ਜੈ ਜਵਾਨ, ਜੈ ਕਿਸਾਨ ਸਿਜਦਾ ਹੈ ਉਹਨਾਂ ਜਵਾਨਾਂ ਨੂੰ ਜੋ ਬਰਫ ਦੇ ਵਿੱਚ ਬਾਰਡਰਾਂ ਤੇ ਡੱਟੇ ਨੇ ਅਤੇ ਸਿਜਦਾ ਹੈ ਉਹਨਾ ਕਿਸਾਨਾ ਨੂੰ ਜੋ ਠੰਡ ਦੇ ਵਿੱਚ ਦਿਨ ਰਾਤ ਆਪਣੇ ਹੱਕਾ ਲਈ ਦਿੱਲੀ ਬਾਰਡਰ ਤੇ ਡੱਟੇ ਹਨ। ਇਸ ਗੌਰਵਮਈ ਮੌਕੇ ਤੇ ਆਪ ਸਭ ਨੂੰ ਨਵੇ ਸਾਲ 2021 ਦੀਆਂ ਸ਼ੁਭਕਾਮਨਾਵਾਂ।
2020 ਦੇ ਵਿੱਚ ਸਾਨੂੰ ਬਹੁਤ ਉਤਰਾਵ ਚੜ੍ਹਾਵ ਵੇਖਣ ਨੂੰ ਮਿਲੇ, ਜਿੰਦਗੀ ਵਿੱਚ ਪਹਿਲੀ ਵਾਰ ਇਨਸਾਨ ਘਰ੍ਹਾਂ ਵਿੱਚ ਕੈਦ ਅਤੇ ਜਾਨਵਰ ਸੜ੍ਹਕਾਂ ਤੇ ਸਨ। ਕੁਦਰਤ ਨੂੰ ਵੀ ਥੋੜ੍ਹਾਂ ਸਾਂਹ ਆਇਆ। ਘਰ੍ਹਾਂ ਵਿਤਚ ਬੈਠ ਕੇ ਸਾਨੂੰ ਸਭ ਨੂੰ ਆਤਮ ਚਿੰਤਨ ਕਰਨ ਦਾ ਮੌਕਾ ਮਿਲਿਆ, ਪਰ ਕੰਮਾਂ ਕਾਰਾਂ ਦੇ ਬੰਦ ਹੋਣ ਕਾਰਨ, ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕਾ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਮਾਨਸਿਕ ਪ੍ਰੇਸ਼ਾਨੀ ਕਦੇ ਵੀ ਇਕਲੀ ਨਹੀ ਆਉਂਦੀ ਆਪਣੇ ਆਪ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਕਰਨ ਲੱਗ ਜਾਦੀ ਹੈ।
ਮੈ ਪ੍ਰਮਾਤਮਾ ਦੇ ਪਾਸੋ ਅਰਦਾਸ ਕਰਦਾ ਹਾਂ ਕਿ ਇਸ ਸਾਲ ਸਭ ਦੀਆਂ ਮਾਨਸਿਕ ਪ੍ਰੇਸ਼ਾਂਨੀਆ ਦਾ ਨਾਸ਼ ਹੋਵੇ ਅਤੇ ਅਸੀ ਸਭ ਖੂਬ ਤਰੱਕੀ ਕਰੀਏ। ਅੱਜ ਦੇ ਇਸ ਲੇਖ ਵਿੱਚ ਮੈ ਆਪ ਸਭ ਨਾਲ ਮਾਨਸਿਕ ਪ੍ਰੇਸ਼ਾਨੀ ਤੋ ਬਚਣ ਲਈ ਕੁੱਝ ਨੁੱਕਤੇ ਸਾਂਝੇ ਕਰਨ ਜਾ ਰਿਹਾ ਹਾਂ, ਤਾਂ ਜੋ ਅਸੀ ਆਪਣੀ ਜਿੰਦਗੀ ਨੂੰ ਇਸ ਨਵੇ ਸਾਲ ਦੇ ਵਿੱਚ ਬਿਹਤਰ ਬਣਾ ਸਕੀਏ ।
