ਸ਼ੂਗਰ ਰੋਗ ਤੋ ਪ੍ਰੇਸ਼ਾਨ ਹੋ..? ਤਾ ਇਹ ਜਾਣਕਾਰੀ ਤੁਹਾਡੇ ਲਈ ਹੈ ।
ਸ਼ੂਗਰ ਰੋਗ ਦੇ ਬਾਰੇ ਅੱਜ ਕੱਲ ਇਹ ਗੱਲ ਪ੍ਰਚਲਿਤ ਹੈ ਕਿ, ਇਹ ਰੋਗ ਉਮਰ ਦੇ ਮੁਤਾਬਿਕ ਸਭ ਨੂੰ ਹੋ ਰਿਹਾ ਹੈ, ਪਰ ਜੇਕਰ ਅਸੀ ਆਪਣਾ ਜੀਵਨ ਜਿਉਣ ਦਾ ਤਰੀਕਾ ਅਤੇ ਖੁਰਾਕ ਉੱਪਰ ਕੁੱਝ ਧਿਆਨ ਦੇਈਏ ਤਾਂ ਇਸ ਰੋਗ ਤੋ ਬਚਿਆ ਜਾ ਸਕਦਾ ਹੈ। ਵੇਖਣ ਵਿੱਚ ਆਇਆ ਹੈ ਕਿ, ਕੁੱਝ ਵਿਅਕਤੀ ਬੜੇ ਲੰਬੇ ਸਮੇਂ ਤੋ ਸ਼ੂਗਰ ਦੇ ਰੋਗ ਨਾਲ ਪੀੜ੍ਹਤ ਹਨ, ਪਰ ਉਹਨਾ ਨੂੰ ਇਸ ਰੋਗ ਦੇ ਬਾਰੇ ਅਚਾਨਕ ਕੀਤੇ ਗਏ ਬੱਲਡ ਟੈਸਟ ਤੋ ਹੀ ਪਤਾ ਚਲਦਾ ਹੈ। ਕੁੱਝ ਅਜਿਹੇ ਵਿਅਕਤੀ ਹਨ ਜਿੰਨਾ ਨੇ ਸਿਰਫ ਇੱਕ ਵਾਰ ਹੀ ਬੱਲਡ ਟੈਸਟ ਕਰਵਾਇਆ ਅਤੇ ਵਧੀ ਹੋਈ ਸ਼ੂਗਰ ਤੋ ਡਰ ਕੇ ਲਗਾਤਾਰ ਦਵਾਈ ਖਾਣੀ ਸ਼ੁਰੂ ਕਰ ਦਿੱਤੀ। ਸ਼ੂਗਰ ਰੋਗ ਹੋਣ ਤੇ ਵਿਅਕਤੀ ਦੇ ਸਰੀਰ ਵਿੱਚ ਕੁੱਝ ਲੱਛਣ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਲਗਾਤਾਰ 10 ਦਿਨ ਤੱਕ ਸ਼ੂਗਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ, ਜੇਕਰ ਸ਼ੂਗਰ ਦੀ ਮਾਤਰ੍ਹਾਂ ਲਗਾਤਾਰ 120 ਤੋ 160 ਵਾਲੀ ਨਿਰਧਾਰਿਤ ਸੀਮਾ ਤੋ ਉੱਪਰ ਪਾਈ ਜਾਦੀ ਹੈ, ਤਾਂ ਹੀ ਸਮਝਣਾ ਚਾਹੀਦਾ ਹੈ ਕਿ ਸ਼ੂਗਰ ਰੋਗ ਹੋ ਗਿਆ ਹੈ ।
ਕਿਰਪਾ ਕਰਕੇ ਸਾਡਾ ਪੇਜ ਜਰੂਰ ਲਾਈਕ ਕਰੋ
ਸ਼ੂਗਰ ਦੇ ਮਰੀਜਾ ਦਾ ਡਾਇਟ ਪਲੈਨ ਡਾਊਨਲੋਡ ਕਰਨ ਲਈ ਲਿੰਕ ਹੇਠਾ ਦਿੱਤਾ ਗਿਆ ਹੈ।
ਆਓ ਜਾਣਦੇ ਹਾਂ ਸ਼ੂਗਰ ਰੋਗ ਦੇ ਬਾਰੇ ਅਤੇ ਇਸਦੇ ਮੁੱਢਲੇ ਲੱਛਣ:-
ਸ਼ੂਗਰ ਦੀ ਮਾਤਰ੍ਹਾਂ ਦੇ ਖੂਨ ਵਿੱਚ ਵਾਧੇ ਨੂੰ ਸ਼ੂਗਰ ਰੋਗ ਕਿਹਾ ਜਾਦਾ ਹੈ। ਇਹ ਰੋਗ ਸਰੀਰ ਵਿੱਚ ਇੰਨਸੁਲਿਨ ਦੇ ਵਾਧੇ ਜਾਂ ਘਾਟੇ ਕਾਰਨ ਹੁੰਦਾ ਹੈ। ਸਾਡੇ ਸਰੀਰ ਦੇ ਵਿੱਚ ਖਾਦਾ ਹੋਇਆ ਖਾਣਾ ਰਸਾਇਣਿਕ ਪ੍ਰਕ੍ਰਿਰਿਆ ਤੋਂ ਬਾਅਦ ਗੁਲੂਕੋਜ਼ ਦੇ ਵਿੱਚ ਬਦਲ ਜਾਦਾ ਹੈ ਅਤੇ ਇਹ ਗੁਲੂਕੋਜ਼ ਊਰਜ਼ਾ ਵਿੱਚ ਬਦਲ ਕੇ ਸਰੀਰ ਨੂੰ ਕੰਮ ਕਾਰ ਕਰਨ ਦੀ ਸ਼ਕਤੀ ਦਿੰਦਾ ਹੈ। ਇਸੇ ਹੀ ਗੁਲੂਕੋਜ਼ ਨੂੰ ਬੱਲਡ ਗੁਲੂਕੋਜ਼ ਜਾਂ ਸ਼ੂਗਰ ਕਿਹਾ ਜਾਦਾ ਹੈ।
ਇੰਨਸੁਲੀਨ ਨਾਮ ਦਾ ਪ੍ਰਦਾਰਥ ਇਸ ਬੱਲਡ ਗੁਲੂਕੋਜ਼ ਨੂੰ ਕੰਟਰ੍ਰੋਲ ਕਰਦਾ ਹੈ, ਪਰ ਇੰਨਸੁਲਿਨ ਦੀ ਪੈਦਾਵਾਰ ਸਰੀਰ ਵਿੱਚ ਵੱਧ ਜਾਂ ਘੱਟ ਹੋਣ ਕਾਰਨ ਜਦੋ ਇਹ ਗੁਲੂਕੋਜ਼ ਖੂਨ ਦੇ ਵਿੱਚ ਬਹੁਤ ਮਾਤਰ੍ਹਾਂ ਵਿੱਚ ਚਲਾ ਜਾਦਾ ਹੈ, ਤਾ ਇਸ ਦੀ ਊਰਜ਼ਾ ਨਹੀ ਬਣ ਪਾਉਂਦੀ ਅਤੇ ਖੂਨ ਵਿੱਚ ਵਧੀ ਹੋਈ ਗੁਲੂਕੋਜ਼ ਦੀ ਮਾਤਰ੍ਹਾਂ ਸਰੀਰ ਦੇ ਵੱਖ-ਵੱਖ ਅੰਗਾ aੁੱਤੇ ਮਾੜ੍ਹਾਂ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ, ਕਿਉਕਿ ਖੂਨ ਇੱਕ ਅਜਿਹੀ ਚੀਜ਼ ਹੈ ਜੋ ਕਿ ਸਰੀਰ ਦੇ ਸਾਰੇ ਅੰਗਾ ਦੇ ਵਿੱਚ ਘੁੰਮਦਾ ਹੈ। ਸ਼ੂਗਰ ਹੋਣ ਦੀ ਸਥਿਤੀ ਵਿੱਚ ਵਧੇਰੇ ਬੱਲਡ ਗੁਲੂਕੋਜ਼ ਵੀ ਖੂਨ ਦੇ ਨਾਲ ਹੀ ਘੁੰਮਦਾ ਹੈ।
— ਸਰੀਰ ਵਿੱਚ ਕੀ ਹੁੰਦਾ ਹੈ ਜਦੋ ਸ਼ੂਗਰ ਰੋਗ ਹੋ ਜਾਵੇ?
