
ਮਨੁਖੀ ਸਰੀਰ ਅੰਦਰ ਖੂਨ ਦੀ ਕਮੀ ਨੂੰ ਅਨੀਮੀਆਂ ਕਹਿੰਦੇ ਹਨ “ਇਸ ਬੀਮਾਰੀ ਨਾਲ ਖੂਨ ਅੰਦਰ ਹੀਮੋਗਲੋਬਿਨ ਦੀ ਗੁਣਵੱਤਾ ਅਤੇ ਮਿਕਦਾਰ ਦੋਵੇਂ ਹੀ ਘੱਟ ਜਾਂਦੀਆਂ ਹਨ। ਹੀਮੋਗਲੋਬਿਨ ਦਾ ਮੁੱਖ ਕੰਮ ਆਕਸੀਜਨ ਨੂੰ ਫੇਫੜਿਆਂ ਤੋਂ ਲਿਆਉਣਾ ਹੁੰਦਾ ਹੈ। ਇਸ ਬੀਮਾਰੀ ‘ਚ ਖੂਨ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ।
ਲੱਛਣ
*ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਰੋਗ ਦੇ ਗੰਭੀਰ ਹੋ ਜਾਣ ਨਾਲ ਸਾਹ ਲੈਣ ‘ਚ ਔਖ ਹੋਣਾ
* ਨਹੁੰ, ਚਮੜੀ, ਅੱਖ, ਮਸੂੜੇ ਚਿੱਟੇ ਜਾਂ ਪੀਲੇ ਹੋ ਜਾਣੇ, ਰੋਗੀ ਦੇ ਵਾਲਾਂ ਦਾ ਤੇਜ਼ੀ ਨਾਲ ਝੜਨਾ, ਵਾਲਾਂ ਦੀਆਂ ਜੜ੍ਹਾਂ ‘ਚ ਫੋੜੇ ਹੋ ਜਾਣੇ, ਅਤੇ ਪੀਕ ਰਿਸਣੀ।
ਕਾਰਣ
ਸਰੀਰ ‘ਚ ਆਇਰਨ ਦੀ ਬਹੁਤ ਘਾਟ ਹੋ ਜਾਂਦੀ ਹੈ। ਫੋਲਿਕ ਐਸਿਡ ਅਤੇ ਵਿਟਾਮਨ-ਬੀ ੧੨ ਦੀ ਘਾਟ ਹੁੰਦੀ ਹੈ। ਪ੍ਰੋਟੀਨ, ਵਿਟਾਮਨ-ਬੀ ੬ ਅਤੇ ਵਿਟਾਮਨ-ਸੀ ਦੀ ਘਾਟ ਵੀ ਰੋਗ ਦਾ ਕਾਰਣ ਬਣਦੀ ਹੈ।
ਸੁਝਾਅ
* ਅਜਿਹੇ ਰੋਗੀ ਆਇਰਨ ਵਾਲੇ ਪਾਦਾਰਥ ਵੱਧ ਤੋਂ ਵੱਧ ਵਰਤਣ, ਜਿਵੇਂ ਦੁੱਧ, ਪਨੀਰ, ਆਂਡਾ, ਮੱਛੀ, ਸੋਇਆਬੀਨ, ਚੌਲ, (ਬਿਨ੍ਹਾਂ ਪਾਲਿਸ਼), ਮਾਖਿਉਂ।
* ਮਠਿਆਈ, ਖੰਡ ਅਤੇ ਤਲੇ ਪਦਾਰਥਾਂ ਤੋਂ ਬਚਕੇ ਰਹੋ।
* ਕੇਲਾ ਖਾਓ।
* ਹਰੀਆਂ ਪੱਤੇਦਾਰ ਸਬਜ਼ੀਆਂ ਪਿਆਜ਼, ਆਲੂ, ਟਮਾਟਰ, ਗਾਜਰ, ਬੰਦ ਗੋਭੀ, ਅੰਗੂਰ, ਝਰਬੇਰ ਅਤੇ ਖੂਬ ਵਰਤੋਂ।
* ਲਾਲ ਮਾਸ ਨਾ ਖਾਉ।
* ਮੌਸਮੀ ਫਲਾਂ ਦੀ ਵਧੇਰੇ ਵਰਤੋਂ ਕਰੋ।
You must be logged in to post a comment.