ਵੇਖਣ ਵਿੱਚ ਆਇਆ ਹੈ ਕਿ 70% ਲੋਕ ਤਣਾਵ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਸ਼ਿਕਾਰ ਹਨ। ਤੁਸੀ ਹੇਠ ਲਿਖੀਆ ਸਧਾਰਨ ਗੱਲਾਂ ਵੱਲ ਧਿਆਨ ਦੇ ਕੇ ਇਸ ਤੋ ਬੱਚ ਸਕਦੇ ਹੋ।
1 ਕਸਰਤ– ਮਾਨਸਿਕ ਪ੍ਰੇਸ਼ਾਨੀ ਤੋ ਬਚਣ ਲਈ ਜਦੋਂ ਅਸੀ ਕਿਸੇ ਨੂੰ ਕਸਰਤ ਕਰਨ ਦਾ ਸੁਝਾਵ ਦਿੰਦੇ ਹਾਂ ਤਾਂ, ਅਕਸਰ ਹੀ ਸਭ ਲੋਕ ਕਹਿੰਦੇ ਹਨ ਕਿ, ਹਾਂ ਅਸੀ ਤਾਂ ਰੋਜ਼ ਸੈਰ ਕਰਦੇ ਹਾਂ। ਪਰ ਮੈ ਦਸਣਾ ਚਾਹਵਾਗਾਂ ਕਿ ਹੌਲੀ- ਹੌਲੀ ਸੈਰ ਕਰਨ ਨਾਲ ਕੋਈ ਕਸਰਤ ਨਹੀ ਹੁੰਦੀ। ਸਾਨੂੰ ਆਪਣੀ ਸਰੀਰਕ ਅਵਸਥਾ ਦੇ ਮੁਤਾਬਿਕ ਸਾਇਕਲਿੰਗ, ਭੰਗੜ੍ਹਾ, ਯੋਗਾ, ਦੌੜ੍ਹ, ਰੱਸੀ ਟੱਪਣਾ ਅਤੇ ਜਿੰਮ ਦੀਆ ਕਸਰਤਾਂ ਕਰਨੀਆ ਚਾਹੀਦੀਆ ਹਨ। ਜਦੋ ਅਸੀ ਹੈਵੀ ਕਸਰਤ ਕਰਦੇ ਹਾਂ ਤਾਂ ਸਟਰੈਸ ਹਾਰਮੋਨ ਸਰੀਰ ਵਿੱਚੋ ਘਟਦਾ ਹੈ। ਨੀਂਦ ਚੰਗੀ ਆਉਂਦੀ ਹੈ। ਜਿਸ ਨਾਲ ਦਿਮਾਗ ਨੂੰ ਅਰਾਮ ਮਿਲਦਾ ਹੈ ਅਤੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ।
2 ਕੁਦਰਤੀ ਖੁਰਾਕ– ਕੁਦਰਤ ਨੇ ਸਾਨੂੰ ਅਨੇਕਾ ਜੜ੍ਹੀਆ- ਬੂਟੀਆ ਦਿੱਤੀਆ ਹਨ, ਜੋ ਕਿ ਮਾਨਸਿਕ ਪ੍ਰੇਸ਼ਾਨੀ ਘੱਟ ਕਰਨ ਵਿੱਚ ਸਹਾਈ ਹੁੰਦੀਆ ਹਨ। ਜਿਵੇ ਕਿ—ਬ੍ਰਹਮੀ, ਸੰਖਪੁਸ਼ਪੀ, ਅਸ਼ਵਗੰਧਾਂ, ਹਰੀ ਚਾਹ, ਦੁੱਧ ਹਲਦੀ ਅਤੇ ਆਯੁਰਵੇਦਿਕ ਦਵਾਈਆ ਦੇ ਵਿੱਚ – ਦਿਮਾਗ ਦੋਸ਼ਾ ਹਰੀ, ਬ੍ਰਹਮੀ ਵੱਟੀ, ਦਿਮਾਗ ਪੋਸ਼ਟਿਕ ਰਸਾਇਣ, ਹਿੰਮ ਸਾਗਰ ਤੇਲ, ਬ੍ਰਹਮੀ ਘ੍ਰਿਤ, ਸਮਰਿ੍ਰਤੀ ਸਾਗਰ ਰਸ ਆਦਿ ਦਾ ਪ੍ਰਯੋਗ ਵੈਦ ਦੀ ਸਲਾਹ ਨਾਲ ਕਰ ਸਕਦੇ ਹੋ।
