
ਬਹੁਤੀ ਸ਼ਰਾਬ ਕਾਫੀ ਸਮੇਂ ਤੱਕ ਪੀਣ ਦੀ ਪੈ ਗਈ ਆਦਤ ਕਾਰਨ ਸ਼ਰਾਬੀ ਸ਼ਰਾਬ ਘੱਟ ਕਰਨ ਦੀ ਥਾਂ ਸਗੋਂ ਹੋਰ ਵਧੇਰੇ ਪੀਣ ਲੱਗ ਜਾਂਦਾ ਹੈ। ਕਿਤੋਂ ਵੀ ਸ਼ਰਾਬ ਨਾ ਮਿਲਣ ‘ਤੇ ਉਲਟੇ ਸਿੱਧੇ ਕੰਮ ਵੀ ਕਰ ਬੈਠਦਾ ਹੈ।ਘਰਾਂ ਵਿੱਚ ਲੜਾਈ ਦਾ ਵਧੇਰੇ ਕਾਰਨ ਵੀ ਸ਼ਰਾਬ ਹੈ।
ਮੁੱਖ ਤੌਰ ‘ਤੇ ਪੀਣ ਦੀ ਆਦਤ ਦਾ ਹੱਡੀਂ ਰਚ ਜਾਣ ਕਾਰਨ ਸ਼ਰਾਬ ਪੀਣੋਂ ਨਾ ਟਲਣਾ ਜਿਸ ਨਾਲ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ, ਜ਼ੋ ਹੇਠ ਲਿਖੀਆਂ ਹਨ:-
* ਹਾਜ਼ਮਾ ਵਿਗੜ ਜਾਂਦਾ ਹੈ ਤੇ ਦਿਨੋ ਦਿਨ ਵਿਗੜਦਾ ਜਾਂਦਾ ਹੈ।
* ਗੁਪਤ ਅੰਗ ਅਤੇ ਔਲਾਦ ਪੈਦਾ ਕਰਨ ਦੀ ਤਾਕਤ ਚੂਰੋ-ਚੂਰ ਹੋ ਜਾਂਦੀ ਹੈ।
* ਦਿਲ ਦੇ ਰੋਗਾਂ ਦੀਆਂ ਸਮੱਸਿਆਵਾਂ ਮੂੰਹ ਅੱਡਣ ਲੱਗਦੀਐਂ।
* ਜਿਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਕਾਰਣ
ਬਹੁਤੀ ਸ਼ਰਾਬ ਪੀਣ ਵਾਲੇ ‘ਚ ਸਹਾਇਕ ਤੰਤ ਘੱਟ ਹੋ ਜਾਂਦੇ ਹਨ। ਸ਼ਰਾਬੀ ਜ਼ਿੰਦਗੀ ਪਸ਼ੂਆਂ ਤੋਂ ਵੀ ਗਈ ਗੁਜ਼ਰੀ ਹੈ। ਸ਼ਰਾਬ ਦੀ ਅੰਨ੍ਹੀ ਵਰਤੋਂ ਦੇ ਬਹੁਦੇ ਕਾਰਨ ਮਨੋਵਿਗਿਆਨਕ ਹੁੰਦੇ ਹਨ। ਸਰੀਰ ਅੰਦਰ ਦਾਖਲ ਦੋ ਕੇ ਸ਼ਰਾਬ ਵਿਟਾਮਨਾ ਅਤੇ ਖਣਿਜਾਂ ਨੂੰ ਮੇਟਾਬਾਲਿਜ਼ਮ ਲਈ ਵਰਤਦੀ ਹੈ। ਜਦੋਂ ਸ਼ਰਾਬ ਦੀ ਲੋੜ ਅਨੁਸਾਰ ਇਨ੍ਹਾਂ ਚੀਜ਼ਾਂ ਦੀ ਘਾਟ ਹੋਣ ਲੱਗਦੀ ਹੈ, ਤਾਂ ਸ਼ਰਾਬ ਇਹ ਚੀਜ਼ਾਂ ਊਤਕਾਂ ਤੋਂ ਲੈਦੀਂ ਹੈ। ਨਤੀਜਾਂ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉ, ਖੜ੍ਹਦੀਆਂ ਹਨ, ਜਿਨ੍ਹਾਂ ਸਦਕਾ ਸ਼ਰਾਬੀਆਂ ਦਾ ਨਰਵਿਸ ਸਿਸਟਮ ਵੀ ਵਿਗੜ ਜਾਂਦਾ ਹੈ। ਬਹੁਤੀ ਸ਼ਰਾਬ ਡੱਫਣ ਦੇ ਹੇਠਲੇ ਕਾਰਨ ਵੀ ਹੋ ਸਕਦੇ ਹਨ:-
* ਪੀੜ੍ਹੀਓ ਪੀੜੀ ਦੀ ਆਦਤ * ਇਕੱਲਾਪਣ
* ਤਣਾਅ * ਉਦਾਸੀ
* ਬੁਰੀ ਸੰਗਤ।
ਸੁਝਾਅ
* ਵੱਧ ਤੋਂਵੱਧ ਪਾਣੀ ਪੀਓ। ਨਿੰਬੂ-ਪਾਣੀ ਬਹੁਤਾ ਪੀਓ। ਪਾਣੀ’ਚ ਗੁਲੂਕੋਜ਼ ਪਾ ਕੇ ਵੀ ਪੀਓ।
* ਮਾਖਿਉਂ ਵਧੇਰੇ ਵਰਤੇ
* ਤਾਕਤਵਰ ਭੋਜਨ ਖਾਉ।
* ਮੌਸਮ ਅਨੁਸਾਰ ਘੱਟੋ ਘੱਟ ੫ ਤਰ੍ਹਾਂ ਦੇ ਫਲ-ਸਬਜ਼ੀਆਂ ਵਰਤੋ।
* ਔਰਤਾਂ ਨੂੰ ਗਰਭ ਸਮੇਂ ਦੀ ਹਾਲਤ ‘ਚ ਅਲਕੋਹਲ ਨਹੀਂ ਵਰਤਣੀ ਚਾਹੀਦੀ ਕਿਉਂ ਕਿ ਗਰਭਪਾਤ ਹੋਣ ਦਾ ਖਤਰਾ ਹੈ।
* ਹੌਲੀ ਹੌਲੀ ਅਲਕੋਹਲ ਦੇ ਸ਼ਿਕੰਜਿਉਂ ਨਿਕਲ ਜਾਵੋ।
ਸ਼ਰਾਬ ਤੋੱ ਪਿੱਛਾ ਛੁਡਾਉਣਾ
ਅੰਨ੍ਹੇਵਾਹ ਪੀਂਦਿਆਂ ਰਹਿਣ ਨਾਲ, ਛੱਡਣ ਵੇਲੇ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਝੇਲਣੀਆਂ ਪੈਂਦੀਆਂ ਹਨ। ਏਦਾਂ ਦੀਆਂ ਪ੍ਰੇਸ਼ਾਨੀਆਂ ਨੂੰ ਅਲਕੋਹਲ ਵਿਦਡਰਾਲ ਰੋਗ ਆਖਦੇ ਹਨ।
ਲੱਛਣ
* ਢਿੱਡ ‘ਚ ਗੜਬੜ ਸ਼ੁਰੂ ਹੋ ਜਾਂਦੀ ਹੈ।
* ਸਿਰ ਦਰਦ ਨਹੀਂ ਹੱਟਦਾ। ਸਾਰੀ ਸਰੀਰਕ ਹੋਂਦ ਕੰਬਦੀ ਹੈ।
* ਹੱਥ ਪੈਰ ਜ਼ਖ਼ਮੀ ਪੰਛੀ ਵਾਂਗ ਤੜਫ਼ਦੇ ਹਨ।
* ਜ਼ਰਾ ਵੀ ਹੱਥ ਹਿਲਾਂਦਿਆਂ ਸਾਹ ਚੜ੍ਹਨ ਲਗਦਾ ਹੈ।
