣਾ
10- ਯਾਦ ਸ਼ਕਤੀ ਦਾ ਕਮਜੋਰ ਹੋਣਾ
ਅੱਜ ਕੱਲ 100 ਵਿੱਚੋ 90% ਮਰਦ ਉਪਰੋਕਤ ਦਿੱਤੀਆ ਬਿਮਾਰੀਆ ਵਿੱਚੋ ਕੁੱਝ ਬਿਮਾਰੀਆ ਨਾਲ ਜਰੂਰ ਪੀੜ੍ਹਤ ਹਨ। ਉਪਰੋ ਖਰਾਬ ਖਾਣ-ਪੀਣ ਅਤੇ ਦਿਮਾਗੀ ਪ੍ਰੇਸ਼ਾਨੀ ਕਾਰਨ ਇਹ ਸਮੱਸਿਆਵਾ ਦਿਨੋ ਦਿਨ ਵਧਦੀਆ ਜਾਦੀਆ ਹਨ। ਜੇਕਰ ਅਸੀ ਸਿਰਫ ਮਰਦਾਨਾ ਕਮਜ਼ੋਰੀ ਦੀ ਗੱਲ ਹੀ ਕਰੀਏ ਤਾਂ ਸਾਡੇ ਪੰਜਾਬੀ ਇਸ ਸਮੱਸਿਆ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕੇ ਹਨ। ਸ਼ੁਕਰਾਣੂ ਸਮੱਸਿਆ ਵੀ ਅੱਜ ਕੱਲ ਆਮ ਹੀ ਪਾਈ ਜਾ ਰਹੀ ਹੈ। ਸਰੀਰ ਦੀ ਪੀ. ਐਚ ਵੈਲਿਊ ਵੱਧ ਜਾਣ ਕਾਰਨ ਵੀਰਯ ਖਰਾਬ ਹੋਣ ਲੱਗਦਾ ਹੈ। ਸੰਭੋਗ ਕਰਨ ਅਤੇ ਬੱਚਾ ਪੈਦਾ ਕਰਨ ਦੀ ਸਮਰੱਥਾ ਨੌਜਵਾਨਾ ਵਿੱਚ ਘੱਟ ਰਹੀ ਹੈ। ਸਾਡੇ ਕਲਿਨਿਕ ਵਿੱਚ ਕਈ ਐਸੇ ਨੌਜਵਾਨ ਆਉਂਦੇ ਹਨ ਜਿੰਨਾ ਦਾ ਖਾਂਣ ਪੀਣ ਬਹੁਤ ਖਰਾਬ ਹੁੰਦਾ ਹੈ, ਕੁਝ ਐਸੇ ਆਉਂਦੇ ਹਨ ਜੋ ਇਹ ਗੱਲ ਕਹਿੰਦੇ ਹਨ ਕਿ ਅਸੀ ਤਾਂ ਕੁਝ ਵੀ ਫਾਲਤੂ ਨਹੀ ਖਾਂਦੇ ਸਿਰਫ ਘਰ ਦੀ ਰੋਟੀ ਹੀ ਖਾਂਦੇ ਹਾਂ। ਪਰ ਸਾਨੂੰ ਸਾਦੀ ਰੋਟੀ ਅਤੇ ਬਹੁਤ ਜਿਆਦਾ ਖੁਰਾਕ ਦੇ ਵਿਚਕਾਰ ਵਾਲਾ ਰਾਹ ਅਪਣਾਉਣਾ ਪੈਂਦਾ ਹੈ। ਜਿਸ ਦੇ ਲਈ ਸਰੀਰ ਦੀ ਅਵਸਥਾ, ਉਮਰ, ਤਹਿਸੀਰ, ਕੱਦ ਤੇ ਭਾਰ ਦੇ ਮੁਤਾਬਿਕ ਡਾਇਟ ਪਲੈਨ ਦੀ ਜਰੂਰਤ ਹੁੰਦੀ ਹੈ। ਇਸ ਤੋ ਪਹਿਲਾਂ ਜੇਕਰ ਅਸੀ ਆਪਣੇ ਹਾਰਮੋਨਸ ਦਾ ਟੈਸਟ ਕਰਵਾਉਂਦੇ ਹਾਂ ਤਾਂ ਬਹੁਤ ਹੀ ਚੰਗੀ ਗੱਲ ਹੈ। ਉਪਰੋਕਤ ਦਿੱਤੀਆ ਸਮੱਸਿਆਵਾ ਦੇ ਵਿੱਚੋ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀ ਸਾਡੇ ਖਰੜ ਸਥਿਤ ਕਲਿਨਿਕ ਵਿੱਖੇ ਅਪੌਇੰਟਮੈਂਟ ਲੈ ਕੇ ਆ ਸਕਦੇ ਹੋ। ਜਿੱਥੇ ਕਿ ਲੋੜਿੰਦੇ ਟੈਸਟ ਕਰ, ਆਯੁਰਵੇਦਿਕ ਤਰੀਕੇ ਦੇ ਨਾਲ ਇਲਾਜ ਅਤੇ ਡਾਇਟ ਮੈਨੇਜ਼ਮੈਂਟ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਦੀ ਹੈ।
