ਨੌਜਵਾਨਾਂ ਦੇ ਸਰੀਰ ਅੰਦਰ ਕਾਮ ਦੀ ਇੱਛਾ ਦੇ ਚਲਦਿਆਂ ਕਈ ਤਰ੍ਹਾਂ ਦੀ ਪ੍ਰਕਿਰਿਆ ਵੇਖਣ ਨੂੰ ਮਿਲਦੀ ਹੈ। ਜਿਨ੍ਹਾਂ ਵਿੱਚੋ ਸਭ ਤੋਂ ਪ੍ਰਮੁੱਖ ਲਿੰਗ ਵਿੱਚੋ ਚਿਪਚਿਪੇ ਪਾਣੀ ਦੇ ਰਿਸਣ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਪੰਜਾਬੀ ਵਿੱਚ ਧਾਂਤ ਰੋਗ, ਹਿੰਦੀ ਵਿੱਚ ਧਾਤੁ ਗਿਰਨਾ ਵੀ ਕਿਹਾ ਜਾਂਦਾ ਹੈ। ਲਗਭਗ 90 ਪ੍ਰਤੀਸ਼ਤ ਮਰਦ ਇਸ ਨੂੰ ਭਿਆਨਕ ਬਿਮਾਰੀ ਸਮਝਦੇ ਹਨ ਅਤੇ ਇਸਦਾ ਇਲਾਜ਼ ਕਰਵਾਉਣ ਲਈ ਬਹੁਤ ਪੈਸਾ ਖਰਚ ਖਰਚ ਕਰਦੇ ਹਨ, ਕਈ ਠੱਗਬਾਜ਼ ਵੈਦ ਹਕੀਮ ਇਸ ਨੂੰ ਵੱਡੀ ਬਿਮਾਰੀ ਦੱਸ ਕੇ ਨੌਜਵਾਨਾ ਨੂੰ ਡਰਾ ਕੇ ਬਹੁਤ ਪੈਸੇ ਲੁੱਟਦੇ ਹਨ। ਪਰ ਇਸ ਪ੍ਰਕਿਰਿਆ ਦੇ ਪਿੱਛੇ ਦੇ ਕਾਰਨਾ ਦਾ ਕਿਸੇ ਨੂੰ ਕੁਝ ਪਤਾ ਨਹੀ ਹੁੰਦਾ । ਨੌਜਵਾਨ ਵੀ ਇਸ ਨੂੰ ਧਾਂਤ ਰੋਗ ਸਮਝ ਇਸ ਨਾਲ ਹੁੰਦੀ ਸਰੀਰਕ ਕਮਜੋਰੀ ਦਾ ਵਹਿਮ ਕਰਕੇ ਕਈ ਤਰਾਂ ਦੀਆਂ ਮਾਨਸਿਕ ਪ੍ਰੇਸ਼ਾਨੀਆ ਦਾ ਸਹਮਣਾ ਕਰਦੇ ਹਨ। ਆਓ ਜਾਣਦੇ ਹਾਂ ਕੇ ਆਖਿਰ ਲਿੰਗ ਵਿੱਚੋਂ ਨਿਕਲਣ ਵਾਲਾ ਚਿਪਚਿਪਾ ਤਰਲ ਪਦਾਰਥ ਕਿਉ ਰਿਸਦਾ ਹੈ ਅਤੇ ਕੀ ਇਸਦਾ ਕੋਈ ਨੁਕਸਾਨ ਵੀ ਹੁੰਦਾ ਹੈ..?
ਇਹ ਲੇਖ ਪੜ੍ਹਨ ਤੋਂ ਬਾਦ ਨੌਜਵਾਨਾਂ ਨੂੰ ਸਾਰੀ ਸਮਝ ਆਸਾਨੀ ਨਾਲ ਆ ਜਾਵੇਗੀ।
ਸਾਡੀ ਸਰੀਰਕ ਪ੍ਰਣਾਲੀ ਕਈ ਤਰਾਂ ਦੇ ਤਰਲ ਪਦਾਰਥਾ ਦਾ ਨਿਰਮਾਣ ਵੱਖ ਵੱਖ ਕੰਮਾ ਦੇ ਲਈ ਕਰਦੀ ਹੈ। ਜਿਵੇ ਥੁੱਕ, ਪਾਚਕ ਰਸ, ਖੂਨ, ਸੀਮਨ, ਵੀਰਜ ਅਤੇ ਹੋਰ ਵੀ ਕਈ ਬਹੁਤ ਸਾਰੇ ਤਰਲ ਪਦਾਰਥ, ਜਿੰਨਾਂ ਵਿੱਚੋਂ ਇੱਕ ਅਜਿਹਾ ਹੀ ਤਰਲ ਪਦਾਰਥ ਮਰਦਾਂ ਦੀ ਪ੍ਰੋਸਟਏਡ ਵਿੱਚ ਪੈਦਾ ਹੁੰਦਾ ਹੈ, ਜਿਸ ਨੂੰ ਕੇ ਸੀਮਨ ਕਿਹਾ ਜਾਂਦਾ ਹੈ, ਇਹ ਉਹੋ ਹੀ ਚਿਪਚਿਪਾ ਪਾਰਦਰਸ਼ੀ ਪਾਣੀ ਦੇ ਰੰਗ ਵਰਗਾ ਤਰਲ ਪਦਾਰਥ ਹੁੰਦਾ ਹੈ ਜੋ ਕੇ ਲਿੰਗ ਦੇ ਵਿੱਚੋ ਰਿਸਦਾ ਹੈ, ਇਹ ਤਰਲ ਪਦਾਰਥ (ਸੀਮਨ) ਪ੍ਰੋਸਟਏਡ ਵਿੱਚ ਪ੍ਰੋਟੀਨ ਤੋ ਖਾਸਕਰ ਦੁੱਧ ਤੋਂ ਬਣਦਾ ਹੈ, ਪਰ ਇਹ ਵੀਰਜ ਨਹੀ ਹੁੰਦਾ, ਵੀਰਜ ਸਾਡੇ ਪਤਲੂਆ ਵਿੱਚ ਹੁੰਦਾ ਹੈ, ਜੋ ਕੇ ਸੈਕਸ ਜਾਂ ਹੱਥਰਸੀ ਦੁਆਰਾ ਹੀ ਸੀਮਨ ਦੇ ਨਾਲ਼ ਨਿਕਲਦਾ ਹੈ। ਸੈਕਸ ਜਾਂ ਹੱਥਰਸੀ ਦੇ ਨਾਲ ਮਰਦ ਦੇ ਸਰੀਰ ਵਿੱਚੋ ਨਿਲਕੇ ਵੀਰਜ ਵਿੱਚ ਸੀਮਨ ਅਤੇ ਸਪ੍ਰਮ (ਸ਼ੁਕਰਾਣੂ ) ਦੋ ਪਦਾਰਥ ਹੁੰਦੇ ਹਨ।
ਪ੍ਰੋਸਟਏਡ ਦਾ ਕੰਮ ਤਰਲ ਪਦਾਰਥ (ਸੀਮਨ) ਬਣਾਉਣਾ ਹੁੰਦਾ ਹੈ ਅਤੇ ਸੈਕਸ ਦੇ ਦੌਰਾਨ ਪਤਾਲੂਆਂ ਦੇ ਵਿੱਚੋ ਆ ਰਹੇ ਵੀਰਜ ਨੂੰ ਲਿੰਗ ਰਾਹੀ ਬਾਹਰ ਕੱਢਣਾ ਹੁੰਦਾ ਹੈ। ਸੈਕਸ ਦੌਰਾਨ ਜਦੋਂ ਵੀਰਜ ਨਿਕਲਦਾ ਹੈ ਤਾਂ ਪਹਿਲਾਂ ਵੀਰਜ ਪਤਾਲੂਆਂ ਵਿੱਚੋ ਨਿਕਲ ਕੇ ਪ੍ਰੋਸਟਏਡ ਵਿੱਚ ਜਾਂਦਾ ਹੈ ਅਤੇ ਇਥੋਂ ਹੀ ਤਰਲ ਪਦਾਰਥ (ਸੀਮਨ) ਨਾਲ ਰਲ਼ ਕੇ ਲਿੰਗ ਰਾਹੀਂ ਬਾਹਰ ਆਉਂਦਾ ਹੈ। ਇਹ ਵੀਰਜ ਵਿਚਲੇ ਸ਼ੁਕਰਾਣੂਆ ਲਈ ਵਾਹਕ ਦਾ ਕੰਮ ਕਰਦਾ ਹੈ। ਇਹ ਪਾਣੀ ਦੇ ਰੰਗ ਵਰਗਾ ਲੇਸਦਾਰ ਪਦਾਰਥ ਬੱਚਾ ਪੈਦਾ ਕਰਣ ਵਾਲੇ ਸ਼ੁਕਰਾਣੂਆ ਨੂੰ ਸੁਰੱਖਿਅਤ ਔਰਤ ਦੀ ਯੋਨੀ ਵਿੱਚ ਪਹੁੰਚਉਦਾ ਹੈ। ਸ਼ੁਕਰਾਣੂ ਇਸ ਵਿੱਚ ਹੀ ਤੈਰਦੇ ਹੋਏ ਬੱਚੇਦਾਨੀ ਵਿੱਚ ਪ੍ਰਵੇਸ਼ ਕਰਦੇ ਹਨ। ਮਾਈਕਰੋ ਸਕੋਪ ਰਾਹੀਂ ਜਦੋਂ ਵੀਰਜ ਨੂੰ ਵੇਖਿਆ ਜਾਂਦਾ ਹੈ ਤਾਂ ਇਸ ਵਿੱਚ ਸ਼ੁਕਰਾਣੂ ਬੜੀ ਤੇਜ਼ੀ ਨਾਲ਼ ਦੌੜਦੇ ਨਜ਼ਰ ਆਉਂਦੇ ਹਨ, ਇਹ ਸੀਮਨ ਵਿੱਚ ਹੀ ਦੌੜਦੇ ਹਨ।
ਜਦੋਂ ਮਰਦ ਇਸਤਰੀ ਦੇ ਅਕਰਸ਼ਣ ਵਿੱਚ ਆਉਂਦਾ ਹੈ, ਦਿਮਾਗ ਵਿੱਚ ਸੈਕਸ ਪ੍ਰਤੀ ਖਿਆਲ ਆਉਦੇ ਹਨ ਤਾਂ ਸੈਕਸ ਪ੍ਰਣਾਲੀ ਉਸੇ ਵੇਲੇ ਹੀ ਹਰਕਤ ਵਿੱਚ ਆ ਜਾਂਦੀ ਹੈ ਅਤੇ ਸਭ ਤੋ ਪਹਿਲਾਂ ਪ੍ਰੋਸਟਏਡ ਇਹ ਤਰਲ ਪਦਾਰਥ (ਸੀਮਨ) ਨੂੰ ਸੈਮੀਨਲ ਨਾੜੀ ਰਾਹੀਂ ਛੱਡਣਾ ਸ਼ੁਰੂ ਕਰ ਦਿੰਦੀ ਹੈ। ਭਾਵੇ ਕੇ ਮਰਦ ਆਪਣੇ ਦਿਮਾਗ ਆਪਣੀ ਸੋਚ ਵਿੱਚ ਹੀ ਇਸਤਰੀ ਦੇ ਕਾਮ ਅੰਗਾਂ ਦਾ ਖ਼ਿਆਲ ਕਰੇ। ਇਸ ਕਰਕੇ ਹੀ ਜਦੋਂ ਕੋਈ ਨੌਜਵਾਨ ਆਪਣੀ ਸਾਥਣ ਨਾਲ਼ ਫੋਨ ਤੇ ਗੱਲ ਕਰਦਾ ਹੈ ਜਾਂ ਨੇੜੇ ਬੈਠ ਕੇ ਗੱਲ ਕਰਦਾ ਹੈ ਤਾਂ ਤਰਲ ਪਦਾਰਥ (ਸੀਮਨ) ਕੁੱਝ ਬੂੰਦਾਂ ਲਿੰਗ ਅੱਗੇ ਆ ਜਾਂਦੀਆਂ ਹਨ ਜੋ ਕੇ ਕੁਦਰਤੀ ਹੈ , ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ, ਇਕ ਤਰਾਂ ਦੇ ਨਾਲ਼ ਪੂਰੀ ਸੈਕਸ ਪ੍ਰਣਾਲੀ ਸੈਕਸ ਕਰਨ ਅਤੇ ਵੀਰਜ ਨੂੰ ਪਤਾਲੂਆਂ ਚੋ ਬਾਹਰ ਕੱਢਣ ਦੀ ਤਿਆਰੀ ਕਰ ਰਹੀ ਹੁੰਦੀ ਹੈ।
ਬਹੁਤ ਸਾਰੇ ਨੌਜਵਾਨਾ ਦੇ ਸਾਨੂੰ ਫੋਨ ਆਉਂਦੇ ਹਨ ਕੇ ਇਹ ਬੂੰਦਾਂ ਨਿਕਲਣ ਤੋਂ ਬਾਅਦ ਸਰੀਰਕ ਕਮਜ਼ੋਰੀ ਮਹਿਸੂਸ ਹੁੰਦੀ ਹੈ, ਲੱਕ ਦਰਦ ਕਰਦਾ ਹੈ, ਸਰੀਰ ਸੁਸਤ ਹੋ ਜਾਂਦਾ ਹੈ।
ਅਸਲ ਵਿੱਚ ਕਾਮ ਉਤੇਜਨਾ ਆਉਣ ਕਰਕੇ ਸੈਕਸ ਪ੍ਰਣਾਲੀ ਨਾਲ਼ ਜੁੜੇ ਸਾਰੇ ਅੰਗ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਸਰੀਰ ਦੀ ਬਹੁਤ ਸਾਰੀ ਊਰਜਾ ਦਾ ਇਸਤੇਮਾਲ ਹੋ ਜਾਂਦਾ ਹੈ, ਜਿਸ ਕਰਕੇ ਸਰੀਰ ਵਕਤੀ ਤੌਰ ਤੇ ਥੱਕਿਆ ਮਹਿਸੂਸ ਕਰਦਾ ਹੈ। ਜੋ ਨੌਜਵਾਨ ਗ਼ਲਤ ਫ਼ਹਿਮੀ ਵਿੱਚ ਆ ਕੇ ਬੂੰਦਾਂ ਨਿਕਲਣ ਨੂੰ ਬਿਲਕੁਲ ਬੰਦ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕੇ ਇਹ ਕਿਰਿਆ ਨੂੰ ਬਿਲਕੁਲ ਬੰਦ ਕਰਨਾ ਮਤਲਬ ਸੈਕਸ ਪ੍ਰਣਾਲੀ ਦੇ ਕੰਮ ਨੂੰ ਠੱਪ ਕਰਨਾ ਹੈ , ਜਦੋਂ ਇਸ ਪ੍ਰਣਾਲੀ ਦੀ ਲੋੜ ਪਵੇਗੀ ਤਾਂ ਫਿਰ ਕੀ ਕਰੋਗੇ। ਇਸ ਲਈ ਇਸ ਨੂੰ ਸੰਜਮ ਵਿੱਚ ਰਹਿ ਕੇ ਕੰਟਰੋਲ ਵਿੱਚ ਰੱਖਣਾ ਪੈਂਦਾ ਹੈ। ਇਸੇ ਲਈ ਹੀ ਤਾਂ ਮੈਂ ਇਹ ਜਾਣਕਾਰੀ ਤੁਹਾਡੇ ਸਨਮੁਖ ਰੱਖ ਰਿਹਾ ਹਾਂ।