ਕਾਰਨ
ਬਹੁਤੇ ਸ਼ਰਾਬੀਆਂ ਅੰਦਰ ਸਹਾਇਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਕਿਉਂØਕ ਅਜਿਹੇ ਮੂਰਖ ਖਾਣ-ਪੀਣ ਵਲੋਂ ਅਵੇਸਲੇ ਹੋ ਜਾਂਦੇ ਹਨ। ਇਹ ਨਾਮੁਰਾਦ ਸ਼ਰਾਬ ਅੰਦਰ ਜਾ ਕੇ ਵਿਟਾਮਨਾਂ ਅਤੇ ਖਣਿਜਾਂ ਨੂੰ ਹੜੱਪਦੀ ਹੈ। ਰਹਿੰਦੀ ਕਸਰ ਊਤਕਾਂ ਤੋਂ ਪੂਰੀ ਕਰ ਲੈਂਦੀ ਹੈ। ਨਤੀਜਾ ਅਨੇਕਾ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਦੋ ਮੁੱਖ ਕਾਰਨ ਹਨ ਸ਼ਰਾਬ ਪੀਣ ਦੇ:-ਸਰੀਰਕ ਅਤੇ ਮਾਨਸਿਕ। ਇਸ ਤੋਂ ਬਿਨਾਂ ਪੀੜ੍ਹੀਓ-ਪੀੜ੍ਹੀ ਪਈ ਆਦਤ, ਇਕਲਾਪਾ, ਤਣਾਅ, ਉਦਾਸੀ ਅਤੇ ਮਾੜੀ ਸੰਗਤ ਵੀ ਰੰਗ ਦਿਖਾਉਂਦੀ ਹੈ।
ਸੁਝਾਅ
* ਕੈਫ਼ੀਨ, ਜ਼ਿਆਦਾ ਖੰਡ, ਪੈਕ ਕੀਤਾ ਭੋਜਨ, ਜੰਕ ਫੂਡਜ਼, ਫਾਸਟ ਫੂਡ, ਬਹੁਤੇ ਤਲੇ ਪਦਾਰਥ, ਵਧੇਰੇ ਮਸਾਲੇ ਅਤੇ ਸੋਡੇ ਜਿਹੇ ਪੀਣ-ਪਦਾਰਥ ਨਾ ਵਰਤੋ।
* ਤਾਕਤਵਰ ਖੁਰਾਕ ਖਾਓ।
* ਮੌਮਮ ਅਨੁਸਾਰ ੫ ਤਰ੍ਹਾਂ ਦੇ ਫਲ ਸਬਜ਼ੀਆਂ ਰੋਜ਼ ਵਰਤੋ।
* ਪੁੰਗਰਿਆਂ ਅਨਾਜ ਮੱਛੀ ਅਤੇ ਮਾਸ ਖੂਬ ਵਰਤੋ।
* ਨਿੱਤਨੇਮ ਨਾਲ ਸਮਰੱਥਾ ਮੁਤਾਬਕ ਕਸਰਤ ਕਰੋ। ਪਿੱਛੋਂ ਦੁੱਧ ਫਲ ਛਕੋ।
* ਪਾਣੀ ਵੱੱਧ ਤੋਂ ਪੱਧ ਪੀਓ।
* ਨਿੰਬੂ ਪਾਣੀ ਅਤੇ ਮਾਖਿਉਂ ਖੂਬ ਵਰਤੋ।
* ਧਿਆਨ (ਯੋਗ) ਕਿਰਿਆ ਕਰੋ।
* ਸਹਾਇਕ ਤੱਤਾਂ ਦੀ ਵਰਤੋਂ ਕਰੋ।
You must be logged in to post a comment.