ਵਧੇਰੇ ਜਾਣਕਾਰੀ ਲਈ ਤੁਸੀ ਸਾਡੇ ਫੌਨ ਜਾਂ ਵਟਸਐਪ ਨੰਬਰ 9914451445 ਤੇ ਸਮਪੰਰਕ ਕਰ ਸਕਦੇ ਹੋ।
ਮਰਦਾਨਗੀ ਮਰਦਾ ਦੇ ਲਈ ਜਿੰਦਗੀ ਦੀ ਸੱਭ ਤੋ ਕੀਮਤੀ ਚੀਜ਼ ਹੈ। ਕੰਮ ਕਾਜ਼ੀ ਦੌੜ ਭੱਜ ਤੋ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਸਰੀਰ ਦੇ ਵਿੱਚ ਵੱਧ- ਘੱਟ ਖਾਣ ਪੀਣ ਤੋ ਜਰੂਰੀ ਤੱਤਾ ਦੀ ਕਮੀ ਦੇ ਚਲਦਿਆ ਆਮ ਤੌਰ ਤੇ ਹੀ ਮਰਦ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੋ ਜਾਦੇ ਹਨ। ਅਸੀ ਐਸੇ ਕਈ ਮਰਦਾ ਨੂੰ ਠੀਕ ਕੀਤਾ ਹੈ, ਜਿੰਨਾ ਨੇ ਆਪਣੀ ਜਿੰਦਗੀ ਨੂੰ ਹੀ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ।
ਮਰਦਾਨਾ ਕਮਜ਼ੋਰੀ ਦੇ ਇਲਾਜ਼ ਲਈ ਮਰੀਜ਼ ਦੇ ਪਿਛਲੇ ਕੁਝ ਸਾਲਾ ਦੇ ਜੀਵਨ ਦਾ ਅਧਿਐਨ ਕਰਨਾ ਪੈਂਦਾ ਹੈ, ਕਿਸ ਤਰ੍ਹਾਂ ਦੇ ਦਿਮਾਗੀ ਅਤੇ ਸਰੀਰਕ ਹਲਾਤਾ ਦੇ ਵਿੱਚੋ ਉਹ ਮਰਦ ਲੰਘਿਆ ਕਿ ਸਰੀਰ ਦੀ ਸਭ ਤੋ ਜਰੂਰੀ ਸ਼ਕਤੀ ਮਰਦਾਨਾ ਸ਼ਕਤੀ ਖਤਮ ਹੋ ਗਈ। ਮਰਦਾ ਦੇ ਵਿੱਚ ਸੈਕਸ ਇੱਕ ਬੂਟੇ ਦੇ ਫੱਲ ਦੀ ਤਰ੍ਹਾਂ ਹੈ, ਜੋ ਕਿ ਪੱਕਦਾ ਹੈ ਅਤੇ ਉਸਦੇ ਵਿੱਚ ਹੀ ਅਗਲਾ ਬੂਟਾ ਪੈਦਾ ਕਰਨ ਦੀ ਸਮਰੱਥਾ ਹੁੰਦੀ ਤੇ ਫੱਲਦਾਰ ਬੂਟਾ ਹਰੇ ਭਰੇ ਬਾਗ ਵਿੱਚ ਹੀ, ਮਾਲੀ ਦੀ ਪੂਰੀ ਦੇਖ ਰੇਖ ਹੇਠ ਹੀ ਚੰਗੇ ਫੱਲ ਦੇ ਸਕਦਾ ਹੈ, ਨਾ ਕਿ ਕਿਸੇ ਸੁੱਕੀ ਜਮੀਨ ਜਾਂ ਪ੍ਰਦੂਸ਼ਨ ਵਾਲੇ ਵਾਤਾਵਰਨ ਦੇ ਵਿੱਚ। ਇਸੇ ਤਰ੍ਹਾਂ ਹੀ ਮਰਦਾ ਦੀ ਸੈਕਸ ਪ੍ਰਣਾਲੀ ਇੱਕ ਚੰਗੇ ਵਾਤਾਵਰਨ, ਚੰਗੀ ਮਾਨਸਿਕ ਸਥਿਤੀ, ਚੰਗੀ ਖੂਰਾਕ ਮੰਗਦੀ ਹੈ। ਜਦੋ ਵੀ ਕਿਸੇ ਮਰਦ ਦੀਆ ਇਹ ਚੀਜ਼ਾ ਖਰਾਬ ਹੋਣ ਲੱਗਦੀਆ ਹਨ ਤਾਂ ਕੁਝ ਚਿਰ ਵਿੱਚ ਹੀ ਪ੍ਰਤਖ ਰੂਪ ਦੇ ਵਿੱਚ ਮਰਦਾਨਾ ਕਮਜ਼ੋਰੀ ਸਾਹਮਣੇ ਆ ਜਾਦੀ ਹੈ।
