
ਇਸ ਬੀਮਾਰੀ ਵਿੱਚ ਬੈਕਟੀਰੀਆ, ਵਾਇਰਸ ਅਤੇ ਫੈਗਸ ਦੇ ਛੂਤ ਨਾਲ ਫੇਫੜਿਆਂ ‘ਚ ਸੋਜ਼ ਆ ਜਾਂਦੀ ਹੈ।ਜਿਸ ਕਾਰਨ ਫੇਫੜਿਆਂ ‘ਚ ਬਲਗਮ ਅਤੇ ਪੀਕ ਭਰ ਜਾਂਦੀ ਹੈ।ਰੋਗੀ ਬਹੁਤ ਕਮਜ਼ੋਰ ਹੋ ਜਾਂਦਾ ਹੈ।
• ਇਸ ਬੀਮਾਰੀ ‘ਚ ਨਹੁੰਆਂ ਦਾ ਰੰਗ ਨੀਲਾ ਜਾ ਵੈਂਗਣੀ ਹੋ ਜਾਂਦਾ ਹੈ।
• ਗਲੇ ‘ਚ ਖੰਘ ਰਹਿੰਦੀ ਹੈ।
• ਖੰਘ ‘ਚੋਂ ਬਲਗ਼ਮ ਅਤੇ ਪੀਕ ਨਿਕਲਦੀ ਰਹਿੰਦੀ ਹੈ।
• ਅਚਾਨਕ ਬੁਖਾਰ ਹੋ ਜਾਂਦਾ ਹੈ।
• ਫੇਫੜਿਆ ‘ਚ ਤਕਲੀਫ਼ ਹੁੰਦੀ ਹੈ।
• ਰੋਗੀ ਬਹੁਤ ਠੰਢ ਮਹਿਸੂਸ ਕਰਦਾ ਹੈ।
• ਬੇਹੱਦ ਕਰਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
ਕਾਰਨ
ਇਸ ਰੋਗ ਦਾ ਮੁੱਖ ਕਾਰਨ ਛੂਤ ਹੈ। ਇਹ ਛੂਤੀਲੀ ਹਵਾ ‘ਚ ਸਾਹ ਲੈਣ ਨਾਲ ਗਲੇ ਨੂੰ ਮਾਰ ਕਰਦਾ ਫੇਫੜਿਆਂ ਤੱਕ ਪੁੱਜ ਜਾਂਦਾ ਹੈ।
ਸੁਝਾਅ
ਵੱਧ ਤੋਂ ਵੱਧ ਆਰਾਮ ਕਰੋ
ਡਾਕਟਰ ਤੋਂ ਮਸ਼ਵਰਾ ਲਵੋ।
You must be logged in to post a comment.