
ਲੰਮੀ ਉਮਰ ਭੋਗਣਾ ਹਰੇਕ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ । ਸਾਰੇ ਲੋਚਦੇ ਹਨ ਕਿ ਲੰਮੀ ਉਮਰ ਜੀਵੀਏ ਅਤੇ ਤੰਦਰੁਸਤ ਰਹਿਏ। ਰੋਗੀ ਹੋਕੇ ਲੰਮੀ ਉਮਰ ਕੋਈ ਨਹੀਂ ਭੋਗਣਾ ਚਾਹੁੰਦਾ। ਸੇਹਤਮੰਦ ਰਹਿੰਦਿਆਂ ਲੰਮੀ ਉਮਰ ਵਾਲੇ ਹੋਣ ਲਈ ਸਾਨੂੰ ਛੋਟੀ ਉਮਰ ਤੋਂ ਹੀ ਚੰਗੀ ਸੇਹਤ ਲਈ ਦੇਖਭਾਲ ਸ਼ੁਰੂ ਕਰ ਦੇਣੀ ਪਵੇਗੀ।
ਵੱਧਦੀ ਉਮਰ:-
ਜਿਵੇਂ-ਜਿਵੇਂ ਉਮਰ ਵੱਧਦੀ ਹੈ, ਤਿਵੇਂ ਹੀ ਸਰੀਰ ਦੀਆਂ ਕੋਸ਼ਿਕਾਵਾ ਦੀ ਉਮਰ ਵੀ ਵਧਦੀ ਜਾਂਦੀ ਹੈ।
ਕੋਸ਼ਿਕਾਵਾਂ ਦੀ ਉਮਰ ਵੱਧਣਾ ਇਕ ਕੁਦਰਤੀ ਹੈ। ਇਹ ਜੀਂਸ ਅਤੇ ਕੋਸ਼ਿਕਾਵਾਂ ਦੇ ਅੰਦਰ ਹੋਣ ਵਾਲੇ ਓਕਸੀਡੇਸ਼ਨ ‘ਤੇ ਨਿਰਭਰ ਕਰਦਾ ਹੈ। ਜਦ ਵੀ ਕੋਸ਼ਿਕਾਵਾਂ ਅੰਦਰ ਓਕਸੀਡੇਸ਼ਨ ਵੱਧਦਾ ਹੈ ਤਾਂ ਇਹ ਰੋਗ ਰੋਕੂ ਸਮਰੱਥਾ ਜ਼ੋਰ ਵੇਧਗਾ। ਅਰਥਾਤ ਬੈਕਟੀਰੀਆ, ਵਾਇਰਸ ਫੰਗਸ ਦਾ ਜ਼ੋਰ ਵਧੇਗਾ।ਅਰਥਾਤ ਬੈਕਟੀਰੀਆ, ਵਾਇਰਸ, ਫੰਗਸ ਦਾ ਅਸਰ ਵੱਧਣ ਲੱਗਦਾ ਹੈ।
ਉਪਰੋਕਤ ਸਾਰੇ ਵਰਤਾਰੇ ਉਕਰ ਵਧਣ ਦੀ ਪ੍ਰਕਿਰਿਆ ‘ਤੇ ਖਾਸ ਅਸਰ ਪਾਉਂਦੇ ਹਨ ਤਦੇ ਸਰੀਰ ਦੀ ਚਮੜੀ ‘ਤੇ ਝੁਰੜੀਆਂ ਪੈਣ ਲੱਗਦੀਆਂ ਹਨ।ਨਤੀਜਾ ਵਡੇਰੀ ਉਮਰ ਨੂੰ ਕਈ ਰੋਗਾਂ ਦਾ ਅਸਰ ਹੋ ਜਾਦਾ ਹੈ। ਸਰੀਰ ‘ਚ ਪੈਦਾ ਹੋਣ ਵਾਲੇ ਆਜ਼ਾਦ ਤੱਤਾਂ ਦੇ ਬੁਰੇ ਅਸਰਾਂ ਕਾਰਨ ਸਰੀਰ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੋਣ ਲੱਗਦੀਆਂ ਹਨ, ਤਦੇ ਵਡੇਰੀ ਉਮਰ’ਤੇ ਰੋਗਾਂ ਦੀ ਜਕੜ ਵਧਦੀ ਹੈ।
ਸੁਝਾਅ:-
ਉਮਰ ਵੱਧਣ ਦੇ ਨਾਲ-ਨਾਲ ਤੰਦਰੁਸਤ ਰਹਿਣ ਲਈ ਇਹਨਾਂ ਸੁਝਾਵਾਂ ‘ਤੇ ਅਮਲ ਕਰੋ:-
• ਸੇਹਤ-ਵਧਾਊ ਭੋਜਨ ਵਰਤੋ।
• ਹਰ ਰੋਜ਼ ਘੱਟੋ-ਘੱਟ 5 ਤਰ੍ਹਾਂ ਦੇ ਫਲ/ਸਬਜ਼ੀਆਂ ਵਰਤੋਂ।
• ਭੋਜਨ ‘ਚ ਫਾਈਬਰ ਦੀ ਵਰਤੋਂ ਜ਼ਰੂਰ ਕਰੋ, ਸਾਲਿਉਬਲ, ਅਤੇ ਇਨਸਾਲਿਉਬਲ-ਦੋਵੇਂ ਤਰ੍ਹਾਂ ਦੇ ਫਾਈਬਰ ਵਰਤੋਂ।
• ਹਰ ਰੋਜ਼ ਲਈ ਜਾਣ ਵਾਲੀ ਕੈਲੋਰੀ ਦਾ 30% ਫ਼ੈਟ ਵਾਲਾ ਹੋਵੇ, ਪੂਰੀ ਤਰ੍ਹਾਂ ਤਾਂ ਫੈਟ ਕਦੇ ਵੀ ਲੈਣੀ ਬੰਦ ਨਾ ਕਰੋ।
• ਸਹਾਇਕ ਤੱਤਾਂ ਦੀ ਵਰਤੋਂ ਜ਼ਰੂਰ ਕਰੋ।
ਹੇਠ ਲਿਖਿਆਂ ‘ਚੋਂ ਇੱਕ-ਇੱਕ ਸੰਪੂਰਕ ਆਹਾਰ ਦੀ ਵਰਤੋਂ ਲਗਾਤਾਰ 30 ਦਿਨ ਦੁਹਰਾਂਦੇ ਰਹੋ:-
• ਉਮੇਗਾ-3 1 ਹਰ ਰੋਜ਼ 30 ਦਿਨਾਂ ਤੱਕ ਵਰਤੋ
• ਲਸਣ (ਗਾਰਲਿਕ) 1 ਹਰ ਰੋਜ਼ 30 ਦਿਨਾਂ ਤੱਕ ਵਰਤੋ
• ਪ੍ਰੋਟੀਨ ਪਾਊਡਰ 10 ਗ੍ਰਾਮ ਹਰ ਰੋਜ਼ 30 ਦਿਨਾਂ ਤੱਕ ਵਰਤੋ
You must be logged in to post a comment.