ਆਯੁਰਵੇਦ ਦੇ ਦੁਆਰਾ ਅਸੀ ਬਹੁਤ ਸਾਰੇ ਮਰਦਾ ਦਾ ਇਲਾਜ਼ ਕੀਤਾ ਹੈ।ਪਰ ਕੁਝ ਅਜਿਹੇ ਮਰਦਾ ਨੂੰ ਉਹਨਾ ਦੀ ਦਿਮਾਗੀ ਸਥਿਤੀ ਦੇ ਕਾਰਨ ਪੂਰਨ ਤੌਰ ਤੇ ਅਰਾਮ ਉਹਨਾ ਚਿਰ ਨਹੀ ਆਇਆ, ਜਦ ਤੱਕ ਉਹਨਾ ਦੀ ਦਿਮਾਗੀ ਸਥਿਤੀ ਠਕਿ ਨਹੀ ਹੋਈ ਜਾਂ ਫਿਰ ਉਹ ਇਹ ਗੱਲ ਨੂੰ ਸਮਝ ਗਏ ਕਿ ਦਿਮਾਗੀ ਪ੍ਰੇਸ਼ਾਨੀ ਕਾਰਨ ਮੈਨੂੰ ਕਮਜ਼ੋਰੀ ਹੈ ਸਰੀਰਕ ਕਮਜ਼ੋਰੀ ਤਾਂ ਆਯੁਰਵੇਦਿਕ ਦਵਾਈ ਨਾਲ ਠੀਕ ਹੋ ਗਈ ਹੈ।
ਮੇਰੇ ਇਹੋ ਜਿਹੇ ਮਰੀਜ਼ਾਂ ਦੇ ਜੀਵਨ ਦੀਆਂ ਕੁੱਝ ਸੱਚੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆ ਕਰਨਾ ਚਾਹੁੰਦਾ ਹਾਂ। ਦਿਮਾਗ਼ੀ ਤੌਰ ਤੇ ਮਰਦਾਨਾ ਕਮਜ਼ੋਰੀ ਮਹਿਸੂਸ ਕਰ ਰਹੇ ਮਰਦ ਇਹਨਾਂ ਤੋਂ ਸੇਧ ਲੈ ਸਕਦੇ ਹਨ।
ਇਹਨਾ ਵਿੱਚ ਮਰੀਜਾ ਦੇ ਨਾਮ ਕਾਲਪਨਿਕ ਹਨ ਅਤੇ ਮਰੀਜ਼ਾਂ ਦੇ ਇਜਾਜਤ ਲੈ ਕੇ ਹੀ ਇਹ ਕਹਾਣੀਆਂ ਲਿਖੀਆਂ ਜਾਂ ਰਹੀਆਂ ਹਨ। ਮੇਰਾ ਇੱਕ ਮਰੀਜ਼ ਬਲਜੀਤ ਸਿੰਘ ਜਿਸ ਦੀ ਉਮਰ ਇਸ ਵੇਲੇ 38 ਸਾਲ ਦੀ ਹੈ। ਭਰ ਜਵਾਨੀ ਦੇ ਵਿੱਚ ਉਹ ਬਹੁਤ ਸੋਹਣਾ ਸੁੱਨਖਾ, ਮਾਂ ਬਾਪ ਦਾ ਲਾਡਲਾ ਆਪਣੀ ਇੱਕ ਭੈਣ ਅਤੇ ਇੱਕ ਭਰਾ ਤੋ ਛੋਟਾ ਸੀ। ਉਸ ਦੀ ਮਾਸੀ ਦੇ ਪਿੰਡ ਇੱਕ ਸੁੱਨਖੀ ਕੁੜੀ ਦੇ ਨਾਲ ਉਸ ਦੇ ਰਿਸ਼ਤੇ ਦੀ ਗੱਲ ਚਲੀ, ਉਹ ਵੀ ਇੱਕ ਦੂਜੇ ਨੂੰ ਬਹੁਤ ਪਸੰਦ ਕਰਨ ਲੱਗੇ, ਦੋਵੇ ਇੱਕ ਦੂਜੇ ਨੂੰ ਮਿਲਣ ਵੀ ਲੱਗੇ ਪਿਆਰ ਪੂਰੇ ਸ਼ਿਖਰਾਂ ਤੇ ਸੀ ਕਿ, ਅਚਾਨਕ ਬਲਜੀਤ ਦੇ ਵੱਡੇ ਭਰਾ ਦੀ ਕਿਸੇ ਦੁਰਘਟਣਾ ਦੇ ਵਿੱਚ ਮੌਤ ਹੋ ਗਈ। ਵੱਡੇ ਭਰਾ ਦੇ ਖੋ ਜਾਣ ਦਾ ਦੁੱਖ ਬਲਜੀਤ ਦੇ ਦਿਲ ਤੇ ਬਹੁਤ ਗਹਿਰਾ ਪਿਆ ਤੇ ਉਸ ਤੋ ਵੀ ਗਹਿਰਾ ਦੁੱਖ ਉਸ ਦੇ ਦਿਮਾਗ ਉਤੇ ਉਦੋ ਪਿਆ ਜਦੋ ਉਹਨਾ ਦੇ ਸ਼ਰੀਕੇ ਨੇ ਸਮੇਤ ਇੱਕ ਜੁਆਕ ਨੂੰ ਉਸਦੀ ਭਾਬੀ ਨੂੰ ਉਸ ਦੇ ਘਰੇ ਬਿਠਾਉਣ ਦੀ ਗੱਲ ਕੀਤੀ। ਸ਼ਰੀਕੇ ਅਤੇ ਮਾਂ ਬਾਪ ਦੇ ਅਗੇ ਉਸ ਨੂੰ ਝੁਕਣਾ ਪਿਆ ਤੇ ਆਪਣੀ ਭਾਬੀ ਦੇ ਨਾਲ ਉਸ ਨੂੰ ਵਿਆਹ ਕਰਵਾਉਣਾ ਪਿਆ, ਬਿਸਤਰ ਦੇ ਉਤੇ ਤਾਂ ਉਹ ਆਪਣੀ ਭਾਬੀ ਤੋਂ ਪਤਨੀ ਬਣੀ ਔਰਤ ਨਾਲ ਹੁੰਦਾ ਸੀ, ਪਰ ਉਸ ਦੇ ਦਿਮਾਗ ਵਿੱਚ ਮਾਸੀ ਦੇ ਪਿੰਡ ਵਾਲੀ ਸਹੇਲੀ ਹੀ ਘੁੰਮਦੀ ਸੀ। ਬਲਜੀਤ ਦੀ ਦਿਮਾਗੀ ਸਥਿਤੀ ਐਹੋ ਜਿਹੀ ਬਣ ਚੁੱਕੀ ਸੀ ਕਿ ਖੁਸ਼ੀ, ਅੰਨਦ ਉਸ ਦੀ ਜਿੰਦਗੀ ਵਿੱਚੋ ਗੁਆਚ ਹੀ ਗਏ ਹੋਣ, ਐਸੀ ਸਥਿਤੀ ਦੇ ਵਿੱਚ ਸੁਭਾਵਿਕ ਹੀ ਤੌਰ ਦੇ ਉੱਤੇ ਸੈਕਸ ਪ੍ਰਣਾਲੀ ਕਦੇ ਕੰਮ ਨਹੀ ਕਰਦੀ । ਕੁਝ ਸਾਲ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਸ ਦੀ ਪਤਨੀ ਨੇ ਰਜ਼ਾਮੰਦੀ ਦੇ ਨਾਲ ਹੀ ਉਸ ਤੋ ਤਲਾਕ ਲੈ ਲਿਆ, ਪਰ ਬਹੁਤ ਦੇਰ ਹੋ ਚੁੱਕੀ ਸੀ ਉਸ ਦੀ ਸਹੇਲੀ ਦਾ ਵਿਆਹ ਹੋ ਇਕ ਬੱਚਾ ਵੀ ਹੋ ਚੁੱਕਾ ਸੀ।
ਕੁਝ ਅਰਸੇ ਬਾਅਦ ਬਲਜੀਤ ਦਾ ਦੁਬਾਰਾ ਵਿਆਹ ਕੀਤਾ ਗਿਆ,ਪਰ ਦਿੱਲ ਤੇ ਵੱਜੀਆ ਸੱਟਾ ਦਾ ਦਰਦ ਅਜੇ ਵੀ ਉਨਾਂ ਹੀ ਸੀ। ਹਜੇ ਤੱਕ ਵੀ ਉਸ ਨੂੰ ਆਪਣੀ ਮਾਸੀ ਦਾ ਪਿੰਡ ਚੰਗਾ ਨਹੀ ਲੱਗਦਾ, ਜਿਥੇ ਕਦੇ ਉਹ ਆਪਣੀ ਮਾਸੀ ਦੀ ਮੋਟਰ ਤੇ ਕਪੜੇ ਧੋਣ ਗਈ ਆਪਣੀ ਸਹੇਲੀ ਨੂੰ ਤੱਕਦਾ ਹੁੰਦਾ ਸੀ।ਇਸ ਘੱਟਨਾ ਨੂੰ ਭਾਵੇ 8 ਤੋ 10 ਸਾਲ ਹੋ ਗਏ ਪਰ ਹਜੇ ਤੱਕ ਬਲਜੀਤ ਆਪਣੀ ਮਾਸੀ ਦੇ ਪਿੰਡ ਨਹੀ ਗਿਆ।
ਦੂਜੇ ਵਿਆਹ ਤੋ ਬਾਅਦ ਆਪਣੀ ਪਤਨੀ ਦੀ ਸਰੀਰਕ ਲੋੜ ਨੂੰ ਪੂਰਾ ਕਰਨ ਦੇ ਲਈ ਉਹ ਕਦੇ ਵੈਦਾ ਦੇ ਕੋਲ ਘੁਮਿਆ ਅਤੇ ਕਈ ਤਰ੍ਹਾਂ ਦੀਆ ਦਵਾਈਆ ਖਾਦੀਆ, ਕਿਸੇ ਨੇ ਉਸ ਦੀ ਪੁਰਾਣੀ ਜਿੰਦਗੀ ਬਾਰੇ ਕੋਈ ਗੱਲ ਨਹੀ ਪੁੱਛੀ, ਅਤੇ ਨਾਂ ਕੋਈ ਚੰਗਾ ਇਲਾਜ਼ ਮਿਲ ਪਾਇਆ, ਸੰਭੋਗ ਕਰਨ ਲਈ ਐਲੋਪੈਥੀਕ ਦਵਾਈਆਂ ਦਾ ਇਸਤੇਮਾਲ ਕਰਨ ਲੱਗਾ ਜਿਸ ਦਾ ਅਸਰ ਵੀ ਹੌਲੀ ਹੌਲੀ ਹੋਣਾ ਬੰਦ ਹੋ ਗਿਆ, ਸਰੀਰ ਨੇ ਟੈਸਟਰੋਸਟੋਨ ਹਾਰਮੋਨ ਬਣਾਉਣਾ ਬੰਦ ਕਰ ਦਿੱਤਾ। ਬਲਜੀਤ ਨੂੰ ਠੀਕ ਕਰਨਾ ਇਕ ਸੁੱਕੇ ਹੋਏ ਬੂਟੇ ਨੂੰ ਹਰਾ ਕਰਨ ਦੇ ਬਰਾਬਰ ਸੀ।