1 ਗੁਲੂਕੋਜ਼ ਊਰਜਾ ਵਿੱਚ ਨਹੀ ਬਦਲ ਰਿਹਾ ਤਾਂ ਵਿਅਕਤੀ ਕਮਜ਼ੋਰੀ ਮਹਿਸੂਸ ਕਰੇਗਾ।
2 ਘੱਟ ਊਰਜ਼ਾ ਪੈਦਾ ਹੋਣ ਤੇ ਜਦੋ ਸਰੀਰ ਨੂੰ ਵਾਧੂ ਊਰਜ਼ਾ ਦੀ ਲੋੜ ਪੈਂਦੀ ਹੈ ਤਾਂ ਸਰੀਰ ਵੱਧ ਖੁਰਾਕ ਦੀ ਮੰਗ ਕਰੇਗਾ ਅਤੇ ਭੁੱਖ ਵੀ ਵੱਧ ਲੱਗੇਗੀ।
3 ਵੱਧ ਗੁਲੂਕੋਜ਼ ਵਾਲਾ ਖੂਨ ਜਦੋ ਗੁਰਦੇ ਸਾਫ ਕਰਨਗੇ ਤਾਂ ਵਾਧੂ ਗੁਲੂਕੋਜ਼ ਪਿਸ਼ਾਬ ਵਿੱਚ ਸੁੱਟ ਦੇਣਗੇ ਤਾਂ ਇਸ ਨਾਲ ਪਿਸ਼ਾਬ ਮਿੱਠਾ ਤੇ ਬਦਬੂਦਾਰ ਹੁੰਦਾ ਹੈ।
4 ਜਦੋ ਵਾਧੂ ਗੁਲੂਕੋਜ਼ ਪਿਸ਼ਾਬ ਵਿੱਚ ਚਲਾ ਜਾਦਾ ਹੈ ਤਾਂ ਸਰੀਰ ਨੂੰ ਸੰਤੁਲਿਤ ਘੋਲ ਬਨਾਉਣ ਲਈ ਅਤੇ ਸਰੀਰ ਵਿੱਚੋ ਪਿਸ਼ਾਬ ਰਾਹੀ ਗੁਲੂਕੋਜ਼ ਬਾਹਰ ਕੱਢਣ ਲਈ ਵੱਧ ਪਾਣੀ ਦੀ ਲੋੜ ਪੈਂਦੀ ਹੈ, ਜਿਸ ਨਾਲ ਪਿਸ਼ਾਬ ਵੀ ਵੱਧ ਆਉਂਦਾ ਹੈ ਤੇ ਪਿਆਸ ਵੀ ਜਿਆਦਾ ਲੱਗਦੀ ਹੈ।
5 ਸ਼ੂਗਰ ਦੇ ਮਰੀਜ਼ ਦੁਆਰਾ ਖਾਦੀ ਹੋਈ ਖੁਰਾਕ ਤੋ ਬਣਿਆ ਗੁਲੂਕੋਜ਼ ਸਹੀ ਤਰੀਕੇ ਨਾਲ ਜਦੋ ਊਰਜ਼ਾ ਵਿੱਚ ਨਹੀ ਬਦਲਦਾ ਤਾਂ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਦਾ ਹੈ ਤੇ ਭਾਰ ਵੀ ਘਟਣ ਲਗਦਾ ਹੈ। ਸਰੀਰ ਨੂੰ ਊਰਜ਼ਾ ਨਾ ਮਿਲਣ ਤੇ ਸਰੀਰ ਵਿੱਚ ਵਾਰ-ਵਾਰ ਊਰਜਾ ਦੀ ਮੰਗ ਪੈਦਾ ਹੁੰਦੀ ਹੈ ਤਾਂ ਵਾਰ- ਵਾਰ ਭੁੱਖ ਲਗਦੀ ਹੈ।
