
ਅਪ੍ਰੈਲ ਮਹੀਨੇ ਤੋਂ ਪੰਜਾਬ ਖੇਤਰ ਵਿੱਚ ਤਿਖੀ ਧੁੱਪ ਅਤੇ ਗਰਮੀ ਹੋਣ ਲਗ ਜਾਦੀ ਹੈ। ਖੁਸ਼ਕ ਅਤੇ ਮੌਸਮ ਦੇ ਬਦਲਾਵ ਦੇ ਕਰਕੇ ਖੰਗ, ਜੁਕਾਮ, ਬੁਖਾਰ ਆਦਿ ਬਿਮਾਰੀਆ ਜੋਰ ਫੜ੍ਹਦੀਆ ਹਨ। ਜਲਦੀ ਹੀ ਪੰਜਾਬ ਭਰ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਜਾਵੇਗੀ ਅਤੇ ਜਿਸ ਦੇ ਚਲਦਿਆ ਵਾਤਾਵਰਨ ਵਿੱਚ ਧੂੜ, ਮਿੱਟੀ ਉੱਡਣ ਦੀ ਮਾਤਰਾ ਵਿੱਚ ਵੀ ਵਾਧਾ ਹੋਵੇਗਾ। ਅਜਿਹੇ ਮੌਸਮ ਵਿੱਚ ਆਪਣੇ ਗਲੇ ਨੂੰ ਸਾਫ ਰੱਖਣ ਲਈ ਗੁੜ੍ਹ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਦੇਸੀ ਗੁੜ੍ਹ ਦੇ ਟੁਕੜੇ ਨੂੰ ਮੂਹ ਵਿੱਚ ਰੱਖ ਕੇ ਚੂਸਣਾ ਚਾਹੀਦਾ ਹੈ।ਇਸ ਮੌਸਮ ਵਿੱਚ ਜਿਆਦਾ ਪੇਟ ਭਰ ਕੇ ਨਹੀ ਖਾਣਾ ਚਾਹੀਦਾ। ਵੱਧ ਤੋ ਵੱਧ ਪਾਣੀ ਪੀਣਾ ਚਾਹੀਦਾ ਹੈ।ਨਵੀ ਕਣਕ ਦੇ ਆਟੇ ਦੀ ਰੋਟੀ ਨਹੀ ਖਾਣੀ ਚਾਹੀਦੀ। ਇਸ ਮੌਸਮ ਵਿੱਚ ਕੋਲਡਰਿੰਕਸ ਨਹੀ ਪੀਣਾ ਚਾਹੀਦਾ ।ਇਸ ਦੀ ਜਗ੍ਹਾਂ ਸੱਤੂ ਦਾ ਸ਼ਰਬਤ ਪੀਣਾ ਚਾਹੀਦਾ ਹੈ ਜੋ ਤਾਕਤ ਅਤੇ ਠੰਡਕ ਪ੍ਰਦਾਨ ਕਰਦਾ ਹੈ, ਲਿਵਰ ਅਤੇ ਗੁਰਦਿਆ ਦੀ ਸੋਜ਼ ਅਤੇ ਤੇਜਾਬੀਪਨ ਨੂੰ ਖਤਮ ਕਰਦਾ ਹੈ।
ਬਦਲਦੇ ਮੌਸਮ ਤੋ ਬਚਣ ਲਈ ਸਾਨੂੰ ਕੁਝ ਖਾਸ ਗੱਲਾ ਦਾ ਧਿਆਨ ਰੱਖਣ ਦੀ ਲੋੜ ਹੈ। ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਸਾਨੂੰ ਆਪਣੇ ਸਰੀਰ ਦਾ ਜਿਆਦਾ ਖਿਆਲ ਰੱਖਣ ਦੀ ਜਰੂਰਤ ਹੈ।
– ਗਰਮੀ ਆਉਣ ਤੇ ਪੂਰੀ ਬਾਜੂ ਦੀ ਕਮੀਜ਼ ਪਾਓ। ਇੱਕ ਦਮ ਗਰਮੀ ਵਾਲੇ ਕੱਪੜੇ ਪਾਉਣ ਨਾਲ ਸਰੀਰ ਸਰਦ ਗਰਮ ਹੋ ਜਾਦਾ ਹੈ।ਪੱਖੇ ਦਾ ਇਸਤੇਮਾਲ ਘੱਟ ਕਰੋ।
– ਫਰਿਜ਼ ਦਾ ਪਾਣੀ ਨਾ ਪੀਓ ਅਤੇ ਹੋਰ ਵੀ ਠੰਡੀਆ ਚੀਜ਼ਾ ਤੋ ਪ੍ਰਹੇਜ਼ ਕਰੋ।
– ਕੋਸੇ ਪਾਣੀ ਨਾਲ ਨਹਾਓ।