ਸਾਨੂੰ ਮਨੋਵਿਗਿਆਨਕ ਤਰੀਕੇ ਦੇ ਨਾਲ ਐਹੋ ਜਿਹੇ ਮਰੀਜ਼ਾ ਨੂੰ ਵੇਖਣਾ ਪੈਦਾ ਹੈ। ਯੋਗਾ, ਸਰੀਰਕ ਕਸਰਤ, ਚੰਗੀ ਆਯੂਰਵੇਦਿਕ ਦਵਾਈ, ਖਾਸ ਕਰ ਦਿਮਾਗ ਨੂੰ ਸ਼ਾਂਤ ਅਤੇ ਤਾਕਤਵਰ ਬਣਾਉਣ ਵਾਲੀਆ ਦਵਾਈਆਂ ਦੇ ਨਾਲ ਇਲਾਜ਼ ਕਰਨ ਤੇ ਹੀ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਬਲਜੀਤ ਦਾ ਇਲਾਜ਼ ਕੁਝ ਲੰਬਾ ਚਲਿਆ ਤੇ ਹੁਣ ਬਲਜੀਤ ਮਾੜੇ ਸੁਪਨੇ ਵਾਂਗ ਉਹਨਾ ਘੱਟਨਾਵਾ ਨੂੰ ਭੁੱਲ ਨਵੀ ਜਿੰਦਗੀ ਬਤੀਤ ਕਰ ਰਿਹਾ ਹੈ।
ਸਾਡੇ ਦੇਸ਼ ਦੇ ਵਿੱਚ ਸੈਕਸ, ਸਰੀਰਕ ਸੰਭਾਲ ਅਤੇ ਖੁਰਾਕਾ ਦੇ ਸਬੰਧੀ ਐਜੁਕੇਸ਼ਨ ਦੀ ਕਮੀ ਹੈ। ਜਿਸ ਕਰਕੇ ਵੀ ਦਿਮਾਗੀ ਤੌਰ ਤੇ ਸਾਡੇ ਲੋਕ ਕਈ ਤਰ੍ਹਾਂ ਦੀਆ ਬਿਮਾਰੀਆ ਦਾ ਸਾਹਮਣਾ ਕਰ ਰਹੇ ਹਨ। ਵਿਦੇਸ਼ਾ ਵਿੱਚ ਵਸੇ ਪੰਜਾਬੀ ਪਰਿਵਾਰਾ ਵਿੱਚ ਕੰਮ ਕਾਰ ਦੀ ਦੌੜ ਭੱਜ ਅਤੇ ਤਣਾਵ ਪੂਰਨ ਜਿੰਦਗੀ ਦੇ ਚਲਦਿਆ ਸਰੀਰਕ ਅਤੇ ਮਾਨਸਿਕ ਸਮੱਸਿਆਵਾ ਆ ਰਹੀਆ ਹਨ। ਇਸੇ ਤਰ੍ਹਾਂ ਹੀ ਮੇਰਾ ਇੱਕ ਮਰੀਜ਼ ਨਾ ਉਹ ਗੋਰਾ ਤੇ ਨਾ ਹੀ ਪੂਰਾ ਪੰਜਾਬੀ ਇੰਗਲੈਡ ਦੇ ਵਿੱਚ ਜੰਮਿਆ ਪਲਿਆ ਰੌਬਿਨ ਮੇਰੇ ਕੋਲ ਆਇਆ, ਰੌਬਿਨ ਦੇ ਪਿਤਾ ਬਹੁਤ ਪਹਿਲਾ ਇੰਗਲੈਂਡ ਵਿੱਚ ਸੈਟ ਹੋ ਚੁੱਕੇ ਸਨ। ਉਹਨਾ ਦਾ ਕਾਫੀ ਵੱਡਾ ਕਾਰੋਬਾਰ ਸੀ, ਪਰ ਉਹ ਚਾਹੁੰਦੇ ਸੀ ਕਿ ਰੌਬਿਨ ਗੋਰਿਆ ਵਰਗਾ ਨਾ ਬਣੇ। ਰੌਬਿਨ ਦੀ ਮਾਂ ਇੰਡੀਆ ਵਿੱਚ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ। ਕਾਲਜ ਟਾਇਮ ਤੋ ਰੌਬਿਨ ਦਾ ਲਾਇਫ ਸਟਾਇਲ ਗੋਰਿਆ ਨਾਲੋ ਵੀ ਚੰਗਾ ਸੀ ਇਸ ਦੇ ਦਰਮਿਆਨ ਹੀ ਕਰੀਬ 25 ਸਾਲ ਦੀ ਉਮਰ ਵਿੱਚ ਉਸ ਨੇ ਜ਼ਿਦ ਨਾਲ਼ ਆਪਣੇ ਪਰਿਵਾਰ ਦੀ ਸਹਿਮਤੀ ਲੈ ਕੇ ਗੋਰੀ ਨਾਲ ਵਿਆਹ ਕਰਵਾ ਲਿਆ ਜੋ ਕਿ ਬਹੁਤੀ ਦੇਰ ਨਾ ਚੱਲ ਸਕਿਆ , ਕਿਉਕਿ ਗੋਰੀ ਦੀ ਅੱਖ ਸਿਰਫ ਉਸਦੀ ਪ੍ਰੋਪਰਟੀ ਤੇ ਸੀ, ਉਸ ਨੂੰ ਨਾਮਰਦ ਪੇਸ਼ ਕਰ ਤਲਾਕ ਲੈ ਕੁਝ ਪੋ੍ਰਪਰਟੀ ਗੋਰੀ ਆਪਣੇ ਨਾ ਕਰਵਾ ਗਈ। ਪਰਿਵਾਰ ਦੇ ਵਿੱਚ ਕਾਫੀ ਜਿਆਦਾ ਚਿੰਤਾ ਸੀ, ਰੌਬਿਨ ਦੀ ਲਾਇਫ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਤੋ ਇਲਾਵਾ ਕੁਝ ਵੀ ਨਹੀ ਰਹਿ ਗਈ ਸੀ। ਫਿਰ ਕੋਈ ਲੜਕੀ ਉਸਦੀ ਜਿੰਦਗੀ ਵਿੱਚ ਆਵੇ ਇਹ ਸੋਚ ਉਸਨੂੰ ਡਰ ਲਗਦਾ ਸੀ।
