
ਤਪਦਿਕ ਅਰਥਾਤ ਟੀ.ਬੀ. ਇੱਕ ਗੰਭੀਰ ਛੂਤ ਦੀ ਬੀਮਾਰੀ ਹੈ। ਇੱਕ ਬੈਕਟੀਰੀਆਂ ਜਿਸ ਨੂੰ ਮਾਈਕੋਬੈਕਟੀਰੀਆਂ ਟਿਊਬਰਕੁਲਾਸਿਸ ਕਹਿੰਦੇ ਹਨ, ਟੀ.ਬੀ. ਰੋਗ ਦਾ ਕਾਰਣ ਬਣਦਾ ਹੁੰਦਾ ਹੈ। ਇਹ ਰੋਗ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਸਮੇਂ ਨਾਲ ਹੌਲੀ-ਹੌਲੀ ਸਰੀਰ ਦੇ ਬਾਕੀ ਅੰਗ ਵੀ ਟੀ.ਬੀ. ਦੀ ਮਾਰ ਹੇਠ ਆ ਜਾਂਦੇ ਹਨ। ਜਿਵੇਂ ਗੁਰਦੇ, ਜਿਗਰ, ਤਿਲੀ, ਆਂਤੜੀਆਂ ਅਤੇ ਹੱਡੀਆਂ।
ਲੱਛØਣ
* ਥਕਾਵਟ ਤੇ ਕਮਜ਼ੋਰੀ ਹੋਣਾ।
* ਭਾਰ ਘੱਟਦਾ ਜਾਣਾ।
* ਹਰ ਵੇਲੇ ਹਲਕਾ ਬੁਖਾਰ ਰਹਿਣਾ।
* ਖੰਘ ‘ਚ ਬਲਗਮ ਦਾ ਆਉਣਾ।
* ਸੀਨੇ ‘ਚ ਦਰਦ ਹੋਣਾ।
* ਬਲਗਮ ਵਿਚ ਖੂਨ ਵੀ ਹੋਣਾ, ਸਾਹ ਲੈਣ ‘ਚ ਪ੍ਰੇਸ਼ਾਨੀ ਹੋਣੀ।
* ਜੇ ਫੇਫੜਿਆਂ ‘ਚ ਅੱਲਗ ਛੂਤ ਹੋ ਜਾਂਦੀ ਹੈ ਤਾਂ ਉਸ ਅਨੁਸਾਰ ਵੀ ਲੱਛਣ ਹੋਣ ਲੱਗਦੇ ਹਨ।
ਕਾਰਣ
ਇਹ ਬੀਮਾਰੀ ਛੂਤ ਨਾਲ ਫੈਲਦੀ ਹੈ। ਰੋਗੀ ਦੇ ਸਾਹ ਲੈਣ, ਜਾਂ ਜਿਨ੍ਹਾਂ ਚੀਜ਼ਾਂ ਨੂੰ ਉਹ ਵਰਤਦਾ ਹੈ, ਤੋਂ ਛੂਤ ਫੈਲਣ ਦਾ ਸਪਸ਼ਟ ਖਤਰਾ ਹੈ। ਰੋਗੀ ਦੇ ਟੱਟੀ ਪਿਸ਼ਾਬ ਅਤੇ ਥੁੱਕ ਰਾਹੀਂ ਵੀ ਛੂਤ ਕਾਰਨ ਰੋਗ ਫੈਲਦਾ ਹੈ।
ਅਸ਼ੁੱਧ ਦੁੱਧ ਪੀਣ ਨਾਲ ਵੀ ਇਸਦੀ ਛੂਤ ਫੈਲਣ ਦਾ ਖ਼ਤਰਾ ਰਹਿੰਦਾ ਹੈ।
ਸੁਝਾਅ
* ਤਾਕਤ ਵਧਾਊ ਭੋਜਨ ਕਰੋ।
* ਲਸਣ ਵੱਧ ਤੋਂ ਵੱਧ ਵਰਤੋਂ।
* ਸਾਫ਼ ਅਤੇ ਖੁੱਲ੍ਹੇ ਵਾਤਾਵਰਣ ‘ਚ ਰਹੋ।
* ਸਵੇਰ ਦੀ ਧੁੱਪ ਜ਼ਰੂਰ ਸੈਰ ਕਰੋ।
* ਆਪਣੀ ਸਮਰੱਥਾ ਅਨੁਸਾਰ ਕਸਰਤ ਜ਼ਰੂਰ ਕਰੋ।
* ਰੋਗੀ ਦੇ ਵਰਤੇ ਜਾਣ ਵਾਲੇ ਕੱਪੜੇ-ਭਾਂਡੇ ਵੱਖ ਰੱਖੋ ਅਤੇ ਪੂਰੀ ਤਰ੍ਹਾਂ ਸਾਫ ਵੀ, ਤਾਂਕਿ ਛੂਤ ਨਾ ਫੈਲੇ। ਬੋਗੀ ਦੇ ਥੁੱਕ, ਬਲਗਮ ਆਦਿ ਨੂੰ ਫੈਲਣ ਨਾ ਦਿਓ।
* ਮਾਸਾਹਾਰੀ ਹੋਣ ਦੀ ਸੂਰਤ ‘ਚ ਕੱਛੂ ਦਾ ਮਾਸ ਵਰਤੋ।
* ਦੁੱਧ ਪਿਓ।
* ਛੂਤ ਵਧੇਰੇ ਫ਼ੈਲੀ ਹੋਣ ਦਾ ਡਰ ਹੋਵੇ ਤਾ ਡਾਕਟਰ ਤੱਕ ਪਹੁੰਚ ਕਰੋ।
You must be logged in to post a comment.