– ਇਸ ਮੌਸਮ ਵਿੱਚ ਤੇਜ਼ ਹਵਾਵਾ ਅਤੇ ਮਿੱਟੀ ਘੱਟਾ ਜਿਆਦਾ ਹੁੰਦਾ ਹੈ ਅਤੇ ਸੂਰਜ ਦੀਆ ਕਿਰਨਾ ਵੀ ਤਿਖਿਆ ਹੁੰਦੀਆ ਹਨ ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆ ਹਨ।ਜਿਸ ਕਾਰਨ ਕਿੱਲ਼,ਚਿਹਰੇ ਦਾ ਰੁਖਾਪਨ,ਨੱਕ ਦਾ ਸੁਕਣਾ,ਸਰੀਰ ਤੇ ਖਰਾਸ਼ ਹੋਣਾ, ਸਰੀਰ ਤੇ ਚੁਬਕਾ ਪੈਣੀਆ ਆਦਿ ਸਮੱਸਿਆਵਾ ਸਾਹਮਣੇ ਆਉਂਦੀਆ ਹਨ।ਇਸ ਲਈ ਬਾਹਰ ਜਾਣ ਸਮੇਂ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲੋ ਅਤੇ ਘਰ ਵਾਪਿਸ ਆਉਣ ਤੇ ਚਿਹਰੇ ਅਤੇ ਹੱਥਾ ਪੈਰਾ ਨੂੰ ਚੰਗੀ ਤਰ੍ਹਾਂ ਧੋਵੋ ਤੇ ਕੋਈ ਕਰੀਮ ਲਗਾ ਲਵੋ।
– ਗਰਮੀ ਦੇ ਮੌਸਮ ਵਿੱਚ ਅੱਡੀਆ ਦਾ ਫੱਟਣਾ ਅਤੇ ਪੈਰਾ ਦਾ ਰੁਖਾਪਨ ਆ ਜਾਦਾ ਹੈ। ਇਸ ਲਈ ਤੁਸੀ ਰੋਜ਼ ਰਾਤ ਨੂੰ ਪੈਰ ਧੋ ਕੇ ਕੋਈ ਕਰੀਮ ਜਾ ਫਿਰ ਵੈਸਲੀਨ ਲਗਾ ਲਵੋ।
– ਅਪ੍ਰੈਲ, ਮਈ ਮਹੀਨੇ ਵਿੱਚ ਹੀ ਸਰੀਰ ਤੇ ਟੈਨਿੰਗ ਹੁੰਦੀ ਹੈ ਜੋ ਕਿ ਪੂਰੀਆ ਗਰਮੀਆ ਨਹੀ ਜਾਂਦੀ ਸੋ ਲੋੜ ਹੈ ਆਪਣੇ ਸਰੀਰ ਅਤੇ ਚਮੜੀ ਦਾ ਧਿਆਨ ਰੱਖਣ ਦੀ।
– ਅਪ੍ਰੈਲ, ਮਈ ਮਹੀਨੇ ਵਿੱਚ ਤੁਸੀ ਹਫਤੇ ਵਿੱਚ ਦੋ ਦਿਨ ਵੇਸਣ ਵਿੱਚ ਦਹੀ ਮਿਲ਼ਾ ਕੇ ਜਰੂਰ ਨਹਾਓ।ਇਹ ਤੁਹਾਡੇ ਸਰੀਰ ਨੂੰ ਠੰਡਕ ਦੇਵੇਗਾ ਅਤੇ ਚਮੜੀ ਨੂੰ ਖੁਸ਼ਕ ਹੋਣ ਤੋ ਬਚਾਵੇਗਾਂ।
– ਅਪ੍ਰੈਲ,ਮਈ ਅਤੇ ਜੂਨ ਮਹੀਨੇ ਵਿੱਚ ਸਤੂ ਦਾ ਸ਼ਰਬਤ ਪੀਓ। ਇਹ ਤੁਹਾਡੇ ਸਰੀਰ ਨੂੰ ਤਾਕਤ ਅਤੇ ਗਰਮੀ ਤੋ ਰਾਹਤ ਦਿੰਦਾ ਹੈ। ਇਸ ਮੌਸਮ ਵਿੱਚ ਕੋਲਡਰ੍ਰਿਕ ਤੋ ਪ੍ਰਹੇਜ ਕਰੋ।
– ਮੌਸਮੀ ਫਲ਼ਾ ਅਤੇ ਹਰੀਆ ਸਬਜ਼ੀਆ ਦਾ ਪ੍ਰਯੋਗ ਕਰੋ, ਤਿੱਖੇ ਮਸਾਲੇ, ਖੱਟੀਆ, ਤਲੀਆ ਚੀਜ਼ਾ ਖਾਣ ਤੋ ਪ੍ਰਹੇਜ਼ ਕਰੋ
– ਦੋਸਤੋ ਹਰ ਮੌਸਮ ਦਾ ਇੱਕ ਵੱਖਰਾਂ ਨਜ਼ਾਰਾ ਹੁੰਦਾ ਹੈ, ਇਸ ਨੂੰ ਬਿਮਾਰ ਹੋ ਕਿ ਗਵਾਓ ਨਾ…. ਆਪਣੀ ਸਿਹਤ ਅਤੇ ਸਰੀਰ ਦਾ ਧਿਆਨ ਰਖੋ।