ਕੁਝ ਅਰਸਾ ਲੰਘਣ ਤੋ ਬਾਅਦ ਸਾਰਾ ਪਰਿਵਾਰ ਇੰਡੀਆ ਆਇਆ, ਤਾਂ ਰੌਬਿਨ ਦੇ ਵਿਆਹ ਦੇ ਬਾਰੇ ਰਿਸ਼ਤੇਦਾਰਾ ਨੇ ਜੋਰ ਪਾਇਆ, ਕੁਝ ਦਿਨਾ ਵਿੱਚ ਹੀ ਰੌਬਿਨ ਦੀ ਛੋਟੀ ਉਮਰ ਦੀ ਲੜਕੀ ਰੂਬੀ ਜਿਸ ਦੀ ਉਮਰ ਕਰੀਬ 20 21 ਸਾਲ ਦੀ ਸੀ ਦੇ ਨਾਲ ਮੰਗਣੀ ਅਤੇ ਨਾਲ ਹੀ ਕੋਰਟ ਮੈਰਿਜ਼ ਕਰਵਾ ਦਿੱਤੀ ਗਈ, ਰੌਬਿਨ ਪਹਿਲਾ ਤਾਂ ਇਸ ਗੱਲ ਨਾਲ ਸਹਿਮਤ ਨਹੀ ਹੋਇਆ, ਕਿਉਕਿ ਲੜਕੀ ਦੀ ਉਮਰ ਉਸ ਤੋ ਲੱਗਭੱਗ 10 ਸਾਲ ਛੋਟੀ ਸੀ,ਪਰ ਸਾਰੇ ਖੁਸ਼ ਸਨ ਰੌਬਿਨ ਨੇ ਵੀ ਸਭ ਕੁਝ ਭੁੱਲ ਆਪਣੀ ਨਵੀ ਜਿੰਦਗੀ ਸ਼ੁਰੂ ਕਰਨ ਬਾਰੇ ਸੋਚ ਹੀ ਲਿਆ।
ਵਿਆਹ ਤੋ ਬਾਅਦ ਰੌਬਿਨ ਨੇ ਪਹਿਲੀ ਮਿਲਣੀ ਵਿੱਚ ਹੀ ਆਪਣੀ ਪਤਨੀ ਰੂਬੀ ਨੂੰ ਕਿਹਾ ਕਿ ਆਪਾ ਪਹਿਲਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲਈਏ ਤਾਂ ਹੀ ਸਰੀਰਕ ਸਬੰਧ ਬਣਾਉਦੇ ਚੰਗੇ ਲੱਗਦੇ ਹਾਂ, ਰੂਬੀ ਵੀ ਮੰਨ ਗਈ। ਕੁਝ ਦਿਨਾ ਦੇ ਵਿੱਚ ਹੀ ਰੌਬਿਨ ਪਰਿਵਾਰ ਸਮੇਤ ਇੰਗਲੈਂਡ ਪਰਤ ਆਇਆ ਅਤੇ ਰੂਬੀ ਨੂੰ ਵੀ ਇੰਗਲੈਂਡ ਮੰਗਵਾਉਣ ਲਈ ਅਪਲਾਈ ਕਰ ਦਿੱਤਾ। ਰੂਬੀ ਜਦੋ ਇੰਗਲੈਂਡ ਪਹੁੰਚੀ ਤਾਂ ਉਹ ਨਵੀ ਥਾਂ ਨੂੰ ਵੇਖ ਕੇ ਥੋੜੀ ਡਰਦੀ ਝਿਜਕਦੀ ਅਤੇ ਸਹਿਮੀ ਹੋਈ ਰਹਿੰਦੀ ਤੇ ਰੌਬਿਨ ਨੂੰ ਮਹਿਸੂਸ ਹੁੰਦਾ ਕਿ ਕਿਤੇ ਰੂਬੀ ਦੇ ਨਾਲ ਕੋਈ ਧੱਕਾ ਤੇ ਨਹੀ ਹੋਇਆ। ਉਸ ਨੇ ਰੂਬੀ ਨੂੰ ਹਰ ਤਰ੍ਹਾਂ ਦੇ ਨਾਲ ਬੜੇ ਪਿਆਰ ਦੇ ਨਾਲ ਰਖਿਆ ਅਤੇ ਸਰੀਰਕ ਸਬੰਧ ਬਣਾਉਣ ਦੀ ਵੀ ਕਾਹਲੀ ਨਹੀ ਕੀਤੀ।