6 ਮਿੱਠਾ ਪਿਸ਼ਾਬ ਆਉਣ ਦੇ ਕਰਕੇ ਪਿਸ਼ਾਬ ਇੰਦਰੀਆ ਦੇ ਆਲੇ ਦੁਆਲੇ ਬਦਬੂ ਅਤੇ ਇੰਨਫੈਕਸ਼ਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
7 ਸੱਟ ਲੱਗਣ ਤੇ ਖੂਨ ਵਿੱਚ ਵੱਧ ਗੁਲੂਕੋਜ਼ ਦੀ ਮਾਤਰ੍ਹਾਂ ਹੋਣ ਕਾਰਨ ਇੰਨਫੈਕਸ਼ਨ ਵਧੇਰੇ ਸਮੇਂ ਤੱਕ ਰਹਿੰਦੀ ਹੈ ਜਿਸ ਕਾਰਨ ਸੱਟ ਨੂੰ ਅਰਾਮ ਨਹੀ ਆਉਂਦਾ
8 ਸ਼ੂਗਰ ਦੇ ਮਰੀਜ਼ ਦੀ ਹੌਲੀ- ਹੌਲੀ ਸੰਭੋਗ ਕ੍ਰਿਰਿਆ ਕਰਨ ਦੀ ਤਾਕਤ ਘੱਟ ਜਾਦੀ ਹੈ
ਜਿਵੇ ਕੇ ਸ਼ੂਗਰ ਰੋਗ ਹੋਣ ਦਾ ਮੁੱਖ ਕਾਰਨ ਇੰਨਸੁਲੀਨ ਦਾ ਵਾਧਾ ਘਾਟਾ ਹੁੰਦਾ ਹੈ, ਇਹ ਇੰਨਸੁਲੀਨ ਨਾਮ ਦਾ ਪ੍ਰਰਦਾਰਥ ਸਾਡੇ ਸਰੀਰਕ ਅੰਗ ਪੈਨਕ੍ਰਿਰਿਆਸ ਵਿੱਚ ਬਣਦਾ ਹੈ। ਸ਼ੂਗਰ ਹੋਣ ਦਾ ਮੁੱਖ ਕਾਰਨ ਸਾਡੇ ਇਸ ਅੰਗ ਪੈਨਕ੍ਰਿਰਿਆਸ ਦੇ ਵਿੱਚ ਆਈ ਕੁਦਰਤੀ ਤੌਰ ਤੇ ਆਈ ਕਮਜ਼ੋਰੀ ਜਾਂ ਖਰਾਬੀ ਕਰਕੇ ਹੁੰਦਾ ਹੈ, ਪਰ ਇਸ ਤੋ ਇਲਾਵਾ ਅੱਜ ਕੱਲ ਸਾਡੀ ਜੀਵਨਸ਼ੈਲੀ ਦੇ ਵੀ ਕੁਝ ਕਾਰਨ ਸਾਹਮਣੇ ਆਏ ਹਨ।
1- ਜਿਵੇ ਭਾਰ ਦਾ ਵੱਧ ਜਾਣਾ
2- ਸਰੀਰਕ ਕਸਰਤ ਘੱਟ ਹੋਣਾ
3- ਵੱਧ ਅਰਾਮਦਾਇਕ ਜਿੰਦਗੀ ਹੋਣਾ
4- ਸਰੀਰਕ ਭੱਜ ਦੌੜ ਘੱਟ ਹੋਣਾ
5- ਖੁਰਾਕ ਵਿੱਚ ਮਿੱਠੇ, ਘਿਓ, ਤੇਲ ਦੀ ਮਾਤਰ੍ਹਾਂ ਵੱਧ ਹੋਣਾ
6- ਲੰਬਾ ਸਮਾਂ ਸ਼ਰਾਬ ਦੀ ਵਰਤੋ ਕਰਨਾ
7- ਘਰ, ਪਰਿਵਾਰ ਜਾਂ ਕਾਰੋਬਾਰ ਵਿੱਚ ਵਧੇਰੇ ਤਣਾਓ ਹੋਣਾ
