
ਕੀ ਤੁਸੀ ਜਾਣਦੇ ਹੋ ਕਿ ਕੁਝ ਸੁਆਦਲੇ ਭੋਜਨ ਸਾਡੀ ਸਿਹਤ ਲਈ ਖਤਰਨਾਕ ਹੁੰਦੇ ਹਨ, ਜੋ ਕਿ ਮੋਟਾਪਾ ਅਤੇ ਦਿਲ ਦੀਆ ਬਿਮਾਰੀਆ ਨੂੰ ਸੱੱਦਾ ਦਿੰਦੇ ਹਨ। ਅਸੀ ਤੁਹਾਨੂੰ ਦੱੱਸਣ ਜਾ ਰਹੇ ਹਾਂ ਕੁਝ ਇਹੋ ਜਿਹੇ ਭੋਜਨ ਬਾਰੇ ਜੋ ਮਨੱੁੱਖ ਦੀ ਉਮਰ ਘਟਾਉਣ ਲਈ ਜਿੰਮੇਵਾਰ ਹਨ।
1-ਤਲਿਆ ਹੋਇਆ ਮੀਟ ਅਤੇ ਮੀਟ ਤੋ ਬਣੇ ਪਦਾਰਥਾ ਦੀ ਜਿਆਦਾ ਵਰਤੋਂ ਸਿਹਤ ਲਈ ਨੁਕਸਾਨਦਾਇਕ ਹੈ।
2-ਕਾਰਬੋਨੇਟਡ ਸੋਫਟ ਡਰਿੰਕਸ ਵਿੱਚ ਕਾਫੀ ਮਾਤਰਾਂ ਵਿੱਚ ਫਲੇਵਰ ਅਤੇ ਮਿੱੱਠਾ ਹੁੰਦਾ ਹੈ, ਜਿਸ ਵਿੱੱਚ ਬਹੁਤ ਜਿਆਦਾ ਕੈਲੋਰੀਜ ਹੁੰਦੀਆ ਹਨ।
3-ਤਲੇ ਹੋਏ ਪਕੌੜੇ,ਆਲੂ ਚਿਪਸ,ਪੂਰੀ, ਭਟੂਰੇ, ਟਿੱਕੀ, ਸਮੋਸੇ ਵਿੱਚ ਬਹੁਤ ਜਿਆਦਾ ਕੈਲੋਰੀਜ ਅਤੇ ਫੈਟ ਸਿਹਤ ਲਈ ਨੁਕਸਾਨਦਾਇਕ ਹੈ।
4-ਚੌਕਲੇਟ ਅਤੇ ਮੀਠਾਈਆ ਵਿੱਚ ਫਲੇਵਰ ਲਈ ਵਰਤੇ ਜਾਂਦੇ ਕੈਮੀਕਲ ਅਤੇ ਮਿੱਠਾ ਸਿਹਤ ਲਈ ਨੁਕਸਾਨਦਾਇਕ ਹੈ।
5- ਵੱਧ ਮਾਤਰਾਂ ਵਿੱਚ ਨਮਕ ਖਾਣਾ ਸਿਹਤ ਲਈ ਨੁਕਸਾਨਦਾਇਕ ਹੈ।ਇਸ ਨਾਲ ਸਰੀਰ ਵਿੱਚ ਤੇਜ਼ਾਬੀ ਮਾਦੇ ਦਾ ਸੰਤੁਲਨ ਵਿਗੜਦਾ ਹੈ ਅਤੇ ਬੱਲਡ ਪਰੈਸ਼ਰ ਵੀ ਤੇਜ਼ ਹੁੰਦਾ ਹੈ।
6-ਬਰਗਰ,ਪੀਜ਼ੇ,ਨਿਉਡਲ ਅਦਿ ਫਾਸਟਫੂਡ ਵਿੱਚ ਵੱਧ ਕੈਲੋਰੀਜ ਅਤੇ ਚਰਬੀ ਨਾਲ ਸਾਡੇ ਸਰੀਰ ਵਿੱਚ ਗੈਸ ਦੇ ਵਿਗਾੜ, ਖੂਨ ਵਿੱਚ ਵੱਧ ਚਰਬੀ,ਨਾੜਾ ਵਿੱਚ ਚਰਬੀ ਜੰਮਣਾ ਵਰਗੇ ਰੋਗ ਪੈਦਾ ਹੁੰਦੇ ਹਨ, ਜੋ ਕਿ ਦਿਲ ਅਤੇ ਦਿਮਾਗ ਦੇ ਦੌਰੇ ਦਾ ਕਾਰਨ ਬਣਦੀ ਹੈ।
7-ਜਿਆਦਾ ਮਾਤਰਾਂ ਵਿੱਚ ਸ਼ਰਾਬ ਅਤੇ ਬੀਅਰ ਪੀਣਾ ਸਿਹਤ ਲਈ ਨੁਕਸਾਨਦਾਇਕ ਹੈ। ਇਸ ਨਾਲ ਖੂਨ ਦੇ ਵਿੱਚ ਤੇਜ਼ਾਬੀ ਮਾਦੇ ਦਾ ਵਾਧਾ ਹੁੰਦਾ ਹੈ,ਜੋ ਕਿ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਦਾ ਹੈ।
8-ਚਾਹ ਅਤੇ ਕਾਫੀ ਵਧੇਰੇ ਪੀਣਾ ਵੀ ਸਿਹਤ ਲਈ ਹਾਨੀਕਾਰਕ ਹਨ।ਇਹਨਾ ਦੀ ਵਧੇਰੇ ਵਰਤੋ ਨਾਲ ਸਰੀਰ ਵਿੱਚ ਕੈਲੋਰੀਜ ਦੀ ਮਾਤਰਾਂ ਵੱਧ ਜਾਂਦੀ ਹੈ।ਜਿਹਨਾ ਨੂੰ ਸਰੀਰ ਨਸ਼ਟ ਨਹੀ ਕਰ ਪਾਉਦਾ ਅਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਣੇ ਸ਼ੁਰੂ ਹੋ ਜਾਂਦੇ ਹਨ।
9-ਦੁੱਧ, ਘਿਓ , ਮੱਖਣ ਆਦਿ ਦੀ ਰੋਜ਼ਾਨਾ ਵਰਤੋਂ ਨਾਲ ਵੀ ਸਰੀਰ ਵਿੱਚ ਕੈਲੋਰੀਜ ਦੀ ਮਾਤਰਾਂ ਵੱਧ ਜਾਂਦੀ ਹੈ।ਜਿਹਨਾ ਨੂੰ ਸਰੀਰ ਨਸ਼ਟ ਨਹੀ ਕਰ ਪਾਉਦਾ ਅਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਣੇ ਸ਼ੁਰੂ ਹੋ ਜਾਂਦੇ ਹਨ।
You must be logged in to post a comment.