
ਸਵੇਰੇ
1 ਗਿਲਾਸ ਗਰਮ ਪਾਣੀ ਵਿਚ 1 ਚਮਚ ਸ਼ਹਿਦ ਅਤੇ 1 ਨੀਂਬੂ ਜਾਂ 2 ਹਰੇ ਆਂਵਲੇ ਦਾ ਰਸ
ਅੱਧਾ ਘੰਟਾ ਸੈਰ ਤੋਂ ਬਾਅਦ
1 ਗਿਲਾਸ ਜੂਸ ਗਾਜ਼ਰ ਜਾਂ ਗੰਨਾ ਜਾਂ ਮਿਕ੍ਸ ਫਰੂਟ
ਸਵੇਰ ਦੇ ਰੋਟੀ
ਹਲਕਾ ਖਾਣਾ ਸਬਜ਼ੀ, ਦਹੀ, ਜਾਂ ਓਟ ਮੀਲ
(ਸਵੇਰ ਦੀ ਰੋਟੀ ਤੋਂ ਅੱਧਾ ਘੰਟਾ ਬਾਅਦ 1 ਕਪ ਗਰਮ ਦੁੱਧ ਨਾਲ ਦਵਾਈ ਲਾਓ)
ਦੁਪਹਿਰ ਦਾ ਖਾਣਾ
ਸਲਾਦ ਖਾਣਾ ਹੈ ਜਿਵੇ ਗਾਜ਼ਰ, ਮੂਲੀ, ਸ਼ਲਗਮ, ਸ਼ਿਮਲਾ ਮਿਰਚ, ਪੱਤਾ ਗੋਬੀ, ਸੇਬ, ਅੰਗੂਰ, ਟਮਾਟਰ, ਪਿਆਜ਼ , ਖੀਰਾ, ਕੀਚਾਲੂ (ਉਬਲ ਕੇ), ਸ਼ਕਰਗੰਦੀ (ਉਬਲ ਕੇ), ਕੇਲਾ, ਅਨਾਰ, ਅਵਕਾਡੋ, ਉਬਲੇ ਹੋਏ ਆਂਡੇ ਜਾਂ ਉਬਲਿਆ ਹੋਇਆ ਚਿਕਨ ਜਾਂ ਉਬਲੇ ਹੋਏ ਚਿਟੇ ਚਨੇ, ਜਾਂ ਉਬਲੇ ਹੋਏ ਕਾਲੇ ਚਨੇ (ਇਹਨਾਂ ਸਬ ਵਿੱਚੋ ਜੋ ਵੀ ਮਿਲੇ) ਰਲਾ ਕੇ ਨੀਂਬੂ ਪਾ ਸਕਦੇ ਹੋ ਅਤੇ ਹਲਕਾ ਲੂਣ ਅਤੇ ਕਾਲੀ ਮਿਰਚ ਪਾ ਕੇ ਦੁਪਹਿਰ ਦੇ ਖਾਣੇ ਦੇ ਤੌਰ ਤੇ ਖਾਓ
ਕੰਮ ਕਰ ਵਾਲੇ ਸਵੇਰੇ ਹੀ ਟਿਫੇਨ ਵਿਚ ਪਾ ਆਪਣੇ ਨਾਲ਼ ਲੈ ਕੇ ਜਾਓ, ਉਬਲੇ ਹੋਏ ਚਿਟੇ ਚਨੇ, ਉਬਲੇ ਹੋਏ ਆਂਡੇ ਜਾਂ ਉਬਲਿਆ ਹੋਇਆ ਚਿਕਨ ਵੱਖਰਾ ਰੱਖੋ ਅਤੇ ਖਾਣ ਸਮੇਂ ਰਲਾ ਲਓ।
ਸ਼ਾਮ ਨੂੰ
ਇਕ ਕਪ ਦੁੱਧ ਦਸ ਭਿੱਜੇ ਬਦਾਮ, ਦੋ ਭਿੱਜੇ ਅਖਰੋਟ, ਦੋ ਚਮਚ ਸੁਕੇ ਮੇਵੇ, ਦਾਸ ਕਾਜੂ
(ਗਰਮ ਦੁੱਧ ਨਾਲ ਦਵਾਈ ਵੀ ਲੈ ਲਓ)
ਰਾਤ ਨੂੰ
ਸਬਜ਼ੀਆਂ ਦਾ ਸੂਪ ਪੀਣਾ ਹੈ, ਜੇਕਰ ਭੁੱਖ ਵੱਧ ਹੈ ਤਾਂ ਨਾਲ 1 ਤੋਂ 2 ਬਰੈੱਡ ਲਾਇ ਸਕਦੇ ਹੋ।
ਸਬਜ਼ੀਆਂ ਜਿਵੇ ਪਾਲਕ, ਗਾਜ਼ਰ, ਗੋਭੀ, ਟਮਾਟਰ, ਹਰੀਆਂ ਫਾਲੀਆਂ, ਕੱਦੂ, ਘੀਆ, ਖੁੰਬ, ਸ਼ਿਮਲਾ ਮਿਰਚ, ਪੱਤਾ ਗੋਬੀ, ਹਰੇ ਮਟਰ (ਇਹਨਾਂ ਸਬ ਵਿੱਚੋ ਜੋ ਵੀ ਮਿਲੇ) ਨੂੰ ਚੰਗੀ ਤਰ੍ਹਾਂ ਧੋ ਕੇ ਛੋਟਾ ਛੋਟਾ ਕੱਟ ਕੇ ਚੰਗੀ ਤਰ੍ਹਾਂ ਉਬਾਲ ਕੇ ਸੰਗਣਾ ਸੂਪ ਬਣਾ ਲਾਓ ਵਿੱਚ ਜਕਲੀ ਮਿਰਚ ਅਤੇ ਕਲਾ ਲੂਣ ਪਾ ਕੇ ਖਾਓ।
ਕਿਸੇ ਵੀ ਤਰਾਂ ਦੇ ਨਸ਼ੇ ਪੱਤੇ ਤੋਂ ਬਚੋ
ਹਰ ਰੋਜ਼ ਘੱਟ ਤੋਂ ਘੱਟ ਚਾਲੀ ਮਿੰਟ ਭਾਰੀ ਕਸਰਤ ਕਰੋ।
ਤਲੇ ਹੋਏ, ਮੈਦੇ ਵਾਲੇ, ਵਧੇਰੇ ਮਸਾਲੇ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ ।
ਡੱਬਾ ਬੰਦ ਭੋਜਨ ਤੋਂ ਪ੍ਰਹੇਜ਼ ਕਰੋ।
ਨੀਮ ਹਕੀਮ ਦੀ ਸਲਾਹ ਅਤੇ ਦਵਾਈ ਸੋਚ ਸਮਝ ਕੇ ਲਓ।
ਇੰਟਰਨੈਟ ਤੋਂ ਵੇਖ ਕੇ ਕੋਈ ਵੀ ਨੁਸਖਾ ਵਧੇਰਾ ਸਮਾਂ ਨਾ ਵਰਤੋਂ।
Call & Whatsapp 9914451445
09 AM to 10 PM India