8- ਲ਼ਗਾਤਾਰ ਬਾਹਰ ਦੀਆ ਵਸਤਾ ਖਾਣਾ
ਇਹ ਸਾਰੇ ਕਾਰਨਾ ਕਰਕੇ ਅੱਜ ਕੱਲ ਦੇ ਲੋਕਾ ਵਿੱਚ ਸ਼ੂਗਰ ਦਾ ਰੋਗ ਵਿੱਚ ਵਾਧਾ ਹੋ ਰਿਹਾ ਹੈ।
ਜੇਕਰ ਤੁਸੀ ਇਹ ਲੇਖ ਪੜ੍ਹ ਰਹੇ ਹੋ ਅਤੇ ਤੁਹਾਨੂੰ ਸ਼ੂਗਰ ਦਾ ਕਿਸੇ ਵੀ ਤਰ੍ਹਾਂ ਲੱਛਣ ਆਪਣੇ ਸਰੀਰ ਵਿੱਚ ਦਿਖਾਈ ਦਿੰਦਾ ਹੈ ਤਾਂ ਤੁਸੀ ਲਗਾਤਾਰ ਆਪਣੀ ਸ਼ੂਗਰ ਦਾ ਲੈਵਲ ਟੈਸਟ ਕਰਨਾ ਸ਼ੁਰੂ ਕਰੋ ਅਤੇ ਆਪਣੀ ਖੁਰਾਕ ਅਤੇ ਰਹਿਣ ਸਹਿਣ ਦੇ ਤਰੀਕੇ ਵਿੱਚ ਵੀ ਤਬਦੀਲੀ ਲਿਆਓ। ਸ਼ੂਗਰ ਦੇ ਰੋਗ ਵਿੱਚ ਅਣਗਹਿਲੀ ਵਰਤਣ ਕਾਰਨ ਇੱਕਲੇ ਭਾਰਤ ਵਿੱਚ ਹੀ ਹਰ ਸਾਲ 10 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
ਵੇਖਣ ਵਿੱਚ ਆਇਆ ਹੈ ਕਿ ਕੁੱਝ ਲੋਕ ਲਗਾਤਾਰ ਸ਼ੂਗਰ ਦੀ ਦਵਾਈ ਖਾ ਰਹੇ ਹਨ ਪਰ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਨਹੀ ਬਦਲਦੇ ਸਿਰਫ ਦਵਾਈ ਦੇ ਸਿਰ ਉਪਰ ਹੀ ਨਿਰਭਰ ਰਹਿੰਦੇ ਹਨ। ਇਸ ਤਰ੍ਹਾਂ ਦਵਾਈ ਦੀ ਖੁਰਾਕ ਵਧਦੀ ਰਹਿੰਦੀ ਹੈ ਅਤੇ ਹੌਲੀ ਹੌਲੀ ਟੀਕਾ ਵੀ ਲੱਗਣਾ ਸ਼ੁਰੂ ਹੋ ਜਾਦਾ ਹੈ।