ਅੱਜਕਲ੍ਹ ਵੇਖਿਆ ਜਾ ਰਿਹਾ ਹੈ ਕਿ ਮਰਦਾਂ ਵਿਚ ਇਹ ਤਰਲ ਪਦਾਰਥ (ਸੀਮਨ) ਬਹੁਤ ਮਾਤ੍ਰਾ ਵਿੱਚ ਰਿਸਦਾ ਹੈ ਜਿਸ ਦੇ ਚਲਦਿਆਂ ਸ਼ੀਘਰਪਤਨ ਦੀ ਸਮੱਸਿਆ ਵੀ ਆਉਣ ਲੱਗਦੀ ਹੈ। ਇਹ ਦਾ ਕਾਰਨ ਸਰੀਰ ਵਿੱਚ ਵਧੇਰੇ ਪ੍ਰੋਟੀਨ ਦੀ ਮਾਤਰਾ ਅਤੇ ਤੇਜ਼ਾਬੀ ਮਾਦੇ ਦਾ ਵਧਣਾ ਹੈ। ਅੱਜਕਲ ਪਾਣੀ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਪ੍ਰਦੂਸ਼ਣ ਹੋਣ ਕਰਕੇ ਸਰੀਰ ਦੇ ਵਿਚ ਬਣਨ ਵਾਲੇ ਸਾਰੇ ਤਰਲ ਪਦਾਰਥ ਹੀ ਤੇਜ਼ਾਬੀ ਹੋਣ ਲੱਗ ਗਏ ਹਨ। ਜਿਸ ਨਾਲ ਖੂਨ ਦਾ ਗਾੜ੍ਹਾ ਹੋਣਾ, ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣਾ, ਦਿਮਾਗੀ ਕਮਜ਼ੋਰੀ, ਮਰਦਾਨਾਂ ਕਮਜ਼ੋਰੀ, ਸਰੀਰਕ ਕਮਜ਼ੋਰੀ, ਸ਼ੁਕਰਾਣੂ ਘੱਟ ਹੋਣਾ ਅਤੇ ਸ਼ੀਘਰਪਤਨ ਵਰਗੀਆਂ ਸਮੱਸਿਆਵਾਂ ਵੀ ਆਉਣ ਲੱਗਦੀਆਂ ਹਨ। ਖ਼ਾਸਕਰ ਪੰਜਾਬੀਆਂ ਦੇ ਵਿੱਚ ਮਰਦਾਨਾਂ ਸਮੱਸਿਆਵਾਂ ਬਹੁਤ ਜ਼ਿਆਦਾ ਖਾਣ ਪੀਣ ਅਤੇ ਘੱਟ ਸਰੀਰਕ ਕੰਮ ਕਰਨ ਦੇ ਕਰਕੇ ਆ ਰਹੀਆਂ ਹਨ।
ਇਸ ਤਰਲ ਪਦਾਰਥ (ਸੀਮਨ) ਅਤੇ ਸਰੀਰ ਦੇ ਹੋਰਨਾਂ ਤਰਲ ਪਦਾਰਥਾਂ ਦੀ ਸ਼ੁੱਧਤਾ ਲਈ ਸਾਨੂੰ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਲੋੜ ਹੈ, ਪੁਰਾਣੀ ਪੰਜਾਬੀ ਖ਼ੁਰਾਕ ਵਿੱਚ ਫੇਰਬਦਲ ਕਰਨ ਦੀ ਲੋੜ ਹੈ, ਦੁੱਧ, ਘਿਓ, ਖੋਆ, ਪਿੰਨੀਆਂ, ਪਰੌਂਠੇ, ਸਮੋਸੇ, ਟਿੱਕੀਆਂ, ਪਕੌੜੇ, ਮਿਠਿਆਈ, ਬਾਜ਼ਾਰੂ ਭੋਜਨ, ਤੜਕੇ ਮਸਾਲੇ, ਤਲੇ ਭੋਜਨ, ਮੈਦੇ ਦਾ ਸੇਵਨ ਘੱਟ ਕਰਨਾ ਪਵੇਗਾ।
ਇਹਨਾਂ ਦੀ ਥਾਂ ਤੇ ਫਲ, ਸਲਾਦ, ਹਰੀਆਂ ਸਬਜ਼ੀਆਂ, ਮਲਟੀਗ੍ਰੇਨ ਆਟੇ ਦੀ ਰੋਟੀ, ਉਬਲੀਆਂ ਸਬਜ਼ੀਆਂ, ਦਲੀਆ, ਪੁੰਗਰੀਆਂ ਦਾਲਾਂ ਆਦਿ ਦਾ ਸੇਵਨ ਕਰਨਾ ਪਵੇਗਾ। ਇਸ ਤੋਂ ਇਲਾਵਾ ਆਯੁਰਵੇਦ ਵਿੱਚ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਹਨ ਜੋ ਸਰੀਰਕ ਗਰਮੀ ਨੂੰ ਸ਼ਾਂਤ ਕਰ ਸਰੀਰ ਦੇ ਕੀਮਤੀ ਤਰਲ ਪਦਾਰਥਾਂ ਨੂੰ ਤੇਜ਼ਾਬ ਮੁਕਤ ਕਰ ਸ਼ੁੱਧ ਕਰ ਦਿੰਦੀਆਂ ਹਨ।
ਚਿਪਚਿਪਾ ਪਾਣੀ ਰਿਸਣ ਤੋਂ ਪ੍ਰੇਸ਼ਾਨ ਜਦੋਂ ਵੀ ਕੋਈ ਨੌਜਵਾਨ ਸਾਡੇ ਕੋਲ ਇਲਾਜ਼ ਲਈ ਸੰਪਰਕ ਕਰਦਾ ਹੈ ਤਾਂ ਸਰੀਰ ਦੀ ਤੇਹਸੀਰ ਦੇ ਮੁਤਾਬਿਕ ਅਸੀਂ ਤੇਜ਼ਾਬੀ ਮਾਦੇ ਦੇ ਇਲਾਜ਼ ਲਈ ਸ਼ੁੱਧ ਆਯੁਰਵੈਦਿਕ ਦਵਾਈ ਦੇ ਨਾਲ ਡਾਈਟ ਪਲਾਨ ਵੀ ਬਣਾ ਕੇ ਦਿੰਦੇ ਹਾਂ। ਕੁੱਝ ਨੌਜਵਾਨ ਚਿਪਚਿਪਾ ਪਾਣੀ ਰਿਸਣ ਨੂੰ ਮਰਦਾਨਾ ਕਮਜ਼ੋਰੀ ਸਮਝ ਕੇ ਕਈ ਤਰਾਂ ਦੀਆਂ ਗਰਮ ਤੇਹਸਿਰ ਵਾਲੀਆਂ ਦੇਸੀ ਦਵਾਈਆਂ, ਭਸਮਾਂ ਖਾਂ ਲੈਂਦੇ ਹਨ ਜੋ ਕੇ ਹੋਰ ਨੁਕਸਾਨ ਕਰਦੀਆਂ ਹਨ। ਇਹੋ ਜੇਹੀ ਸਮੱਸਿਆ ਵਿੱਚ ਦਵਾਈ ਦੇ ਨਾਲ ਸੈਕਸ ਪ੍ਰਣਾਲੀ ਦੀ ਸਮਝ ਵੀ ਜ਼ਰੂਰ ਹੋਣੀ ਚਾਹੀਦੀ ਹੈ।
ਕਈ ਹਕੀਮ ਬੋਤਲ ਵਿੱਚ ਪਿਸ਼ਾਬ ਪਾ ਕੇ ਧਾਂਤ ਰੋਗ ਦੀ ਜਾਂਚ (ਟੈਸਟ) ਕਰਨ ਦਾ ਦਾਅਵਾ ਕਰਦੇ ਹਨ। ਤਾਜ਼ੇ ਕੀਤੇ ਪਿਸ਼ਾਬ ਵਿੱਚ ਕਈ ਵਾਰ ਵੀਰਜ ਤੈਰਦਾ ਵੀ ਦਿਖਾਈ ਦਿੰਦਾ ਹੈ। ਜਦੋਂ ਕੋਈ ਨੌਜਵਾਨ ਸੈਕਸ ਊਰਜਾ ਨੂੰ ਮਹਿਸੂਸ ਕਰਦਾ ਹੈ, ਖਾਸਕਰ ਰਾਤ ਸਮੇਂ ਜਦੋਂ ਲਿੰਗ ਵਿੱਚ ਪੂਰਾ ਤਣਾਅ ਹੁੰਦਾ ਹੈ ਤਾਂ ਪਤਾਲੂਆਂ ਵਿੱਚੋ ਥੋੜ੍ਹਾ ਵੀਰਜ ਨਿਕਲ ਕੇ ਪ੍ਰੋਸਟਏਡ ਦੀ ਸੈਮੀਨਲ ਨਾੜੀ ਰਾਹੀਂ ਲਿੰਗ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਕਿਰਿਆ ਜਦੋਂ ਪੂਰੀ ਨਹੀਂ ਹੁੰਦੀ ਤਾਂ ਵੀਰਜ ਆਪਣੀ ਥਾਂ ਵਾਪਿਸ ਜਾਣ ਦੀ ਬਜਾਏ ਪਿਸ਼ਾਬ ਦੇ ਬਲੈਡਰ ਵਿੱਚ ਚਲਾ ਜਾਂਦਾ ਹੈ ਅਤੇ ਜਦੋ ਪਿਸ਼ਾਬ ਕਰਦੇ ਹਾਂ ਤਾਂ ਇਹ ਵੀਰਜ ਵੀ ਬਾਹਰ ਆ ਜਾਂਦਾ ਹੈ ਜੋ ਸਾਨੂੰ ਪਿਸ਼ਾਬ ਵਿੱਚ ਤੈਰਦਾ ਦਿਖਾਈ ਦਿੰਦਾ ਹੈ। ਜਦੋਂ ਪਿਸ਼ਾਬ ਵਿੱਚ ਵੀਰਜ ਹੁੰਦਾ ਹੈ ਤਾਂ ਪਿਸ਼ਾਬ ਕਰਨ ਲੱਗਿਆਂ ਥੋੜੀ ਤਕਲੀਫ ਵੀ ਹੁੰਦੀ ਹੈ, ਹਰੇਕ ਨੌਜਵਾਨਾਂ ਨੇ ਇਸ ਨੂੰ ਆਮ ਹੀ ਮਹਿਸੂਸ ਕੀਤਾ ਹੋਵੇਗਾ।
ਜੇਕਰ ਲਿੰਗ ਵਿੱਚੋ ਪਾਣੀ ਵਰਗੇ ਪਾਰਦਰਸ਼ੀ ਚਿਪਚਿਪੇ ਪਦਾਰਥ ਦੀਆਂ ਬੂੰਦਾਂ ਰਿਸਦੀਆਂ ਹਨ ਤਾਂ ਇਹ ਸਿਰਫ ਸੀਮਨ ਹੈ ਅਤੇ ਚਿੱਟਾ ਰੇਸ਼ੇ ਦੇ ਰੰਗ ਵਾਲਾ ਪ੍ਰਦਾਰਥ ਸ੍ਪ੍ਰਮ (ਸ਼ੁਕਰਾਣੂ) ਹੁੰਦਾ ਹੈ। ਜਦੋ ਇਹ ਦੋਵੇਂ ਬਿਨਾਂ ਸੈਕਸ ਜਾਂ ਹੱਥਰਸੀ ਦੇ ਰਿਸਣ ਲੱਗਦੇ ਹਨ ਤਾਂ ਫਿਰ ਇਲਾਜ਼ ਦੀ ਜਰੂਰਤ ਹੁੰਦੀ ਹੈ। ਇਸ ਹਾਲਤ ਵਿੱਚ ਸਮਝ ਲੈਣਾ ਚਾਹੀਦਾ ਹੈ ਕੇ ਸਰੀਰ ਦਾ ਐਲਕਲਾਈਨ ਲੈਵਲ ਵਿਗੜ ਗਿਆ ਹੈ , ਇਸ ਨਾਲ਼ ਸਰੀਰਕ ਅਤੇ ਮਾਨਸਿਕ ਕਮਜ਼ੋਰੀ ਹੁੰਦੀ ਹੈ। ਵਧੇਰੇ ਹੱਥਰਸੀ, ਮਾੜਾ ਖਾਣ ਪੀਣ, ਔਰਤਾਂ ਦੀਆਂ ਨੰਗੀਆਂ ਤਸਵੀਰਾਂ ਵੇਖਣਾਂ, ਬਲੂ ਫ਼ਿਲਮਾਂ ਵੇਖਣਾ, ਮਾੜੀ ਸੰਗਤ, ਸੈਕਸ ਐਜੂਕੇਸ਼ਨ ਦੀ ਕਮੀ ਦੇ ਕਰਕੇ ਇਹ ਚਿਪਚਿਪੇ ਪਦਾਰਥ ਦੀਆਂ ਬੂੰਦਾਂ ਵੱਧ ਰਿਸਣਾ ਸ਼ੁਰੂ ਕਰਦੀਆਂ ਹਨ।
ਜੇਕਰ ਤੁਹਾਨੂੰ ਇਸ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਸਾਡੇ ਫੋਨ ਅਤੇ ਵਟਸਐਪ ਨੰਬਰ 9914208222 ਤੇ ਸੰਪਰਕ ਕਰੋ, ਪੂਰੀ ਪੜਤਾਲ ਕਰਨ ਤੋਂ ਬਾਅਦ ਤੁਹਾਨੂੰ ਸਾਡੇ ਵਲੋਂ ਸਹੀ ਸਲਾਹ ਦਿੱਤੀ ਜਾਵੇਗੀ। ਸੈਕਸ ਸਮੱਸਿਆਵਾਂ ਦੇ ਹੱਲ ਲਈ ਸੈਕਸ ਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਕੇ ਹਰ ਨੌਜਵਾਨ ਨੂੰ ਬਿਨਾਂ ਡਰਾਇਆ ਕਿਸੇ ਗ਼ਲਤ ਫਹਿਮੀ ਵਿੱਚ ਪਾਇਆ ਸਹੀ ਅਤੇ ਸਟੀਕ ਜਾਣਕਾਰੀ ਦਿੱਤੀ ਜਾਵੇ ਤਾਂ ਕੇ ਨੋਜਵਾਨ ਮਾਨਸਿਕ ਪ੍ਰੇਸ਼ਾਨੀ ਤੋਂ ਬਚ ਸੈਕਸ ਊਰਜਾ ਦਾ ਅਨੰਦ ਮਾਣ ਸਕਣ।
ਨਿਰੰਤਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਂਨਲ ਨਾਲ ਇਹਨਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ।
ਫੇਸਬੁੱਕ ਲਿੰਕ
ਯੂਟਿਊਬ ਲਿੰਕ
ਮਰਦਾਨਾ ਕਮਜ਼ੋਰੀ ਦਾ ਸਫਲ਼ ਹੱਲ ਕਰਵਾਉਣ ਲਈ ਤੁਸੀ ਆਪਣੀ ਸਮੱਸਿਆ ਦੀ ਪੂਰੀ ਜਾਣਕਾਰੀ ਇਸ ਫਾਰਮ ਰਾਹੀ ਭਰ ਕੇ ਵੀ ਸਾਨੂੰ ਭੇਜ ਸਕਦੇ ਹੋ। ਸਾਡੀ ਆਯੁਰਵੇਦ ਦੀ ਮਾਹਿਰ ਟੀਮ ਇਸ ਦਾ ਪੂਰਾ ਸਰਵੇਖਣ ਕਰਨ ਤੇ ਤੁਹਾਡੇ ਨਾਲ ਸਪਰੰਕ ਕਰੇਗੀ।