3 ਖਾਣ ਪੀਣ ਵਿੱਚ ਸੁਧਾਰ— ਸਾਨੂੰ ਤਲੇ ਹੋਏ, ਮੈਦੇ ਵਾਲੇ, ਫੈਟ ਵਾਲੇ, ਵੱਧ ਮਿੱਠੇ ਵਾਲੇ, ਵੱਧ ਲੂਣ-ਮਿਰਚ-ਮਸਾਲੇ ਵਾਲੇ, ਪ੍ਰਦਾਰਥ ਛੱਡ ਆਪਣੀ ਡਾਇਟ ਦੇ ਵਿੱਚ ਉਬਲੀਆ ਹਰੀਆ ਸਬਜ਼ੀਆ, ਫੱਲ, ਸਲਾਦ, ਉਬਲੇ ਅੰਡੇ, ਸੋਇਆ ਪਨੀਰ, ਚਿਕਨ, ਦਹੀ, ਮਲਟੀਗ੍ਰੇਨ ਆਟੇ ਦੀ ਰੋਟੀ, ਭੁੱਜੇ ਛੋਲੇ, ਖਜ਼ੂਰ, ਭਿੱਜੇ ਬਦਾਮ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੇ ਸਰੀਰ ਦੇ ਵਿੱਚ ਜ਼ਰੂਰੀ ਤੱਤਾ ਦੀ ਪੂਰਤੀ ਵੀ ਹੁੰਦੀ ਹੈ ਅਤੇ ਸਾਡੀ ਪਾਚਨਸ਼ਕਤੀ ਅਤੇ ਸਰੀਰਕ ਭਾਰ ਵੀ ਠੀਕ ਰਹਿੰਦਾ ਹੈ। ਵਧਿਆ ਹੋਇਆ ਭਾਰ ਅਤੇ ਖਰਾਬ ਪਾਚਨ ਸ਼ਕਤੀ ਮਾਨਸਿਕ ਪ੍ਰੇਸ਼ਾਨੀ ਵਧਾਉਣ ਵਾਲੇ ਹਾਰਮੋਨ ਨੂੰ ਬੜਾਵਾ ਦਿੰਦੇ ਹਨ।
4 ਸਹੀ ਸੰਗਤ ਚੁਣੋ– ਸਾਡੀ ਦਿਮਾਗੀ ਹਾਲਤ ਇਸ ਗੱਲ ਤੇ ਬਹੁਤ ਜਿਆਦਾ ਨਿਰਭਰ ਕਰਦੀ ਹੈ ਕਿ ਸਾਡੀ ਸੰਗਤ ਕੈਸੀ ਹੈ, ਜੇਕਰ ਤੁਹਾਡੀ ਕੋਈ ਸੰਗਤ ਜਾਂ ਦੋਸਤ ਹੀ ਨਹੀਂ ਤਾਂ, ਤੁਸੀਂ ਮਾਨਸਿਕ ਪ੍ਰੇਸ਼ਾਨੀ ਅਤੇ ਤਨਾਵ ਦੇ ਵੱਧ ਸ਼ਿਕਾਰ ਹੋਵੋਗੇ, ਸਹੀ ਸੰਗਤ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਤੁਸੀਂ ਹਾਸਾ ਠੱਠਾ ਕਰ ਸਕੋ, ਜਿਸ ਨਾਲ ਦਿਮਾਗ਼ ਦੀ ਕਸਰਤ ਹੁੰਦੀ ਹੈ। ਦਿਮਾਗ਼ ਫੁੱਲ ਵਾਂਗੂ ਖਿੜ ਜਾਂਦਾ ਹੈ।