ਇੱਕ ਸ਼ੂਗਰ ਰੋਗੀ ਦੀ ਜਿੰਦਗੀ ਦੇ ਵਿੱਚ ਹੋਲੀ ਹੋਲੀ ਬਹੁਤ ਮੁਸ਼ਕਲਾਂ ਆਉਣ ਲੱਗ ਜਾਦੀਆ ਹਨ ਕਿਓਕਿ ਸਰੀਰ ਹੀ ਕਮਜ਼ੋਰ ਹੋ ਜਾਦਾ ਹੈ ਅਤੇ ਵਿਅਕਤੀ ਨਿਰਾਸ਼ ਰਹਿਣ ਲੱਗ ਜਾਦਾ ਹੈ, ਪਰ ਜੇਕਰ ਸ਼ੂਗਰ ਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਨੂੰ ਥੋੜਾ ਬਦਲ ਲਿਆ ਜਾਵੇ ਤਾਂ ਇਸ ਰੋਗ ਨੂੰ ਕੰਟਰ੍ਰੋਲ ਦੇ ਵਿੱਚ ਰੱਖ ਕੇ ਇੱਕ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ।
ਆਯੂਰਵੇਦ ਰਾਹੀਂ ਸ਼ੂਗਰ ਦਾ ਇਲਾਜ਼
ਪੁਰਾਤਨ ਸਮੇਂ ਵਿੱਚ ਸ਼ੁਗਰ ਰੋਗ ਨੂੰ ਮਧੂਮੇਹ ਤਾਂ ਸ਼ੱਕਰ ਰੋਗ ਦੇ ਨਾਮ ਨਾਲ਼ ਜਾਣਿਆ ਜਾਂਦਾ ਸੀ, ਇਸ ਦਾ ਪਤਾ ਪਿਸ਼ਾਬ ਤੇ ਕੀੜੀਆਂ ਦੇ ਆਉਂਣ, ਵਾਰ ਵਾਰ ਪਿਸ਼ਾਬ ਆਉਣ, ਪੈਰਾ ਵਿੱਚ ਜਲਣ ਹੋਣ ਜਾਂ ਸੈਕਸ ਦੇ ਕਮਜ਼ੋਰੀ ਹੋਣ ਦੇ ਲੱਛਣਾਂ ਲਗਾਇਆ ਜਾਂਦਾ ਸੀ। ਇਸ ਦੇ ਇਲਾਜ਼ ਲਈ ਖੂਨ ਨੂੰ ਸਾਫ਼ ਅਤੇ ਸ਼ੁੱਧ ਬਣਾਉਣ ਵਾਲੀਆਂ ਜੜ੍ਹੀਆਂ ਬੂਟੀਆਂ ਦੇ ਨਾਲ਼ ਨਾਲ਼ ਸਰੀਰ ਵਿੱਚੋ ਵਾਧੂ ਮਿੱਠੇ ਦਾ ਅਸਰ ਖਤਮ ਕਰਨ ਲਈ ਵੀ ਜੜ੍ਹੀਆਂ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਸਾਡੇ ਵੱਲੋਂ ਵੀ ਆਯੁਰਵੈਦਿਕ ਦਵਾਈ ਤਿਆਰ ਕੀਤੀ ਜਾਂਦੀ ਹੈ, ਜੋ ਕੇ ਸ਼ੂਗਰ ਦੇ ਕੰਟ੍ਰੋਲ ਦੇ ਨਾਲ਼ ਨਾਲ਼ ਸ਼ੂਗਰ ਤੋਂ ਸਰੀਰ ਦੇ ਵਿੱਚ ਪੈਦਾ ਹੋ ਰਹੀ ਕੀ ਪ੍ਰਕਾਰ ਦੀ ਇਨਫੈਕਸ਼ਨ ਨੂੰ ਵੀ ਖਤਮ ਕਰਦੀ ਹੈ। ਇਹ ਦਵਾਈ ਸ਼ੂਗਰ ਦੇ ਮਰੀਜ਼ 2 ਮਹੀਨੇ ਜੇਕਰ ਲਗਾਤਾਰ ਲੈਂਦੇ ਹਨ ਤਾਂ ਸ਼ੂਗਰ ਰੋਗ ਬਿਲਕੁਲ ਕੰਟਰੋਲ ਹੋ ਜਾਂਦਾ ਹੈ, ਦਵਾਈ ਲੈਣ ਦਾ ਤਰੀਕਾ ਅਤੇ ਸ਼ੂਗਰ ਦੇ ਮਰੀਜ਼ ਦੇ ਖਾਣ-ਪਾਨ ਦੀਆ ਵਸਤਾਂ ਦੀ ਸੂਚੀ ( ਡਾਇਟ ਪਲੈਨ) ਵੀ ਅਸੀਂ ਬਣਾ ਕੇ ਦਿੰਦੇ ਹਾਂ ਜੋ ਕੇ ਦਵਾਈ ਨਾਲ਼ ਬਿਲਕੁਲ ਫ੍ਰੀ ਹੁੰਦਾ ਹੈ, ਅਸੀ ਸਮੇਂ-ਸਮੇਂ ਤੇ ਤੁਹਾਨੂੰ ਤੁਹਾਡੀ ਸਿਹਤ ਦੇ ਸਬੰਧੀ, ਸ਼ੂਗਰ ਰੋਗ ਦੇ ਸਬੰਧੀ ਜਾਣਕਾਰੀ ਮੁਹਇਆ ਕਰਵਾਉਂਦੇ ਹਾਂ। ਇਸ ਦਵਾਈ ਦਾ ਕੋਈ ਸਾਇਡਇਫੈਕਟ ਨਹੀ ਹੁੰਦਾ ਹੈ। ਦੋ ਮਹੀਨੇ ਦੀ ਆਯੁਰਵੈਦਿਕ ਦਵਾਈ ਦਾ ਮੁੱਲ 850/- ਰੁਪਏ ਹੈ ਅਤੇ ਪੂਰੇ ਇੰਡੀਆ ਵਿੱਚ ਅਸੀਂ ਡਾਕ ( ਕੈਸ਼ ਓਨ ਡਿਲੀਵਰੀ ) ਰਾਹੀਂ ਦਵਾਈ ਭੇਜਦੇ ਹਾਂ। ਦਵਾਈ ਮੰਗਵਾਉਣ ਦੇ ਲਈ ਤੁਸੀ ਸਾਨੂੰ ਆਪਣਾ ਐਡਰੈਸ, ਪਿੰਨ ਕੋਡ ਸਾਹਿਤ ਇਸ ਨੰਬਰ 99 1441 1441 ਤੇ ਵਟਸਐਪ ਤੇ ਭੇਜ ਸਕਦੇ ਹੋ।
ਜੇਕਰ ਸ਼ੂਗਰ ਰੋਗ ਹੋਵੇ ਤਾਂ ਕੀ ਖਾਣਾ ਚਾਹੀਦਾ ਹੈ।
(ਸ਼ੂਗਰ ਦੇ ਰੋਗੀ ਦਾ ਡਾਇਟ ਪਲੈਨ)
ਨਾਸ਼ਤੇ ਤੋਂ ਪਹਿਲਾਂ—
ਨਿੰਬੂ ਪਾਣੀ ਜਾਂ ਨਿੰਬੂ ਦੀ ਚਾਹ ਬਿਨਾ ਮਿੱਠੇ ਦੇ ਇੱਕ ਕੱਪ
ਆਯੁਰਵੇਦਿਕ ਦਵਾਈ ਚਮਚ ਦਾ ਚੌਥਾ ਹਿੱਸਾ (ਜੇ ਦਵਾਈ ਮੰਗਵਾਈ ਹੈ ਤਾਂ)
ਨਾਸ਼ਤਾ
ਸਪਰੇਟਾ ਦੁੱਧ ਇੱਕ ਕੱਪ ਘੱਟ ਭਾਰ ਵਾਲੇ ਲਈ ਦੋ ਕੱਪ।
ਬਰੈਡ ਦੇ ਪੀਸ ਜਾਂ ਦੋ
ਮਿਸੀ(Multigrain) ਰੋਟੀ ਇੱਕ
ਮੱਖਣ 10 ਗ੍ਰਾਮ( ਸਿਰਫ ਘੱਟ ਭਾਰ ਵਾਲੇ ਲਈ)
ਦਹੀ( 200 ਗ੍ਰਾਮ)ਇੱਕ ਕੌਲੀ
ਦੁਪਿਹਰ ਤੋਂ ਪਹਿਲਾਂ
ਫਲ਼ ਇੱਕ
ਪੁੰਗਰੀ ਦਾਲ ਜਾਂ ਕਾਲੇ ਛੋਲੇ ਇੱਕ ਕੱਪ
ਦੁਪਿਹਰ ਅਤੇ ਰਾਤ ਦੇ ਖਾਣੇ ਲਈ
ਸਲਾਦ
ਫੁਲਕਾ 2 ( ਘੱਟ ਭਾਰ ਵਾਲੇ ਲਈ ਤਿੰਨ ਅਤੇ ਜਿਆਦਾ ਭਾਰ ਵਾਲੇ ਲਈ ਇੱਕ)
ਹਰੀ ਸਬਜ਼ੀ
ਦਾਲ ਇੱਕ ਕੌਲੀ
ਚਿਕਨ 200 ਗ੍ਰਾਮ
ਦਹੀ 200 ਗ੍ਰਾਮ
ਸ਼ਾਮ ਦੀ ਚਾਹ
ਚਾਹ ਬਿਨਾ ਮਿੱਠੇ ਦੇ ਇੱਕ ਕੱਪ
ਛਾਣਬੂਰੇ (Multigrain) ਦੇ ਬਿਸਕੁਟ ਦੋ( ਘੱਟ ਭਾਰ ਵਾਲੇ ਲਈ)
ਪਨੀਰ 30 ਗ੍ਰਾਮ
ਜੇਕਰ ਤੁਸੀ ਇਸ ਲੇਖ ਨੂੰ ਹੁਣ ਤੱਕ ਪੜ੍ਹ ਰਹੇ ਹੋ ਤਾਂ ਤੁਹਾਡੀ ਹਿੰਮਤ ਨੂੰ ਅਸੀ ਸਲਾਮ ਆਖਦੇ ਹਾਂ, ਤੁਸੀ ਸੱਚ ਮੁੱਚ ਹੀ ਆਪਣੀ ਸਿਹਤ ਪ੍ਰਤੀ ਫਿਕਰਮੰਦ ਹੋ, ਅਤੇ ਅਸੀ ਉਮੀਦ ਕਰਦੇ ਹਾ ਇਸ ਜਾਣਕਾਰੀ ਦਾ ਤੁਸੀ ਭਰਪੂਰ ਫਾਇਦਾਂ ਲਓਗੇ। ਜੇ ਕਰ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੇ ਕ੍ਰਿਪਾ ਕਰਕੇ ਅੱਗੇ ਜਰੂਰ ਸ਼ੇਅਰ ਕਰੋ, ਘੱਟੋ ਘੱਟ ਉਹਨਾਂ ਆਪਣੇ ਦੋਸਤਾਂ ਰਿਸ਼ਤੇਦਾਰਾ ਨੂੰ ਜੋ ਸ਼ੂਗਰ ਰੋਗ ਤੋ ਪੀੜਤ ਹਨ, ਜਰਾ ਸੋਚੋ ਤੁਹਾਡਾ ਕਿ ਸ਼ੇਅਰ ਕਿਸੇ ਦੀ ਜਿੰਦਗੀ ਬਦਲ ਸਕਦਾ ਹੈ।
ਸ਼ੇਅਰ ਕਰਨ ਲਈ ਇਹ ਬਟਨ ਦਬਾਓ ਜੀ।