ਜਦਕਿ ਰੂਬੀ ਦਾ ਦਿਮਾਗ਼ ਕਿਸੇ ਹੋਰ ਪਾਸੇ ਚੱਲ ਰਿਹਾ ਸੀ, ਪੰਜਾਬ ਤੋਂ ਛੋਟੀ ਉਮਰ ਵਿੱਚ ਵਿਆਹ ਕਰਵਾ ਕੇ ਆਈ ਰੂਬੀ ਦਾ ਦਿਲ ਇੰਗਲੈਂਡ ਵਿੱਚ ਲੱਗ ਜਾਵੇ ਸਾਰੇ ਪ੍ਰੀਵਾਰ ਨੇ ਕੋਸ਼ਿਸ਼ ਕੀਤੀ, ਸਾਰਾ ਪ੍ਰੀਵਾਰ ਕੰਮ ਤੇ ਹੁੰਦਾ ਸੀ ਅਤੇ ਰੂਬੀ ਹੀ ਇਕੱਲੀ ਘਰ ਹੁੰਦੀ ਸੀ, ਇਸ ਦੇ ਦੌਰਾਨ ਹੀ ਰੌਬਿਨ ਦੀ ਮਾਂ ਦਾ ਡਰਾਇਵਰ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਪੰਜਾਬ ਤੋ ਆਇਆ ਸੀ ਅਤੇ ਰੂਬੀ ਦੇ ਹਾਣ ਦਾ ਸੀ ਦੇ ਨਾਲ ਰੂਬੀ ਨੇੜੇ ਹੋਣ ਲੱਗੀ ਅਤੇ ਨਜਾਇਜ ਸਬੰਧ ਬਣਾ ਲਏ, ਤਾਂ ਇਹ ਗੱਲ ਖੁੱਲਣ ਤੇ ਇੱਕ ਵਾਰ ਫਿਰ ਰੌਬਿਨ ਦੇ ਦਿਲ ਤੇ ਗਹਿਰੀ ਸੱਟ ਵੱਜੀ। ਜਦੋ ਇਹ ਗੱਲ ਪਰਿਵਾਰ ਦੇ ਸਾਹਮਣੇ ਆਈ ਤਾਂ ਉਹ ਪੱਕਾ ਸਮਝਣ ਲੱਗ ਪਏ ਕਿ ਸਾਡਾ ਬੇਟਾ ਨਾਮਰਦਗੀ ਦਾ ਸ਼ਿਕਾਰ ਹੈ। ਰੂਬੀ ਦੇ ਨਾਲ ਚੰਗਾ ਵਤੀਰਾ ਉਸ ਤੇ ਹੀ ਉਲਟਾ ਪੈ ਗਿਆ। ਰੂਬੀ ਹੁਣ ਅਲੱਗ ਰਹਿ ਰਹੀ ਸੀ ਅਤੇ ਰੂਬੀ ਦੇ ਨਾਲ ਵੀ ਉਸ ਦਾ ਤਲਾਕ ਨਾਮਰਦਗੀ ਦੇ ਮੁੱਦੇ ਤੇ ਹੋਇਆ।
ਜਦੋ ਉਸ ਨੇ ਆਪਣੀ ਭੋਲੀ ਭਾਲੀ ਪਤਨੀ ਰੂਬੀ ਦੇ ਨਜਾਇਜ਼ ਸਬੰਧਾ ਦੇ ਬਾਰੇ ਉਸਨੂੰ ਜਾਣਕਾਰੀ ਲੱਗੀ ਸੀ ਤਾਂ ਉਹ ਚਿੰਤਾ ਵਿੱਚ ਚਲਾਂ ਗਿਆ ਸੀ ਦੂਸਰਾ ਪਰਿਵਾਰ ਦੀ ਚਿੰਤਾ ਅਤੇ ਚੰਗਾ ਭਲਾ ਰੌਬਿਨ ਸੱਚ ਮੁੱਚ ਹੀ ਨਾਮਰਦ ਬਣ ਗਿਆ। ਕੁਝ ਸਮਾਂ ਬਾਅਦ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਰੂਬੀ ਦਾ ਛੋਟੀ ਉਮਰ ਵਿੱਚ ਵਿਆਹ ਸਿਰਫ ਉਸ ਦੇ ਮਾੜੇ ਚਾਲਚਲਣ ਕਰਕੇ ਕੀਤਾ ਗਿਆ ਸੀ। ਇੰਗਲੈਂਡ ਵਿੱਚ ਕਈ ਤਰ੍ਹਾਂ ਦੇ ਇਲਾਜ਼ ਉਸ ਨੇ ਕਰਵਾਏ ਪਰ ਅਸਲੀ ਮੁੱਦਾ ਤੇ ਦਿਮਾਗੀ ਸੱਟ ਦਾ ਸੀ, ਜੋ ਕਿ ਰੌਬਿਨ ਨੂੰ ਦੋਹਰੀ ਵਾਰ ਵੱਜੀ। ਇਹੋ ਜਿਹੀ ਸਥਿਤੀ ਵਿੱਚ ਬੰਦਾ ਆਪਣੇ ਸਰੀਰ ਦਾ ਅਤੇ ਆਪਣੀ ਡਾਇਟ ਦਾ ਧਿਆਨ ਚੰਗੀ ਤਰ੍ਹਾਂ ਨਹੀ ਰੱਖ ਪਾਉਂਦਾ ਕਿਉਕਿ ਜਿੰਦਗੀ ਬੰਦੇ ਲਈ ਚਾਅ ਨਹੀ ਬਲਕਿ ਬੋਝ ਬਣ ਜਾਦੀ ਹੈ ਅਤੇ ਸੈਕਸ ਪ੍ਰਣਾਲੀ ਸਿਰਫ ਅੰਨਦ ਦੇ ਵਿੱਚ ਹੀ ਕੰਮ ਕਰਦੀ ਹੈ ਟੈਂਸ਼ਨ ਦੇ ਵਿੱਚ ਨਹੀ। ਟੈਂਸ਼ਨ ਦੇ ਵਿੱਚ ਸਰੀਰ ਦੇ ਕਈ ਹਾਰਮੋਨ ਗੜਬੜ ਹੋ ਜਾਦੇ ਹਨ। ਜਿਸ ਨਾਲ ਸਰੀਰ ਵਿੱਚ ਫਾਲਤੂ ਚਰਬੀ, ਗੈਸ, ਤੇਜ਼ਾਬ, ਯਾਦਸ਼ਕਤੀ ਕਮਜ਼ੋਰ ਹੋਣਾ, ਤੇ ਸੈਕਸ ਕਮਜ਼ੋਰੀ ਆ ਜਾਦੀ ਹੈ। ਸਾਰਾ ਕੁਝ ਭੁੱਲ ਕੇ ਬੰਦੇ ਨੂੰ ਆਪਣੇ ਸਰੀਰ ਵੱਲ ਧਿਆਨ ਦੇਣਾ ਪੈਦਾ ਹੈ। ਟੈਂਸ਼ਨ ਦੀ ਥਾਂ ਆਪਣੇ ਕਿਸੇ ਸ਼ੌਕ ਨੂੰ ਪਾਲਣਾ ਪੈਦਾ ਹੈ। ਤੁਹਾਡੇ ਬਾਰੇ ਦੁਨੀਆ ਦੀ ਕੀ ਰਾਏ ਹੈ ਇਹ ਭੁੱਲਣਾ ਪੈਦਾ ਹੈ। ਸਰੀਰ ਨੂੰ ਕਸਰਤ ਅਤੇ ਸਹੀ ਡਾਇਟ ਰਾਹੀ ਫੁਰਤੀਲਾ ਅਤੇ ਤੰਦਰੁਸਤ ਬਣਾਉਣਾ ਪੈਦਾ ਹੈ ਤਾਂ ਹੀ ਸਰੀਰ ਦੀ ਅਵਸਥਾ ਦੇ ਨਾਲ ਨਾਲ ਮਾਨਸਿਕ ਅਵਸਥਾ ਆਪਣੇ ਆਪ ਬਦਲ ਜਾਦੀ ਹੈ। ਕਦੇ ਵੀ ਬਿਨਾ ਗੱਲ ਤੋ ਜਾ ਪੁਰਾਣੀ ਕੋਈ ਗੱਲ ਯਾਦ ਕਰਕੇ ਜੇਕਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਕਸਰਤ , ਯੋਗਾ, ਚੰਗੀ ਡਾਇਟ, ਅਤੇ ਚੰਗੇ ਸ਼ੌਕ ਹਥਿਆਰ ਵੱਜੋ ਵਰਤੋ
ਸੈਕਸ ਕੋਈ ਮਸ਼ੀਨ ਨਹੀਂ ਕੇ ਜਦੋਂ ਚਾਹੋ ਸਟਾਰਟ ਕਰ ਲਓ, ਇਸ ਲਈ ਚੰਗੀ ਮਾਨਸਿਕ ਅਤੇ ਸਰੀਰਕ ਸਥਿਤੀ ਚਾਹੀਦੀ ਹੈ। ਅਸੀਂ ਆਪਣੇ ਹਰ ਮਰੀਜ਼ ਦੀ ਬਿਮਾਰੀ ਦੀ ਚੰਗੀ ਤਰਾਂ ਪੜ੍ਹਤਾਲ ਕਰ ਮਾਨਸਿਕ ਅਤੇ ਸਰੀਰਕ ਹਰ ਤਰਾਂ ਨਾਲ਼ ਇਲਾਜ ਕਰਦੇ ਹਾਂ ਅਤੇ ਕਿਸੇ ਵੀ ਮਰੀਜ਼ ਨੂੰ ਨਿਰਾਸ਼ ਨਹੀਂ ਰਹਿਣ ਦਿੰਦੇ।
ਤੁਹਾਡਾ ਕਿਸੇ ਵੀ ਤਰਾਂ ਦਾ ਕੋਈ ਸਵਾਲ ਹੋਏ ਜਾਂ ਸਾਡੇ ਕੋਲੋਂ ਇਲਾਜ਼ ਕਰਵਾਉਣਾ ਹੋਵੇ ਤਾਂ ਸਾਡੇ ਵਹਟਸਐਪ ਅਤੇ ਮੋਬਾਈਲ ਨੰਬਰ 9914451445 ਤੇ ਤੁਸੀਂ ਸੰਪਰਕ ਕਰ ਸਕਦੇ ਹੋ।
ਨਿਰੰਤਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਂਨਲ ਨਾਲ ਇਹਨਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ। ਇਹ ਪੂਰੀ ਜਾਣਕਾਰੀ ਆਪਣੇ ਫੋਨ ਵਿੱਚ ਡਾਊਨਲੋਡ ਕਰਨ ਲਈ ਹੇਠਾਂ ਵਾਲਾ ਬਟਨ ਦਬਾਓ।
ਫੇਸਬੁੱਕ ਲਿੰਕ
ਯੂਟਿਊਬ ਲਿੰਕ