5 ਆਪਣੇ ਆਪ ਨੂੰ ਪਿਆਰ ਕਰੋ– ਜੀ ਹਾਂ ਜੇਕਰ ਸਾਡੇ ਵਿੱਚ ਕੋਈ ਗੁਣ ਹੋਵੇ, ਤਾਂ ਲੋਕ ਸਾਨੂੰ ਵੱਧ ਪਿਆਰ ਅਤੇ ਇਜ਼ੱਤ ਕਰਨਗੇ ਅਤੇ ਤੁਸੀਂ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰੋਗੇ, ਸੋ ਆਪਣੇ ਵਿਚਾਰਾਂ ਵਿੱਚ ਸ਼ੁੱਧਤਾ ਅਤੇ ਨੌਲਿਜ ਨੂੰ ਵਧਾਉਣ ਲਈ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਅਤੇ ਲਿਟ੍ਰੇਚਰ ਪੜੋ, ਆਪਣੇ ਆਪ ਨੂੰ ਵਿਦਵਾਨ ਬਣਾਓ। ਆਪਣੇ ਸਰੀਰ ਨੂੰ ਸੋਹਣਾ ਬਨਉਣ ਲਈ ਸ਼ੌਂਕ ਪੈਦਾ ਕਰੋ, ਜਿਸ ਲਈ ਜਿੰਮ ਜਾਓ ਖ਼ੂਬ ਕਸਰਤ ਕਰੋ ਆਪਣਾ ਸਰੀਰ ਸੋਹਣਾ ਅਤੇ ਸਡੌਲ ਬਣਾਓ, ਕਸਰਤ ਨਾਲ਼ ਮਾਨਸਿਕ ਪ੍ਰੇਸ਼ਾਨੀ ਦੂਰ ਦੂਰ ਤਕ ਨਜ਼ਰ ਨਹੀਂ ਆਵੇਗੀ ਨਾਲ਼ ਹੀ ਮੋਟਾਪਾ, ਸ਼ੂਗਰ, ਫੈਟੀ ਲੀਵਰ, ਖੂਨ ਦਾ ਗਾੜ੍ਹਾ ਹੋਣਾ, ਨਜ਼ਰ ਕਮਜ਼ੋਰੀ, ਆਲਸ, ਕਬਜ਼, ਤੇਜ਼ਾਬੀ ਮਾਦਾ, ਦਿਮਾਗ਼ੀ ਕਮਜ਼ੋਰੀ, ਮਰਦਾਨਾਂ ਕਮਜ਼ੋਰੀ ਸਭ ਸਰੀਰ ਦੇ ਨੇੜੇ ਤੇੜੇ ਨਹੀਂ ਲੱਗਦੇ। ਮੈਂ ਆਸ ਕਰਦਾ ਹਾਂ ਕੇ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਆਪਣੀਆਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਨਾਵ ਨੂੰ ਕਾਬੂ ਰੱਖ ਕਰ ਜਿੰਦਗੀ ਵਿੱਚ ਨਵੀਆਂ ਪੁਲਾਂਗਾਂ ਪੁਟੋ, ਫਿਰ ਵੀ ਕਿਸੇ ਤਰਾਂ ਦੀ ਸਲਾਹ ਦੀ ਜ਼ਰੂਰਤ ਹੋਵੇ ਤਾਂ ਸਾਡੇ ਵਹਟਸਐੱਪ ਅਤੇ ਫੋਨ ਨੰਬਰ 9914451445 ਤੇ ਸੰਪਰਕ ਕਰ ਸਕਦੇ ਹੋ।